- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਕੋਲ ਵਿਸ਼ਵ ਹਾਕੀ ਕੱਪ ਜਿੱਤਣ ਦਾ ਸੁਨਹਿਰਾ ਮੌਕਾ: ਬਰਾਸਾ
ਨਵੀਂ ਦਿੱਲੀ – ਭਾਰਤੀ ਹਾਕੀ ਟੀਮ ਦੀ ਪਿਛਲੇ ਇੱਕ ਦਹਾਕੇ ਦੀ ਚੜ੍ਹਤ ਤੋਂ ਪ੍ਰਭਾਵਿਤ ਸਾਬਕਾ ਕੋਚ ਜੋਸ ਬਰਾਸਾ ਨੇ ਕਿਹਾ ਕਿ ਇਸ ਵਾਰ ਭਾਰਤ ਕੋਲ ਆਪਣੇ ਦਰਸ਼ਕਾਂ ਸਾਹਮਣੇ ਵਿਸ਼ਵ ਕੱਪ ਖ਼ਿਤਾਬ ਜਿੱਤਣ ਦਾ ਸੁਨਹਿਰਾ ਮੌਕਾ ਹੈ। ਇਸ ਦੇ ਲਈ ਉਸ ਨੂੰ ਪ੍ਰਦਰਸ਼ਨ ਵਿੱਚ ਲਗਾਤਾਰਤਾ ਜਾਰੀ ਰੱਖਣੀ ਹੋਵੇਗੀ। ਭੁਬਨੇਸ਼ਵਰ ਵਿੱਚ 28 ਨਵੰਬਰ ਤੋਂ ਸ਼ੁਰੂ ਹੋਏ ਵਿਸ਼ਵ ਕੱਪ ਵਿੱਚ ਭਾਰਤ ਨੇ ਪੂਲ ‘ਸੀ’ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਦੱਖਣੀ ਅਫਰੀਕਾ ਖ਼ਿਲਾਫ਼ 5-0 ਗੋਲਾਂ ਦੀ ਜਿੱਤ ਨਾਲ ਕੀਤੀ। ਹੁਣ ਉਸ ਦਾ ਸਾਹਮਣਾ ਦੋ ਦਸੰਬਰ ਨੂੰ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਨਾਲ ਅਤੇ ਅੱਠ ਦਸੰਬਰ ਨੂੰ ਕੈਨੇਡਾ ਨਾਲ ਹੈ। ਬਰਾਸਾ ਨੇ ਕਿਹਾ, ‘‘ਭਾਰਤ ਲਈ ਆਪਣੇ ਘਰੇਲੂ ਮੈਦਾਨ ’ਤੇ ਵਿਸ਼ਵ ਕੱਪ ਤਗ਼ਮਾ ਜਿੱਤਣਾ ਆਸਾਨ ਹੋਵੇਗਾ। ਭਾਰਤੀ ਟੀਮ ਅਜਿਹੀ ਹੈ, ਜੋ ਆਪਣਾ ਦਿਨ ਹੋਣ ’ਤੇ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ ਅਤੇ ਕਿਸੇ ਵੀ ਵੱਡੇ ਟੂਰਨਾਮੈਂਟ ਵਿੱਚ ਤਗ਼ਮਾ ਜਿੱਤ ਸਕਦੀ ਹੈ, ਪਰ ਇਸ ਦੇ ਨਾਲ ਹੀ ਕਿਸੇ ਵੀ ਟੀਮ ਤੋਂ ਹਾਰ ਵੀ ਸਕਦੀ ਹੈ। ਭਾਰਤ ਨੂੰ ਪ੍ਰਦਰਸ਼ਨ ਵਿੱਚ ਲਗਾਤਾਰਤਾ ਜਾਰੀ ਰੱਖਣੀ ਹੋਵੇਗੀ।’’ ਉਸ ਨੇ ਕਿਹਾ, ‘‘ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਹੁਣ ਬੈਲਜੀਅਮ, ਜਰਮਨੀ, ਆਸਟਰੇਲੀਆ ਅਤੇ ਨੈਦਰਲੈਂਡ ਦੀ ਕਤਾਰ ਵਿੱਚ ਆ ਗਿਆ ਹੈ। ਪਰ ਇਹ ਅਜਿਹੀ ਟੀਮ ਹੈ, ਜੋ ਆਸਾਨ ਮੈਚ ਵੀ ਹਾਰ ਸਕਦੀ ਹੈ।’’ ਬਰਾਸ ਦੀ ਕੋਚਿੰਗ ਵਿੱਚ ਭਾਰਤ ਨੇ ਦਿੱਲੀ ਰਾਸ਼ਟਰਮੰਡਲ ਖੇਡਾਂ-2010 ’ਚ ਚਾਂਦੀ ਅਤੇ ਗਵਾਂਗਝੂ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ, ਪਰ ਬਾਅਦ ਵਿੱਚ ਹਾਕੀ ਇੰਡੀਆ ਨੇ ਉਸ ਦੇ ਕਾਰਜਕਾਲ ਵਿੱਚ ਵਾਧਾ ਨਹੀਂ ਕੀਤਾ।


