- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ : ਮੁੰਬਈ ਨੇ ਟਾਈਟਨਸ ਨੂੰ 41-20 ਨਾਲ ਹਰਾਇਆ
ਪੁਣੇ – ਸਿਧਾਰਥ ਦੇਸਾਈ ਦੇ ਧਮਾਕੇਦਾਰ ਪ੍ਰਦਰਸ਼ਨ ਨਾਲ ਯੂ ਮੁੰਬਾ ਨੇ ਤੇਲਗੂ ਟਾਈਟਨਸ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੁਕਾਬਲੇ ‘ਚ ਮੰਗਲਵਾਰ ਨੂੰ 41-20 ਦੇ ਵੱਡੇ ਅੰਤਰ ਨਾਲ ਹਰਾ ਦਿੱਤਾ। ਮੁੰਬਈ ਦੀ 6 ਮੈਚਾਂ ‘ਚ ਇਹ ਚੌਥੀ ਜਿੱਤ ਹੈ ਤੇ ਉਸਦੇ 24 ਅੰਕ ਹੋ ਗਏ ਹਨ। ਮੁੰਬਈ ਦੀ ਟੀਮ ਗਰੁੱਪ ‘ਏ’ ‘ਚ ਪੁਣੇਰੀ ਪਲਟਨ ਤੋਂ ਬਾਅਦ ਦੂਜੇ ਸਥਾਨ ‘ਤੇ ਹੈ। ਦੂਜੇ ਪਾਸੇ ਟਾਈਟਨਸ ਦੀ 5 ਮੈਚਾਂ ‘ਚ ਇਹ ਦੂਜੀ ਹਾਰ ਹੈ। ਇਸ ਦੇ ਬਾਵਜੂਦ ਉਹ ਗਰੁੱਪ ‘ਬੀ’ ‘ਚ 16 ਅੰਕਾਂ ਦੇ ਨਾਲ ਚੋਟੀ ‘ਤੇ ਹੈ। ਮੁੰਬਈ ਦੀ ਜਿੱਤ ‘ਚ ਦੇਸਾਈ ਨੇ ਇਕੱਲਿਆ 17 ਅੰਕ ਹਾਸਲ ਕੀਤੇ ਜੋ ਟਾਈਟਨਸ ਦੇ ਕੁਲ ਅੰਕਾਂ ਤੋਂ ਸਿਰਫ 3 ਅੰਕ ਘੱਟ ਹਨ। ਮੁੰਬਈ ਨੇ ਆਲ ਆਊਟ ਨਾਲ 6 ਅੰਕ ਬਣਾਏ। ਉਸ ਨੇ ਰੇਡ ਨਾਲ 22 ਅੰਕ ਤੇ ਡਿਫੈਂਸ ਨਾਲ 12 ਅੰਕ ਹਾਸਲ ਕੀਤੇ।


