ਮੁਹੰਮਦ ਮੁਸ਼ਤਾਕ ਅਹਿਮਦ ਹਾਕੀ ਇੰਡੀਆ ਦੇ ਨਵੇਂ ਪ੍ਰਧਾਨ ਬਣੇ

ਨਵੀਂ ਦਿੱਲੀ-ਮੁਹੰਮਦ ਮੁਸ਼ਤਾਕ ਅਹਿਮਦ ਨੂੰ ਹਾਕੀ ਇੰਡੀਆ ਦੇ ਅੱਠਵੇਂ ਇਜਲਾਸ ਦੌਰਾਨ ਹਾਕੀ ਇੰਡੀਆ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਹਾਕੀ ਇੰਡੀਆ ਦੇ ਸਾਬਕਾ ਜਨਰਲ ਸਕੱਤਰ ਅਹਿਮਦ ਮੌਜੂਦਾ ਪ੍ਰਧਾਨ ਰਾਜਿੰਦਰ ਸਿੰਘ ਦੀ ਥਾਂ ਸੰਭਾਲਣਗੇ। ਉਸ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ। ਮਨੀਪੁਰ ਦੇ ਗਿਆਨੇਂਦਰੋ ਨਿੰਗੋਮਬਾਮ ਸੀਨੀਅਰ ਮੀਤ ਪ੍ਰਧਾਨ ਹੋਣਗੇ, ਜਦਕਿ ਜੰਮੂ ਕਸ਼ਮੀਰ ਹਾਕੀ ਦੀ ਆਸਿਮਾ ਅਲੀ ਅਤੇ ਹਾਕੀ ਝਾਰਖੰਡ ਦੇ ਭੋਲਾਨਾਥ ਸਿੰਘ ਮੀਤ ਪ੍ਰਧਾਨ ਹੋਣਗੇ। ਹਾਕੀ ਜੰਮੂ ਕਸ਼ਮੀਰ ਦੇ ਰਾਜਿੰਦਰ ਸਿੰਘ ਨੇ ਮਰੀਅੱਮਾ ਕੋਸ਼ੀ ਦੇ ਸੇਵਾਮੁਕਤ ਹੋਣ ਮਗਰੋਂ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੂੰ ਨਵਾਂ ਜਨਰਲ ਸਕੱਤਰ ਅਤੇ ਹਾਕੀ ਅਸਾਮ ਦੇ ਤਪਨ ਕੁਮਾਰ ਦਾਸ ਨੂੰ ਖ਼ਜ਼ਾਨਚੀ ਬਣਾਇਆ ਗਿਆ ਹੈ। ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਅਸੁੰਥਾ ਲਾਕੜਾ ਅਤੇ ਛੱਤੀਸਗੜ੍ਹ ਹਾਕੀ ਦੇ ਫਿਰੋਜ਼ ਅੰਸਾਰੀ ਜੁਆਇੰਟ ਸਕੱਤਰ ਹੋਣਗੇ।

VIA PUNJAB