ਅਮਰੀਕਾ ਨੇ ਈਰਾਨ ਨਾਲ ਵਧੇਰੇ ਸਬੰਧ ਰੱਖਣ ਵਾਲੇ ਦੇਸ਼ਾਂ ਨੂੰ ਦਿੱਤੀ ਚਿਤਾਵਨੀ

ਵਾਸ਼ਿੰਗਟਨ – ਅਮਰੀਕਾ ਨੇ ਈਰਾਨ ਦੇ ਖਿਲਾਫ ਲੱਗੀਆਂ ਰੋਕਾਂ ਦੇ 4 ਨਵੰਬਰ ਨੂੰ ਪੂਰੀ ਤਰ੍ਹਾਂ ਲਾਗੂ ਹੋਣ ਮਗਰੋਂ ਵੀ ਉਸ ਨਾਲ ਆਰਥਿਕ ਸਬੰਧ ਰੱਖਣ ਵਾਲੇ ਦੇਸ਼ਾਂ ਨੂੰ ‘ਮੂਲ ਰੂਪ ਤੋਂ ਵੱਖਰੇ ਨਿਯਮਾਂ’ ਨਾਲ ਨਜਿੱਠਣ ਦੀ ਚਿਤਾਵਨੀ ਦਿੱਤੀ ਹੈ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ੁੱਕਰਵਾਰ ਨੂੰ ਇਕ ਪੱਤਰਕਾਰ ਸੰਮੇਲਨ ‘ਚ ਕਿਹਾ,”ਇਸ ਬਾਰੇ ਕੋਈ ਗਲਤੀ ਨਾ ਕਰੋ, 4 ਨਵੰਬਰ ਦੇ ਬਾਅਦ ਉਨ੍ਹਾਂ ਦੇਸ਼ਾਂ ਨਾਲ ਮੂਲ ਰੂਪ ਤੋਂ ਵੱਖਰੇ ਨਿਯਮਾਂ ਨਾਲ ਨਜਿੱਠਿਆ ਜਾਵੇਗਾ ਜੋ ਈਰਾਨ ਨਾਲ ਆਰਥਿਕ ਗਤੀਵਿਧੀਆਂ ‘ਚ ਸ਼ਾਮਲ ਰਹਿਣਗੇ।” ਟਰੰਪ ਪ੍ਰਸ਼ਾਸਨ ਵਲੋਂ ਇਸ ‘ਚ ਕੋਈ ਛੋਟ ਨਾ ਦਿੱਤੇ ਜਾਣ ਨਾਲ ਭਾਰਤ ‘ਤੇ ਇਸ ਦਾ ਕਾਫੀ ਪ੍ਰਭਾਵ ਪੈ ਸਕਦਾ ਹੈ। ਭਾਰਤ ਈਰਾਨ ਤੋਂ ਤੇਲ ਦਾ ਸਭ ਤੋਂ ਵੱਡਾ ਆਯਾਤਕਾਰ ਹੈ ਅਤੇ ਉਹ ਹੁਣ ਉਸ ਨਾਲ ਮਿਲ ਕੇ ਮਹੱਤਵਪੂਰਣ ਚਾਬਹਾਰ ਬੰਦਰਗਾਹ ਬਣਾ ਰਿਹਾ ਹੈ। ਦੋਹਾਂ ਦੇਸ਼ਾਂ ਦੇ ਅਧਿਕਾਰੀ ਇਨ੍ਹਾਂ ਦੋਹਾਂ ਮੁੱਦਿਆਂ ‘ਤੇ ਚਰਚਾ ਕਰ ਰਹੇ ਹਨ, ਜਿਨ੍ਹਾਂ ‘ਚ ਵਿਦੇਸ਼ ਮੰਤਰੀ ਪੋਂਪੀਓ ਨਾਲ ਵਿਦੇਸ਼ ਵਿਭਾਗ ਦੇ ਫਾਗੀ ਬਾਟਮ ਦਫਤਰ ‘ਚ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਹੋਈ ਮੁਲਾਕਾਤ ਵੀ ਸ਼ਾਮਲ ਹੈ। ਪੋਂਪੀਓ ਦੇ ਪੱਤਰਕਾਰ ਸੰਮੇਲਨ ਦੇ ਤੁਰੰਤ ਬਾਅਦ ਇਹ ਮੁਲਾਕਾਤ ਹੋਈ। ਪੋਂਪੀਓ ਨੇ ਕਿਹਾ,”4 ਨਵੰਬਰ ਦੀ ਸਮਾਂ ਸੀਮਾ ਤੋਂ ਪਹਿਲਾਂ ਕਈ ਫੈਸਲੇ ਪੈਂਡਿੰਗ ਹਨ, ਜਿਨ੍ਹਾਂ ‘ਚ ਸੰਭਾਵਿਤ ਛੋਟ ਵੀ ਸ਼ਾਮਲ ਹੈ ਅਤੇ ਅਸੀਂ ਇਨ੍ਹਾਂ ‘ਚੋਂ ਹਰੇਕ ‘ਤੇ ਕੰਮ ਕਰ ਰਹੇ ਹਾਂ।”
ਭਾਰਤ ਉਨ੍ਹਾਂ ਦੇਸ਼ਾਂ ‘ਚੋਂ ਇਕ ਹੈ, ਜਿਸ ਨੂੰ ਭਾਰਤ-ਅਮਰੀਕਾ ਸਬੰਧਾਂ ਦੀ ਸਿਆਸੀ ਕੁਦਰਤ, ਚਾਬਹਾਰ ਬੰਦਰਗਾਹ ਦੀ ਸਿਆਸੀ ਮਹੱਤਤਾ ਅਤੇ ਉਸ ਦੀ ਤੇਜ਼ੀ ਨਾਲ ਵਧਦੀ ਊਰਜਾ ਜ਼ਰੂਰਤਾਂ ਦੇ ਕਾਰਨ ਕੁੱਝ ਛੋਟ ਮਿਲ ਸਕਦੀ ਹੈ। ਭਾਰਤ ਨੇ ਪਹਿਲਾਂ ਈਰਾਨ ਤੋਂ ਤੇਲ ਲੈਣਾ ਘੱਟ ਕਰ ਦਿੱਤਾ ਹੈ ਪਰ ਇਹ ਕਹਿਣਾ ਮੁਸ਼ਕਲ ਹੈ ਕਿ ਭਾਰਤ ਈਰਾਨ ਤੋਂ ਤੇਲ ਨਾ ਖਰੀਦੇ। ਪੋਂਪੀਓ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ,”ਤੁਸੀਂ ਦੇਖ ਸਕਦੇ ਹੋ ਕਿ ਕਈ ਦੇਸ਼ਾਂ ਨੇ 4 ਨਵੰਬਰ ਦੀ ਸਮਾਂ ਸੀਮਾ ਤੋਂ ਪਹਿਲਾਂ ਹੀ ਈਰਾਨ ਤੋਂ ਬਾਹਰ ਨਿਕਲਣ ਅਤੇ ਉਸ ਦੇ ਨਾਲ ਵਪਾਰ ਬੰਦ ਕਰਨ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

VIA PUNJAB