ਜ਼ਖਮੀ ਹੋ ਕੇ ਖੇਡਣ ਨਾਲ ਕਾਫੀ ਮਜ਼ਬੂਤ ਮਹਿਸੂਸ ਕਰ ਰਿਹਾ ਸੀ: ਤਮੀਮ ਇਕਬਾਲ

ਨਵੀਂ ਦਿੱਲੀ – ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਮੰਨਿਆ ਕਿ ਸ਼੍ਰੀਲੰਕਾ ਖਿਲਾਫ ਹੋਏ ਏਸ਼ੀਆ ਕੱਪ ਦੇ ਪਹਿਲੇ ਮੁਕਾਬਲੇ ‘ਚ ਜ਼ਖਮੀ ਹੋਣ ਦੇ ਬਾਵਜੂਦ ਮੈਦਾਨ ‘ਤੇ ਬੱਲੇਬਾਜ਼ੀ ਕਰਕੇ ਉਹ ਬਹੁਤ ਬਹੁਦਰ ਮਹਿਸੂਸ ਕਰ ਰਹੇ ਸਨ। ਇਕਬਾਲ ਸ਼ਨੀਵਾਰ ਨੂੰ ਸ਼੍ਰੀਲੰਕਾ ਖਿਲਾਫ ਮੈਚ ਦੇ ਦੂਜੇ ਓਵਰ ‘ਚ ਸੁਰੰਗਾ ਲਕਮਲ ਦੀ ਗੇਂਦ ਨੂੰ ਹਿੱਟ ਕਰਨ ਦੇ ਯਤਨ ‘ਚ ਚੂਕ ਗਏ ਅਤੇ ਇਹ ਗੇਂਦ ਸਿੱਧੇ ਉਨ੍ਹਾਂ ਦੀ ਖੱਬੇ ਗੁੱਟ ‘ਤੇ ਜਾ ਲੱਗੀ। ਇਸ ਕਾਰਨ ਉਨ੍ਹਾਂ ਦੀ ਕਲਾਈ ‘ਚ ਫੈਕਚਰ ਆ ਗਿਆ ਅਤੇ ਉਹ ਮੈਚ ਤੋਂ ਰਿਟਾਇਰਡ ਹਰਟ ਹੋ ਗਏ। ਵੈੱਬਸਾਈਟ ਕ੍ਰਿਕਇੰਫੋ ਨੇ ਇਕਬਾਲ ਦੇ ਹਵਾਲੇ ਨਾਲ ਦੱਸਿਆ,’ ਜਦੋਂ ਗੇਂਦਬਾਜ਼ ਮੇਰੀ ਵੱਲ ਦੌੜ ਕੇ ਆ ਰਹੇ ਸਨ, ਉਸ 10 ਸੈਕਿੰਡ ‘ਚ ਮੈਂ ਬਹੁਤ ਬਹਾਦੁਰ ਮਹਿਸੂਸ ਕਰ ਰਿਹਾ ਸੀ। ਸਟੇਡੀਅਮ ਦਾ ਸ਼ੋਰ ਸੁਣ ਕੇ ਮੈਂ ਬਹੁਤ ਜੋਸ਼ ‘ਚ ਸੀ। ਆਊਟ ਹੋ ਸਕਦਾ ਸੀ ਪਰ ਉਸ ਪਲ ਮੈਂ ਆਪਣੇ ਦੇਸ਼ ਅਤੇ ਟੀਮ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਸਮਰਪਿਤ ਸੀ।’

VIA PUNJAB