- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਹਿਕਾਰੀ ਮਾਡਲ ਸਮਾਜਵਾਦ ਤੇ ਪੂੰਜੀਵਾਦ ਦਾ ਹੰਢਣਸਾਰ ਬਦਲ: ਮੋਦੀ
ਆਨੰਦ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਸਹਿਕਾਰੀ ਮਾਡਲ ਪੂੰਜੀਵਾਦੀ ਤੇ ਸਮਾਜਵਾਦੀ ਮਾਡਲਾਂ ਦਾ ਹੰਢਣਸਾਰ ਆਰਥਿਕ ਮਾਡਲ ਹੈ। ਉਨ੍ਹਾਂ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਵੱਲਭਭਾਈ ਪਟੇਲ ਦੀ ਇਹ ਕਹਿ ਕੇ ਸਰਾਹਨਾ ਕੀਤੀ ਕਿ ਉਹ ਗੁਜਰਾਤ ਵਿੱਚ ਅਮੁਲ ਡੇਅਰੀ ਸਹਿਕਾਰਤਾ ਲਹਿਰ ਦੇ ਬਾਨੀ ਵੀ ਸਨ। ਪ੍ਰਧਾਨ ਮੰਤਰੀ ਨੇ ਕਿਹਾ ‘‘ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਸੱਤ ਦਹਾਕੇ ਕਿਸਾਨ ਸਹਿਕਾਰਤਾ ਲਹਿਰ ਸਦਕਾ ਅਮੁਲ ਦੀ ਦੇਸ਼ ਅੰਦਰ ਪਛਾਣ ਬਣੀ।’’ ਉਨ੍ਹਾਂ ਇਸ ਨੂੰ ਵੱਡਾ ਮੌਕਾ ਦੱਸਦਿਆਂ ਕਿਹਾ ਕਿ ਇਹ ਨਾ ਕੇਵਲ ਇਕ ਸਨਅਤ ਜਾਂ ਇਕ ਦੁੱਧ ਤਿਆਰ ਕਰਨ ਵਾਲਾ ਪਲਾਂਟ ਹੈ ਸਗੋਂ ਇਕ ਬਦਲਵਾਂ ਆਰਥਿਕ ਮਾਡਲ ਵੀ ਹੈ। ਇਕ ਪਾਸੇ ਸਮਾਜਵਾਦੀ ਆਰਥਿਕ ਮਾਡਲ ਹੈ ਅਤੇ ਦੂਜੇ ਪੂੰਜੀਵਾਦੀ ਮਾਡਲ। ਦੁਨੀਆ ਇਨ੍ਹਾਂ ਦੋ ਮਾਡਲਾਂ ਤੋਂ ਹੀ ਪ੍ਰੇਰਨਾ ਲੈਂਦੀ ਹੈ। ਸਰਦਾਰ ਪਟੇਲ ਨੇ ਤੀਜੇ ਆਰਥਿਕ ਮਾਡਲ ਦੇ ਬੀਜ ਬੀਜੇ ਜਿਸ ਦਾ ਕੰਟਰੋਲ ਨਾ ਸਰਕਾਰ ਕੋਲ ਸੀ ਤੇ ਨਾ ਹੀ ਪੂੰਜੀਪਤੀਆਂ ਕੋਲ। ਇਸ ਦੀ ਬਜਾਏ ਇਸ ਦੀ ਕਿਸਾਨਾਂ ਤੇ ਲੋਕਾਂ ਦੀ ਸਹਿਕਾਰਤਾ ਨਾਲ ਰਚਨਾ ਕੀਤੀ ਗਈ ਤੇ ਹਰ ਕਿਸੇ ਨੇ ਇਸ ਵਿੱਚ ਯੋਗਦਾਨ ਪਾਇਆ। ਇਹ ਸਮਾਜਵਾਦ ਤੇ ਪੂੰਜੀਵਾਦ ਦਾ ਇਕ ਹੰਢਣਸਾਰ ਬਦਲ ਹੈ। ਸ੍ਰੀ ਮੋਦੀ ਇੱਥੇ ਵੱਖ ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਤੇ ਉਦਘਾਟਨ ਤੋਂ ਬਾਅਦ ਬੋਲ ਰਹੇ ਸਨ।


