ਅਮਰੀਕਾ-ਰੂਸ ਦੇ ਤਣਾਅ ਵਿਚਕਾਰ ISS ਦੇ ਪੁਲਾੜ ਯਾਤਰੀ ਵਾਪਸ ਪਰਤੇ

ਵਾਸ਼ਿੰਗਟਨ – ਅਮਰੀਕਾ ਅਤੇ ਰੂਸ ਵਿਚ ਤਣਾਅ ਵਿਚਕਾਰ ਅਮਰੀਕਾ ਦੇ ਦੋ ਅਤੇ ਰੂਸ ਦਾ ਇਕ ਪੁਲਾੜ ਯਾਤਰੀ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਆਈ.ਐੱਸ.ਐੱਸ.) ‘ਤੇ ਆਪਣੇ 6 ਮਹੀਨੇ ਦੀ ਮੁਹਿੰਮ ਖਤਮ ਕਰ ਕੇ ਵੀਰਵਾਰ ਨੂੰ ਧਰਤੀ ‘ਤੇ ਵਾਪਸ ਆ ਗਿਆ। ਨਾਸਾ ਪੁਲਾੜ ਯਾਤਰੀ ਡ੍ਰਿਊ ਫਿਊਸਟੇਲ, ਰਿਕੀ ਅਰਨੋਲਡ ਅਤੇ ਰੋਸਕੋਸਮੋਸ ਕੇ. ਓਲੇਗ ਆਰਟੀਮੇਏਵ ਅੰਤਰਰਾਸ਼ਟਰੀ ਸਮੇਂ ਮੁਤਾਬਕ ਸਵੇਰੇ 11:45 ‘ਤੇ ਕਜ਼ਾਖਿਸਤਾਨ ਦੇ ਕਜ਼ਾਖ ਨਗਰ ਦੇ ਦੱਖਣ-ਪੂਰਬ ਵਿਚ ਉਤਰੇ।ਇਹ ਪੁਲਾੜ ਯਾਤਰੀ ਅਜਿਹੇ ਸਮੇਂ ਵਿਚ ਵਾਪਸ ਆਏ ਹਨ ਜਦੋਂ ਰੂਸ ਅਤੇ ਅਮਰੀਕਾ ਦੇ ਅਧਿਕਾਰੀ ਪੁਲਾੜ ਸਟੇਸ਼ਨ ‘ਤੇ ਲੱਗੇ ਇਕ ਰੂਸੀ ਪੁਲਾੜ ਜਹਾਜ਼ ਵਿਚ ਇਕ ਰਹੱਸਮਈ ਛੇਦ ਦੇ ਸਾਹਮਣੇ ਆਉਣ ਦੀ ਜਾਂਚ ਕਰ ਰਹੇ ਹਨ। ਇਸ ਛੇਦ ਦਾ ਪਤਾ ਅਗਸਤ ਵਿਚ ਲੱਗਾ ਸੀ, ਜਿਸ ਨਾਲ ਆਈ.ਐੱਸ.ਐੱਸ. ‘ਤੇ ਹਵਾ ਲੀਕ ਹੋਈ ਸੀ। ਭਾਵੇਂਕਿ ਉਸ ਨੂੰ ਉਦੋਂ ਹੀ ਤੁਰੰਤ ਸੀਲ ਕਰ ਦਿੱਤਾ ਗਿਆ ਸੀ। ਇਸ ਹਫਤੇ ਰੂਸੀ ਸਪੇਸ ਏਜੰਸੀ ਦੇ ਮੁਖੀ ਦਮਿਤਰੀ ਰੋਗੋਜਿਨ ਨੇ ਕਿਹਾ ਸੀ ਕਿ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਛੋਟਾ ਛੇਦ ਜਾਣ ਬੁੱਝ ਕੇ ਬਣਾਇਆ ਗਿਆ ਸੀ।

VIA PUNJAB