- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤਲਾਕ ਮਾਮਲੇ ਦੀ ਸੁਣਵਾਈ ਲਈ ਪਟਨਾ ਪਹੁੰਚੇ ਤੇਜ ਪ੍ਰਤਾਪ
ਮਥੁਰਾ – ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਦੇ ਪੁੱਤਰ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਤੇਜ ਪ੍ਰਤਾਪ ਯਾਦਵ ਕੁਝ ਦਿਨ ਤਕ ਬ੍ਰਿਜ ਖੇਤਰ ਵਿੱਚ ਰਹਿਣ ਮਗਰੋਂ ਪਟਨਾ ਵਾਪਿਸ ਆਏ ਹਨ| ਕਿਹਾ ਜਾ ਰਿਹਾ ਹੈ ਕਿ ਉਹ ਇਸ ਮਹੀਨੇ ਦੀ ਸ਼ੁਰੂਆਤ ਵਿਚ ਕੋਰਟ ਵਿੱਚ ਦਾਇਰ ਕੀਤੀ ਗਈ ਤਲਾਕ ਸਬੰਧੀ ਅਰਜ਼ੀ ਦੀ ਸੁਣਵਾਈ ਦੀ ਪ੍ਰਕਿਰਿਆ ਵਿਚ ਸ਼ਾਮਿਲ ਹੋਣਗੇ| ਜ਼ਿਕਰਯੋਗ ਹੈ ਕਿ ਵਿਆਹ ਦੇ ਸਿਰਫ 6 ਮਹੀਨੇ ਬਾਅਦ ਤੇਜ ਪ੍ਰਤਾਪ ਨੇ ਬੀਤੀ 1 ਨਵੰਬਰ ਨੂੰ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ ਅਤੇ ਉਸ ਤੋਂ ਬਾਅਦ ਉਹ ਕੁਝ ਤੀਰਥ ਸਥਾਨਾਂ ਦੀ ਯਾਤਰਾ ਕਰਨ ਮਗਰੋਂ ਆਪਣੇ ਅੱਧਾ ਦਰਜਨ ਦੋਸਤਾਂ ਦੀ ਮੰਡਲੀ ਨਾਲ 6 ਨਵੰਬਰ ਨੂੰ ਅਚਾਨਕ ਵਰਿੰਦਾਵਨ ਪਹੁੰਚੇ ਸਨ| ਇੱਥੇ ਠਹਿਰਣ ਦੌਰਾਨ ਉਨ੍ਹਾਂ ਨੇ ਆਪਣਾ ਪੂਰਾ ਸਮਾਂ ਗੈਸਟ ਹਾਊਸ ਵਿੱਚ ਬਿਤਾਇਆ ਜਾਂ ਫਿਰ ਵੱਖ-ਵੱਖ ਤੀਰਥ ਸਥਾਨਾਂ ਦੀ ਯਾਤਰਾ ਕਰਦੇ ਰਹੇ ਪਰ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੀ| ਇਸ ਦੌਰਾਨ ਉਨ੍ਹਾਂ ਨੇ ਬਿਹਾਰ ਵਨ ਗਊਸ਼ਾਲਾ ਵਿਚ ਗਊਆਂ ਨਾਲ ਸਮਾਂ ਬਿਤਾਇਆ| ਚਮੇਲੀ ਵਨ, ਵਰਿੰਦਾਦੇਵੀ, ਨੰਦਭਵਨ, ਗਹਵਰ ਵਨ, ਪ੍ਰਿਆ ਕੁੰਡ, ਸੂਰਈਆ ਕੁੰਡ, ਗੋਕੁਲ, ਮਹਾਵਨ, ਦਾਊਜੀ ਆਦਿ ਦੇ ਦਰਸ਼ਨ ਕੀਤੇ| ਤੇਜ ਪ੍ਰਤਾਪ ਦੇ ਮਿੱਤਰ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਉਹ ਮਾਮਲੇ ਦੀ ਪੈਰਵੀ ਕਰਨ ਤੋਂ ਬਾਅਦ ਆਪਣੇ ਸਿਆਸੀ ਜੀਵਨ ਵਿਚ ਪਰਤ ਆਉਣਗੇ| ਉਨ੍ਹਾਂ ਨੇ ਇਹ ਵੀ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਉਹ ਬਿਹਾਰ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਵਿੱਚ ਹਿੱਸਾ ਲੈਣਗੇ ਅਤੇ ਖੇਤਰੀ ਜਨਤਾ ਦੇ ਹਿੱਤਾਂ ਦੇ ਮੁੱਦੇ ਚੁੱਕਦੇ ਹੋਏ ਨਜ਼ਰ ਆਉਣਗੇ|


