ਰਾਜਪੁਰਾ ਪੁਲਿਸ ਵੱਲੋਂ ਭੁੱਕੀ ਸਮੇਤ ਦੋ ਕਾਬੂ

ਰਾਜਪੁਰਾ – ਐਸ ਐਸ ਪੀ ਮਨਦੀਪ ਸਿੰਘ ਸਿੱਧੁ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਰਾਜਪੁਰਾ ਬੱਸ ਸਟੈਂਡ ਪੁਲਿਸ ਚੋਂਕੀ ਇੰਚਾਰਜ ਸਬ ਇੰਸਪੈਕਟਰ ਮੈਂਡਮ ਗੀਤਾ ਰਾਣੀ ਦੀ ਅਗਵਾਈ ਵਿਚ ਗਗਨ ਚੋਂਕ ਨੇੜੇ ਨਾਕੇਬੰਦੀ ਦੋਰਾਨ ਇੱਕ ਮੋਟਰਸਾਇਕਲ ਤੇ ਸਵਾਰ ਦੋ ਵਿਅਕਤੀਆ ਨੂੰ  ਸਾਡੇ 3 ਕਿੱਲੋ ਭੁੱਕੀ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਤੁਰੰਤ ਮੋਟਰਸਾਇਕਲ ਸਵਾਰਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮੈਂਡਮ ਗੀਤਾ ਰਾਣੀ ਨੇ ਦੱਸਿਆ ਕਿ  ਦੋਸ਼ੀਆ ਦੀ ਪਹਿਚਾਣ ਭੁਪਿੰਦਰ ਸਿੰਘ ਵਾਸੀ ਮੋਹਾਲੀ, ਨਿਰਮਲ ਸਿੰਘ ਵਾਸੀ ਮੋਹਾਲੀ ਵਜੋਂ ਹੋਈ ਹੈ।ਦੋਸ਼ੀਆਂ ਦੇ ਖਿਲਾਫ ਐਨ ਡੀ ਪੀ ਐਸ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।

VIA PUNJAB