- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੈਥਿਊਜ਼ ਦੀ ਸ੍ਰੀਲੰਕਾ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਛੁੱਟੀ
ਕੋਲੰਬੋ – ਏਸ਼ੀਆ ਕੱਪ ਵਿੱਚ ਸ੍ਰੀਲੰਕਾ ਦੇ ਨਮੋਸ਼ੀਜਨਕ ਪ੍ਰਦਰਸ਼ਨ ਅਤੇ ਉਸ ਦੇ ਪਹਿਲੇ ਹੀ ਗੇੜ ਵਿੱਚ ਬਾਹਰ ਹੋ ਜਾਣ ਦਾ ਨਜਲਾ ਸ੍ਰੀਲੰਕਾਈ ਕਪਤਾਨ ਐਂਜਲੋ ਮੈਥਿਊਜ਼ ’ਤੇ ਝੜ ਗਿਆ ਹੈ। ਉਸ ਤੋਂ ਇੱਕ ਰੋਜ਼ਾ ਟੀਮ ਦੀ ਕਪਤਾਨੀ ਖੋਹ ਕੇ ਦਿਨੇਸ਼ ਚਾਂਦੀਮਲ ਨੂੰ ਸੌਂਪੀ ਗਈ। ਸ੍ਰੀਲੰਕਾ ਕ੍ਰਿਕਟ ਬੋਰਡ ਦੇ ਚੋਣਕਾਰਾਂ ਨੇ ਟੀਮ ਦੇ ਪਹਿਲੇ ਗੇੜ ਵਿੱਚ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਹਾਰ ਕੇ ਬਾਹਰ ਹੋਣ ਮਗਰੋਂ ਤੁਰੰਤ ਕਾਰਵਾਈ ਕਰਦਿਆਂ ਮੈਥਿਊਜ਼ ਨੂੰ ਇੱਕ ਰੋਜ਼ਾ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ। ਮੈਥਿਊਜ਼ ਦਸ ਮਹੀਨੇ ਹੀ ਕਪਤਾਨ ਰਹਿ ਸਕਿਆ। ਉਸ ਨੂੰ ਇਸੇ ਸਾਲ ਜਨਵਰੀ ਵਿੱਚ ਮੁੜ ਤੋਂ ਇੱਕ ਰੋਜ਼ਾ ਅਤੇ ਟੀ-20 ਟੀਮਾਂ ਦੀ ਕਪਤਾਨੀ ਸੌਂਪੀ ਗਈ ਸੀ। ਇਸ ਤੋਂ ਕੁੱਝ ਸਮੇਂ ਮਗਰੋਂ ਹੀ ਉਹ ਜ਼ਖ਼ਮੀ ਹੋਣ ਕਾਰਨ ਟੀਮ ਤੋਂ ਬਾਹਰ ਹੋ ਗਿਆ ਸੀ ਅਤੇ ਕਪਤਾਨੀ ਚਾਂਦੀਮਲ ਨੂੰ ਦਿੱਤੀ ਗਈ ਸੀ। ਜੁਲਾਈ ਵਿੱਚ ਸੱਟ ਠੀਕ ਹੋਣ ਮਗਰੋਂ ਮੈਥਿਊਜ਼ ਟੀਮ ਵਿੱਚ ਪਰਤਿਆ ਅਤੇ ਉਸ ਨੂੰ ਮੁੜ ਕਪਤਾਨ ਬਣਾਇਆ ਗਿਆ, ਪਰ ਏਸ਼ੀਆ ਕੱਪ ਵਿੱਚ ਟੀਮ ਦੀ ਅਸਫਲਤਾ ਉਸ ਨੂੰ ਪੁੱਠੀ ਪੈ ਗਈ। ਸ੍ਰੀਲੰਕਾ ਪੰਜ ਵਾਰ ਏਸ਼ੀਆ ਕੱਪ ਵਿੱਚ ਚੈਂਪੀਅਨ ਰਿਹਾ ਹੈ, ਪਰ ਇਸ ਵਾਰ ਉਸ ਦਾ ਪ੍ਰਦਰਸ਼ਨ ਬਹੁਤ ਹੀ ਨਮੋਸ਼ੀਜਨਕ ਸੀ। ਸ੍ਰੀਲੰਕਾ ਇਸ ਟੂਰਨਾਮੈਂਟ ਵਿੱਚ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਹਾਰ ਕੇ ਬਾਹਰ ਹੋ ਗਈ ਸੀ। ਸ੍ਰੀਲੰਕਾ ਟੀਮ ਦੀ ਨਮੋਸ਼ੀਜਨਕ ਹਾਰ ਦੀ ਚਾਰੇ ਪਾਸਿਓਂ ਹੋ ਰਹੀ ਆਲੋਚਨਾ ਕਾਰਨ ਚੋਣਕਾਰਾਂ ਨੂੰ ਇਹ ਕਦਮ ਚੁੱਕਣਾ ਪਿਆ। ਸ੍ਰੀਲੰਕਾ ਕ੍ਰਿਕਟ ਬੋਰਡ (ਐੱਸਐੱਲਸੀ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੌਮੀ ਚੋਣਕਾਰਾਂ ਨੇ ਮੈਥਿਊਜ਼ ਨੂੰ ਤੁਰੰਤ ਇੱਕ ਰੋਜ਼ਾ ਅਤੇ ਟੀ-20 ਟੀਮਾਂ ਦੀ ਕਪਤਾਨੀ ਛੱਡਣ ਲਈ ਕਿਹਾ ਹੈ। ਹਾਲਾਂਕਿ ਮੈਥਿਊਜ਼ ਨੇ ਇਸ ਫ਼ੈਸਲੇ ’ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਸ ਨੂੰ ਇਸ ਪ੍ਰਦਰਸ਼ਨ ਲਈ ਬਲੀ ਦਾ ਬੱਕਰਾ ਬਣਾਇਆ ਗਿਆ ਹੈ।


