- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ਾਹਬਾਜ਼ ਸ਼ਰੀਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਗ੍ਰਿਫ਼ਤਾਰ
ਲਾਹੌਰ – ਲਹਿੰਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਪਾਕਿਸਤਾਨ ’ਚ ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ਼ (67) ਨੂੰ ਭ੍ਰਿਸ਼ਟਾਚਾਰ ਦੇ ਦੋ ਕੇਸਾਂ ’ਚ ਸ਼ਮੂਲੀਅਤ ਲਈ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਰੀਫ਼ ਪਰਿਵਾਰ ਨੂੰ ਇਹ ਨਵਾਂ ਝਟਕਾ ਹੈ ਕਿਉਂਕਿ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਅਤੇ ਜਵਾਈ ਪਹਿਲਾਂ ਹੀ ਜੇਲ੍ਹ ਅੰਦਰ ਬੰਦ ਹਨ। ਕੌਮੀ ਜਵਾਬਦੇਹੀ ਬਿਉਰੋ ਦੇ ਤਰਜਮਾਨ ਨਵਾਜ਼ਿਸ਼ ਅਲੀ ਅਸੀਮ ਨੇ ਦੱਸਿਆ ਕਿ ਸ਼ਾਹਬਾਜ਼ ਸ਼ਰੀਫ਼ ਬਿਉਰੋ ਦੀ ਲਾਹੌਰ ’ਚ ਜਾਂਚ ਟੀਮ ਮੂਹਰੇ ਪੇਸ਼ ਹੋਇਆ ਸੀ। ‘ਆਸ਼ਿਆਨਾ ਹਾਊਸਿੰਗ ਸਕੀਮ ਅਤੇ ਪੰਜਾਬ ਸਾਫ਼ ਪਾਣੀ ਕੰਪਨੀ ’ਚ ਉਸ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਆਪਣੀਆਂ ਚਹੇਤੀਆਂ ਕੰਪਨੀਆਂ ਨੂੰ ਠੇਕੇ ਦਿੱਤੇ। ਉਹ ਜਾਂਚਕਾਰਾਂ ਨੂੰ ਇਸ ਸਬੰਧੀ ਕੋਈ ਸਪੱਸ਼ਟ ਜਵਾਬ ਦੇਣ ’ਚ ਨਾਕਾਮ ਰਿਹਾ ਜਿਸ ਮਗਰੋਂ ਸ਼ਾਹਬਾਜ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।’ ਉਸ ’ਤੇ ਆਸ਼ਿਆਨਾ ਹਾਊਸਿੰਗ ਪ੍ਰਾਜੈਕਟ ’ਚ 14 ਅਰਬ ਰੁਪਏ ਅਤੇ ਪੰਜਾਬ ਸਾਫ਼ ਪਾਣੀ ਕੰਪਨੀ ’ਚ ਚਾਰ ਅਰਬ ਰੁਪਏ ਦਾ ਘੁਟਾਲਾ ਕਰਨ ਦਾ ਦੋਸ਼ ਹੈ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਪ੍ਰਧਾਨ ਸ਼ਾਹਬਾਜ਼ ਨੂੰ ਸ਼ਨਿਚਰਵਾਰ ਨੂੰ ਰਿਮਾਂਡ ਲਈ ਜਵਾਬਦੇਹੀ ਅਦਾਲਤ ਮੂਹਰੇ ਪੇਸ਼ ਕੀਤਾ ਜਾਵੇਗਾ। ‘ਡਾਅਨ’ ਅਖ਼ਬਾਰ ਮੁਤਾਬਕ ਬਿਉਰੋ ਦੇ ਲਾਹੌਰ ਦਫ਼ਤਰ ਦੇ ਬਾਹਰ ਵੱਡੀ ਗਿਣਤੀ ’ਚ ਰੇਂਜਰਜ਼ ਤਾਇਨਾਤ ਕੀਤੇ ਗਏ ਹਨ। ਸ਼ਾਹਬਾਜ਼ ਦਾ ਜਵਾਈ ਅਲੀ ਇਮਰਾਨ ਯੂਸਫ਼ ਵੀ ਇਨ੍ਹਾਂ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਉਹ ਇੰਗਲੈਂਡ ਭੱਜ ਗਿਆ ਹੈ ਅਤੇ ਬਿਉਰੋ ਨੇ ਗ੍ਰਹਿ ਮੰਤਰਾਲੇ ਨੂੰ ਇੰਟਰਪੋਲ ਰਾਹੀਂ ਉਸ ਨੂੰ ਮੁਲਕ ਵਾਪਸ ਲਿਆਉਣ ਲਈ ਪੱਤਰ ਲਿਖਿਆ ਹੈ। ਉਸ ਦੇ ਪੁੱਤਰ ਹਮਜ਼ਾ ਤੋਂ ਵੀ ਪੁੱਛ-ਗਿੱਛ ਚੱਲ ਰਹੀ ਹੈ।


