BCCI ਨੇ ਭੁਵਨੇਸ਼ਵਰ ਨੂੰ ਦੱਸਿਆ ਫਿੱਟ, ਹੁਣ ਭਾਰਤ-ਏ ਲਈ ਖੇਡਣਗੇ

ਨਵੀਂ ਦਿੱਲੀ – ਬੀ.ਸੀ.ਸੀ.ਆਈ ਨੇ ਸੋਮਵਾਰ ਨੂੰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਫਿੱਟ ਘੋਸ਼ਿਤ ਕੀਤਾ ਅਤੇ ਕਿਹਾ ਕਿ ਉਹ ਵਰਤਮਾਨ ਚੌਥੀ ਸੀਰੀਜ਼ ‘ਚ ਭਾਰਤ ਏ ਵਲੋਂ ਖੇਡਣਗੇ। ਭਾਰਤ ਅਤੇ ਇੰਗਲੈਂਡ ਵਿਚਕਾਰ ਬ੍ਰਿਟੇਨ ‘ਚ ਤੀਜੇ ਇਕ ਦਿਨਾਂ ਅੰਤਰਰਾਸ਼ਟਰੀ ਮੈਚ ਦੌਰਾਨ ਭੁਵਨੇਸ਼ਵਰ ਦੇ ਪਿੱਠ ਦਰਦ ਵਧ ਗਿਆ ਸੀ। ਇਸ ਤੋਂ ਬਾਅਦ ਉਹ ਭਾਰਤ ਅਤੇ ਇੰਗਲੈਂਡ ਵਿਚਕਾਰ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਸਨ ਅਤੇ ਉਹ ਪਿੱਠ ਦਰਦ ਤੋਂ ਉਬਰਨ ਲਈ ਇਥੇ ਰਾਸ਼ਟਰੀ ਕ੍ਰਿਕਟ ਅਕੈਡਮੀ ਨਾਲ ਜੁੜ ਗਏ ਸਨ। ਭੁਵਨੇਸ਼ਵਰ 29 ਅਗਸਤ ਨੂੰ ਸ਼ੇਅਸ ਅਈਅਰ ਦੀ ਕਪਤਾਨੀ ਵਾਲੀ ਭਾਰਤ ਏ ਟੀਮ ਵਲੋਂ ਸਾਊਥ ਅਫਰੀਕਾ ਏ ਖਿਲਾਫ ਮੈਚ ਖੇਡਣਗੇ। ਭਾਰਤ ਏ ਪਹਿਲੇ ਹੀ ਖਿਤਾਬ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ। ਉਸਦੇ ਸਿਰਫ 9 ਅੰਕ ਹਨ। ਉਸਨੂੰ ਪਿਛਲੇ ਮੈਚ ‘ਚ ਅਫਰੀਕੀ ਟੀਮ ਵਲੋਂ ਹਾਰ ਦਾ ਸਾਹਮਣਾ ਕਰਨਾ ਪਿਆ। 28 ਸਾਲਾਂ ਭੁਵਨੇਸ਼ਵਰ ਕੁਮਾਰ ਦੇ ਨਾਂ 21 ਟੈਸਟ ਮੈਚਾਂ ‘ਚ 63 ਵਿਕਟਾਂ ਦਰਜ ਹਨ। ਉਨ੍ਹਾਂ ਨੇ 87 ਵਨ ਡੇ ਇੰਟਰਨੈਸ਼ਨਲ ਮੈਚਾਂ ‘ਚ 90 ਵਿਕਟਾਂ ਲਈਆਂ ਹਨ।

VIA PUNJAB