ਭਾਰਤ ਨੇ ਰੋਹਿੰਗਿਆ ਲਈ ਬੰਗਲਾਦੇਸ਼ ਨੂੰ ਭੇਜੀ ਰਾਹਤ ਸਮੱਗਰੀ

ਢਾਕਾ – ਭਾਰਤ ਨੇ ਹਿੰਸਾ ਕਾਰਨ ਮਿਆਂਮਾਰ ਛੱਡ ਕੇ ਬੰਗਲਾਦੇਸ਼ ਵਿੱਚ ਸ਼ਰਨਾਰਥੀ ਕੈਂਪਾਂ ਵਿੱਚ ਠਹਿਰੇ ਰੋਹਿੰਗਿਆ ਮੁਸਲਮਾਨ ਸ਼ਰਨਾਰਥੀਆਂ ਲਈ ਬੀਤੇ ਦਿਨੀਂ ਬੰਗਲਾਦੇਸ਼ ਨੂੰ 11 ਲੱਖ ਲੀਟਰ ਤੋਂ ਵਧ ਕੈਰੋਸਿਨ ਤੇਲ ਤੇ 20,000 ਸਟੋਰ ਸਣੇ ਰਾਹਤ ਸਮੱਗਰੀ ਦਿੱਤੀ| ਮਿਆਂਮਾਰ ਤੋਂ ਵੱਡੇ ਪੱਧਰ ਉਤੇ ਰੋਹਿੰਗਿਆਵਾਂ ਦੇ ਆਉਣ ਕਾਰਨ ਮੁਸ਼ਕਿਲ ਸਥਿਤੀ ਵਿੱਚ ਫੱਸੇ ਬੰਗਲਾਦੇਸ਼ ਨੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਦਖਲ ਅੰਦਾਜੀ ਕਰਨ ਤੇ ਮਿਆਂਮਾਰ ਉਤੇ ਇਸ ਮੁੱਦੇ ਦਾ ਹੱਲ ਕਰਨ ਲਈ ਦਬਾਅ ਪਾਉਣ ਦਾ ਸੱਦਾ ਦਿੱਤਾ ਹੈ| ਪਿਛਲੇ ਸਾਲ ਅਗਸਤ ਤੋਂ 7,00,000 ਰੋਹਿੰਗਿਆ ਮੁਸਲਮਾਨ ਮਿਆਂਮਾਰ ਦੇ ਰਖਾਇਨ ਸੂਬੇ ਤੋਂ ਭੱਜ ਕੇ ਬੰਗਲਾਦੇਸ਼ ਚਲੇ ਗਏ| ਅਗਸਤ ਵਿੱਚ ਹੀ ਮਿਆਂਮਾਰ ਵਿੱਚ ਫੌਜ ਨੇ ਰੋਹਿੰਗਿਆ ਮੁਸਲਮਾਨਾਂ ਦੇ ਕਥਿਤ ਅੱਤਵਾਦੀ ਸੰਗਠਨਾਂ ਵਿਰੁੱਧ ਮੁਹਿੰਮ ਚਲਾਇਆ ਸੀ| ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨ ਹਰਸ਼ਵਰਧਨ ਸ਼੍ਰੀਂਗਲਾ ਨੇ ਬੰਗਲਾਦੇਸ਼ ਦੇ ਆਫਤ ਪ੍ਰਬੰਧਨ ਤੇ ਰਾਹਤ ਮੰਤਰੀ ਮੋਫਾੱਜੇਲ ਹੁਸੈਨ ਚੌਧਰੀ ਨੂੰ 11 ਲੱਖ ਲੀਟਰ ਕੈਰੋਸੀਨ ਤੇਲ ਤੇ 20000 ਕੈਰੋਸੀਨ ਮਲਟੀਵਿਕ ਸਟੋਵ ਦਿੱਤੇ| ਭਾਰਤੀ ਹਾਈ ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਬੰਗਲਾਦੇਸ਼ ਨੇ ਜੋ ਸਹਾਇਤਾ ਮੰਗੀ ਸੀ ਇਹ ਉਸੇ ਮੁਤਾਬਕ ਹੈ| ਰਖਾਇਨ ਸੂਬੇ ਦੇ ਬੇਘਰ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਦੇ ਤਹਿਤ ਬੰਗਲਾਦੇਸ਼ ਨੂੰ ਭਾਰਤ ਵੱਲੋਂ ਮਨੁੱਖੀ ਸਹਾਇਤਾ ਦਾ ਇਹ ਤੀਜਾ ਪੜਾਅ ਹੈ|

VIA PUNJAB