- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਖਸ਼ੋਗੀ ਕਤਲਕਾਂਡ ਨੂੰ ਦਬਾਉਣ ਵਿੱਚ ਸ਼ਾਮਿਲ ਹਨ ਟਰੰਪ : ਹਿਲੇਰੀ
ਟੋਰਾਂਟੋ – ਅਮਰੀਕੀ ਨੇਤਾ ਹਿਲੇਰੀ ਕਲਿੰਟਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸਾਊਦੀ ਪੱਤਰਕਾਰ ਖਸ਼ੋਗੀ ਕਤਲਕਾਂਡ ਨੂੰ ਦਬਾਉਣ ਦਾ ਦੋਸ਼ ਲਗਾਇਆ ਹੈ| ਹਿਲੇਰੀ ਦਾ ਕਹਿਣਾ ਹੈ ਕਿ ਇਸ ਕਤਲਕਾਂਡ ਦਾ ਸੱਚ ਲੁਕਾਉਣ ਵਿਚ ਰਾਸ਼ਟਰਪਤੀ ਟਰੰਪ ਵੀ ਸ਼ਾਮਿਲ ਹਨ| ਹਿਲੇਰੀ ਨੇ ਇਹ ਗੱਲਾਂ ਟੋਰਾਂਟੋ ਵਿਚ ਇਕ ਭਾਸ਼ਣ ਦੇਣ ਦੌਰਾਨ ਕਹੀਆਂ| ਹਿਲੇਰੀ ਨੇ ਕਿਹਾ,”ਇਕ ਸਾਡੇ ਰਾਸ਼ਟਰਪਤੀ ਹਨ ਜੋ ਕਿ ਜਦੋਂ ਖਸ਼ੋਗੀ ਦੀ ਹੱਤਿਆ ਹੋਈ ਤਾਂ ਦੂਤਘਰ ਵਿਚ ਕੀ ਕੁਝ ਹੋਇਆ, ਇਸ ਤੇ ਪਰਦਾ ਪਾਉਣ ਵਿਚ ਲੱਗੇ ਹਨ|” ਹਿਲੇਰੀ ਨੇ ਇਹ ਵੀ ਕਿਹਾ ਕਿ ਖਸ਼ੋਗੀ ਕਤਲਕਾਂਡ ਨੂੰ ਲੁਕਾਉਣ ਵਿਚ ਟਰੰਪ ਅਤੇ ਉਨ੍ਹਾਂ ਦੇ ਕਰੀਬੀ ਲੋਕਾਂ ਦੇ ਨਿੱਜੀ ਵਪਾਰਕ ਹਿੱਤ ਸ਼ਾਮਿਲ ਹਨ| ਜਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ 20 ਨਵੰਬਰ ਦੇ ਉਸ ਬਿਆਨ ਦੇ ਬਾਅਦ ਤੋਂ ਨਿਸ਼ਾਨੇ ਤੇ ਆ ਗਏ ਹਨ ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਇਸ ਕਤਲਕਾਂਡ ਦੇ ਬਾਰੇ ਵਿਚ ਜਾਣਕਾਰੀ ਸੀ ਅਤੇ ਇਸ ਪੂਰੇ ਘਪਲੇ ਦੇ ਬਾਵਜੂਦ ਅਮਰੀਕਾ ਰਿਆਦ ਦਾ ਰਣਨੀਤਕ ਹਿੱਸੇਦਾਰ ਬਣਿਆ ਰਹੇਗਾ| ਜ਼ਿਕਰਯੋਗ ਹੈ ਕਿ ਸਾਊਦੀ ਸਰਕਾਰ ਨੇ ਪੱਤਰਕਾਰ ਜਮਾਲ ਖਸ਼ੋਗੀ ਕਤਲਕਾਂਡ ਵਿਚ ਪ੍ਰਿੰਸ ਪਰਿਵਾਰ ਦੇ ਦਖਲ ਤੋਂ ਇਨਕਾਰ ਕੀਤਾ ਹੈ|


