- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਮਰਾਲਾ ਪੁਲਿਸ ਵੱਲੋਂ 500 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਤਿੰਨ ਕਾਬੂ
ਸਮਰਾਲਾ – ਐਸ ਐਸ ਪੀ ਧਰੁਵ ਦਹਿਆ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੁਰੇਸ਼ ਅਰੋੜਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ, ਰਣਬੀਰ ਸਿੰਘ ਖਟੜਾ. ਡਿਪਟੀ ਇੰਸਪੈਕਟਰ ਲੁਧਿਆਣਾ, ਰੇਜ਼, ਲੁਧਿਆਣਾ ਦਿਸ਼ਾਂ ਨਿਰਦੇਸ਼ਾ ਅਨੁਸਾਰ ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਡੀ ਗਈ ਮੁਹਿੰਮ ਦੌਰਾਨ ਸਮਰਾਲਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਜਦੋਂ ਜਸਵੀਰ ਸਿੰਘ. ਪੁਲਿਸ ਕਪਤਾਨ (ਆਈ), ਜਗਵਿੰਦਰ ਸਿੰਘ, ਉਪ ਪੁਲਿਸ ਕਪਤਾਨ (ਆਈ), ਸਬ ਡਵੀਜਨ ਸਮਰਾਲਾ ਦੇ ਡੀ ਐਸ ਪੀ ਹਰਸਿਮਰਤ ਸਿੰਘ ਅਤੇ ਇੰਸਪੈਕਟਰ ਮਨਜੀਤ ਸਿੰਘ ਮੁਖ ਅਫਸਰ ਥਾਣਾ ਸਮਰਾਲਾ ਦੇ ਥਾਣੇਦਾਰ ਅਕਾਸ ਦਤ ਸਮੇਤ ਪੁਲਿਸ ਪਾਰਟੀ ਵਲੋ ਗਸ਼ਤ ਬਾ-ਚੈਕਿੰਗ ਸ਼ਕੀ ਵਹੀਕਲ/ਪੁਰਸ਼ਾ ਦੇ ਸਬੰਧ ਵਿਚ ਆਈ.ਟੀ.ਆਈ ਸੂਆ ਪੁਲੀ ਸਮਰਾਲਾ ਪਾਸ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਟਾਟਾ ਟਰਕ ਖਮਾਣੋ ਸਾਇਡ ਤੋ ਆਇਆ, ਟਰਕ ਚਾਲਕ ਪੁਲਿਸ ਪਾਰਟੀ ਨੂੰ ਦੇਖਕੇ, ਘਬਰਾਕੇ ਟਰਕ ਮਾਛੀਵਾੜਾ ਸਾਇਡ ਨੂੰ ਭਜਾਉਣ ਲਗਾ, ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ, ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ, ਜਿਨ੍ਹਾਂ ਨੇ ਆਪਣਾ-ਆਪਣਾ ਨਾਮ ਭੁਪਿੰਦਰ ਸਿੰਘ ਵਾਸੀ ਧਰੋੜ ਥਾਣਾ ਸਾਹਨੇਵਾਲ, ਰਵਿੰਦਰ ਸਿੰਘ ਉਰਫ ਰਵੀ ਵਾਸੀ ਬੀੜ ਥਾਣਾ ਸਾਹਨੇਵਾਲ ਅਤੇ ਗੁਰਪ੍ਰੀਤ ਸਿੰਘ ਵਾਸੀ ਗਿਦੜੀ ਥਾਣਾ ਦੋਰਾਹਾ ਦਸਿਆ। ਟਰਕ ਦੀ ਤਲਾਸੀ ਦੌਰਾਨ ਟਰਕ ਵਿਚੋ 500 ਪੇਟੀਆ ਸ਼ਰਾਬ (ਸੇਲ ਫਾਰ ਇਨ ਚੰਡੀਗੜ੍ਹ) (ਜਿਹਨਾ ਵਿਚ 200ਪੇਟੀ ਸ਼ਰਾਬ ਮਾਰਕਾ ਐਵਰੀਡੇ, 150 ਪੇਟੀ ਸ਼ਰਾਬ ਮਾਰਕਾ 999 ਪਾਵਰ ਸਟਾਰ, 150 ਪੇਟੀ ਮਾਰਕਾ ਨੈਨਾ) ਬਰਾਮਦ ਹੋਈਆ। ਕਥਿਤ ਦੋਸ਼ੀਆਨ ਦੇ ਖਿਲਾਫ ਥਾਣਾ ਸਮਰਾਲਾ ਵਿਖੇ ਕੇਸ ਦਰਜ ਕਰਕੇ ਉਕਤ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਜਾ ਚੁਕਾ ਹੈ।


