100ਵੇਂ ਖਿਤਾਬ ਤੋਂ ਤਿੰਨ ਜਿੱਤਾਂ ਦੂਰ ਹਨ ਫੈਡਰਰ

ਪੈਰਿਸ – ਸਵਿਸ ਸਟਾਰ ਰੋਜਰ ਫੈਡਰਰ ਨੇ ਇਟਲੀ ਦੇ ਫੈਬੀਓ ਫੋਗਨਿਨੀ ਨੂੰ 6-4, 6-3 ਨਾਲ ਹਰਾ ਕੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ| ਇਸ ਨਾਲ ਇਹ 37 ਸਾਲਾ ਮਹਾਨ ਖਿਡਾਰੀ ਆਪਣੇ ਕਰੀਅਰ ਦੇ 100ਵੇਂ ਖਿਤਾਬ ਤੋਂ ਸਿਰਫ ਤਿੰਨ ਜਿੱਤ ਦੂਰ ਹੈ| 20 ਵਾਰ ਦੇ ਮੇਜਰ ਚੈਂਪੀਅਨ ਫੈਡਰਰ ਨੇ ਪਿਛਲੇ ਹਫਤੇ ਆਪਣੀ 99ਵੀਂ ਟਰਾਫੀ ਬਾਸਿਲ ਵਿੱਚ ਘਰੇਲੂ ਕੋਰਟ ਤੇ ਹਾਸਲ ਕੀਤੀ ਸੀ| ਹੁਣ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਉਨ੍ਹਾਂ ਦਾ ਸਾਹਮਣਾ ਜਾਪਾਨ ਦੇ ਕੇਈ ਨਿਸ਼ੀਕੋਰੀ ਨਾਲ ਹੋਵੇਗਾ| ਉਹ 2015 ਦੇ ਬਾਅਦ ਇੱਥੇ ਪੈਰਿਸ ਮਾਸਟਰਸ ਵਿੱਚ ਪਹਿਲੀ ਵਾਰ ਖੇਡ ਰਹੇ ਹਨ| ਉਨ੍ਹਾਂ ਨੇ ਇੱਥੇ 2011 ਵਿੱਚ ਖਿਤਾਬ ਜਿੱਤਿਆ ਸੀ| ਨਿਸ਼ੀਕੋਰੀ ਨੇ ਕੇਵਿਨ ਐਂਡਰਸਨ ਨੂੰ 6-4, 6-4 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ| ਚਾਰ ਵਾਰ ਦੇ ਪੈਰਿਸ ਚੈਂਪੀਅਨ ਨੋਵਾਕ ਜੋਕੋਵਿਚ ਨੇ ਵੀ ਅੰਤਿਮ ਚਾਰ ਵਿੱਚ ਜਗ੍ਹਾ ਬਣਾਈ| ਉਹ ਬੋਸਨੀਆ ਦੇ ਦਾਮਿਰ ਜੁਮਹੁਰ ਤੇ 6-1, 2-1 ਨਾਲ ਬੜ੍ਹਤ ਬਣਾਏ ਸੀ ਪਰ ਉਸੇ ਸਮੇਂ ਵਿਰੋਧੀ ਖਿਡਾਰੀ ਨੇ ਸੱਟ ਕਾਰਨ ਮੈਚ ਤੋਂ ਹਟਣ ਦਾ ਫੈਸਲਾ ਕੀਤਾ|

VIA PUNJAB