- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਹਿਲੀ ਵਾਰ ਇਕ ਔਰਤ ਕਰੇਗੀ ਅਮਰੀਕੀ ਫੌਜ ਨੂੰ ਕਮਾਂਡ
ਵਾਸ਼ਿੰਗਟਨ – ਲੈਫਟੀਨੈਂਟ ਜਨਰਲ ਲਾਰਾ ਜੇ ਰਿਚਰਡਸਨ ਅਮਰੀਕੀ ਫੌਜ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਹੈ ਜਿਸ ਨੂੰ ਕਿਸੇ ਕਮਾਂਡ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ| ਲੇ. ਜਨ. ਰਿਚਰਡਸਨ ਨੂੰ ਯੂ.ਐਸ. ਆਰਮੀ ਫੋਰਸਿਜ਼ ਕਮਾਂਡ ਜਾਂ ਫੌਰਸਕੌਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ| ਇਹ ਅਮਰੀਕੀ ਫੌਜ ਦੀ ਸਭ ਤੋਂ ਵੱਡੀ ਕਮਾਂਡ ਹੈ, ਜਿਸ ਵਿਚ 776,600 ਫੌਜੀ ਅਤੇ 96,000 ਨੀਮ ਫੌਜੀ ਹਨ| ਇਸ ਜ਼ਿੰਮੇਵਾਰੀ ਦੇ ਨਾਲ ਹੀ ਲਾਰਾ ਨੇ ਇਕ ਰਿਕਾਰਡ ਬਣਾਇਆ ਹੈ| ਲਾਰਾ ਸਾਲ 1986 ਤੋਂ ਅਮਰੀਕੀ ਫੌਜ ਦੇ ਨਾਲ ਹੈ ਅਤੇ ਸਾਲ 2012 ਵਿਚ ਉਹ ਪਹਿਲੀ ਮਹਿਲਾ ਡਿਪਟੀ ਕਮਾਂਡਿੰਗ ਜਨਰਲ ਬਣੀ ਸੀ| ਉਨ੍ਹਾਂ ਨੂੰ ਉਸ ਸਮੇਂ ਅਮਰੀਕੀ ਫੌਜ ਦੀ ਕੈਵੇਲਰੀ ਡਿਵੀਜਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ ‘ਅਮੇਰਿਕਾਜ਼ ਫਸਟ ਟੀਮ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ| ਸਾਲ 2017 ਵਿਚ ਉਹ ਜਨਰਲ ਰੌਬਰਟ ਬੀ. ਅਬਰਾਹਮਸ ਦੀ ਕਮਾਂਡ ਵਿਚ ਦੂਜੇ ਸਥਾਨ ਤੇ ਸੀ ਜਦੋਂ ਉਸ ਨੂੰ ਉੱਤਰੀ ਕੈਰੋਲੀਨਾ ਦੀ ਫੋਰਟ ਬ੍ਰੈਗ ਸਥਿਤ ਫੌਰਸਕੌਮ ਵਿਚ ਡਿਪਟੀ ਜਨਰਲ ਦਾ ਅਹੁਦਾ ਦਿੱਤਾ ਗਿਆ ਸੀ| ਹੁਣ ਅਬਰਾਹਮਸ ਦੇ ਜਾਣ ਤੋਂ ਬਾਅਦ ਰਿਚਰਡਸਨ ਇਸੇ ਕਮਾਂਡ ਦੀ ਜ਼ਿੰਮੇਵਾਰੀ ਸੰਭਾਲੇਗੀ| ਆਪਣੇ ਕਰੀਅਰ ਵਿਚ ਰਿਚਰਡਸਨ ਨੇ ਇਕ ਆਰਮੀ ਪਾਇਲਟ ਦੇ ਇਲਾਵਾ ਉਪ ਰਾਸ਼ਟਰਪਤੀ ਦੀ ਮਿਲਟਰੀ ਸਹਾਇਕ ਦੀ ਭੂਮਿਕਾ ਵੀ ਨਿਭਾਈ ਹੈ|


