ਮੁੱਖ ਮੰਤਰੀ ਇਜ਼ਰਾਈਲ ਦੇ 5 ਦਿਨਾ ਦੌਰੇ ’ਤੇ ਰਵਾਨਾ

ਚੰਡੀਗੜ੍ਹ – ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਲਈ ਚਲ ਰਹੇ ਰਾਹਤ ਤੇ ਮੁੜ ਵਸੇਬਾ ਕਾਰਜਾਂ ’ਤੇ ਪੂਰੀ ਤਰ੍ਹਾਂ ਤਸਲੀ ਹੋਣ ਅਤੇ ਕੈਬਨਿਟ ਸਾਥੀਆਂ ਵਲੋਂ ਪੂਰਾ ਧਿਆਨ ਰਖਣ ਦੇ ਦਿਤੇ ਭਰੋਸੇ ਤੋਂ ਬਾਅਦ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਜ਼ਰਾਈਲ ਯਾਤਰਾ ’ਤੇ ਜਾਣ ਦਾ ਫੈਸਲਾ ਕੀਤਾ ਹੈ ਜਿਥੇ ਭਲਕੇ ਉਨ੍ਹਾਂ ਦੀਆਂ ਮੀਟਿੰਗਾਂ ਦਾ ਪ੍ਰੋਗਰਾਮ ਨਿਰਧਾਰਤ ਹੈ।ਮੁਖ ਮੰਤਰੀ ਨੇ ਸ਼ਨਿਚਰਵਾਰ ਨੂੰ ਅੰਮ੍ਰਿਤਸਰ ਵਿਚ ਪੂਰਾ ਦਿਨ ਬਿਤਾਇਆ ਅਤੇ ਐਤਵਾਰ ਵੀ ਉਹ ਆਪਣੇ ਕੈਬਨਿਟ ਸਾਥੀਆਂ ਅਤੇ ਸੀਨੀਅਰ ਅਧਿਕਾਰੀਆਂ ਪਾਸੋਂ ਸਥਿਤੀ ਦਾ ਲਗਾਤਾਰ ਜਾਇਜ਼ਾ ਲੈਂਦੇ ਰਹੇ। ਉਨਾਂ ਨੇ ਅਧਿਕਾਰੀਆਂ ਅਤੇ ਸੰਕਟ ਪ੍ਰਬੰਧਨ ਗਰੁਪ ਦੇ ਮੈਂਬਰਾਂ ਨੂੰ ਵੀ ਪੀੜਤਾਂ ਦੀ ਰਾਹਤ ਲਈ ਕੋਈ ਕਸਰ ਬਾਕੀ ਨਾ ਛਡਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

VIA PUNJAB