ਵਿਰਾਟ ਕੋਹਲੀ ਦੀਆਂ ਰਣਨੀਤੀਆਂ ਨਾਲ ਰਹਾਨੇ ਅਤੇ ਪੁਜਾਰਾ ਨੂੰ ਹੋ ਰਿਹਾ ਨੁਕਸਾਨ

ਨਵੀਂ ਦਿੱਲੀ – ਟੀਮ ਇੰਡੀਆ ਨੇ ਟ੍ਰੇਂਟ ਬ੍ਰਿਜ ਟੈਸਟ ‘ਚ ਇੰਗਲੈਂਡ ਨੂੰ ਮਾਤ ਦੇ ਕੇ ਸੀਰੀਜ਼ ਨੂੰ ਰੋਮਾਂਚਕ ਬਣਾ ਦਿੱਤਾ ਹੈ ਅਤੇ ਹੁਣ ਸਭ ਦੀਆਂ ਨਜਰਾਂ 30 ਅਗਸਤ ਤੋਂ ਸਾਊਥੈਂਪਟਨ ‘ਚ ਸ਼ੁਰੂ ਹੋ ਰਹੇ ਚੌਥੇ ਟੈਸਟ ‘ਤੇ ਹਨ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ‘ਤੇ ਬਿਆਨਾਂ ਦੇ ਜਰੀਏ ਦਬਾਅ ਬਣਾਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਨਿਕ ਕਾਮਪਟਨ ਨੇ ਆਪਣੇ ਬਿਆਨਾਂ ਦੇ ਜਰੀਏ ਵਿਰਾਟ ਕੋਹਲੀ, ਅਜਿੰਕਯ ਰਹਾਨੇ , ਚੇਤੇਸ਼ਵਰ ਪੁਜਾਰਾ ‘ਤੇ ਹਮਲਾ ਬੋਲਿਆ ਹੈ। ਨਿਕ ਕਾਮਪਟਨ ਨੇ ਵਿਰਾਟ ਕੋਹਲੀ ਦੀ ਕਪਤਾਨੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਹ ਹੱਦ ਤੋਂ ਜ਼ਿਆਦਾ ਟੀਮ ‘ਚ ਬਦਲਾਅ ਕਰਦੇ ਹਨ। ਨਿਕ ਕਾਮਟਨ ਨੇ ਬਿਆਨ ਦਿੱਤਾ,’ ਭਾਰਤ ਨੇ ਨਾਟਿੰਘਮ ‘ਚ ਚੰਗਾ ਟੀਮ ਦੀ ਵਜ੍ਹਾ ਨਾਲ ਮੈਚ ਜਿੱਤਿਆ ਹੈ ਹੁਣ ਵਿਰਾਟ ਕੋਹਲੀ ਨੂੰ ਟੀਮ ‘ਚ ਬਦਲਾਅ ਨਹੀਂ ਕਰਨਾ ਚਾਹੀਦਾ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਹੁਣ ਵਿਰਾਟ ਕੋਹਲੀ ਟੀਮ ‘ਚ ਬਦਲਾਅ ਕਰਣਗੇ ਜਾਂ ਨਹੀਂ, ਵਿਰਾਟ ਪਲੇਇੰਗ ਇਲੈਵਨ ‘ਚ ਬਹੁਤ ਬਦਲਾਅ ਕਰਦੇ ਹਨ। ਨਿਕ ਕਾਮਪਟਨ ਨੇ ਚੇਤੇਸ਼ਵਰ ਪੁਜਾਰਾ ਨੂੰ ਪਹਿਲੇ ਟੈਸਟ ਤੋਂ ਬਾਹਰ ਰੱਖਣ ਦੀ ਰਣਨੀਤੀ ‘ਤੇ ਵੀ ਸਵਾਲ ਉਠਾਏ। ਕਾਮਪਟਨ ਨੇ ਕਿਹਾ ਕਿ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਯ ਰਹਾਨੇ ਦਾ ਦਬੰਗ ਵਿਅਕਤੀਤਵ ਨਹੀਂ ਹੈ ਉਨ੍ਰਾਂ ‘ਤੇ ਵਿਰਾਟ ਕੋਹਲੀ ਦੀ ਰਣਨੀਤੀਆਂ ਦਾ ਫਰਕ ਪੈਂਦਾ ਹੈ। ਕਾਮਪਟਮ ਨੇ ਬਿਆਨ ਦਿੱਤਾ,’ਵਿਰਾਟ ਕੋਹਲੀ ਜਦੋਂ ਟੀਮ ‘ਚ ਜ਼ਿਆਦਾ ਬਦਲਾਅ ਕਰਦੇ ਹਨ ਤਾਂ ਇਹ ਹਰ ਖਿਡਾਰੀ ਲਈ ਆਸਾਨ ਨਹੀਂ ਹੁੰਦਾ। ਪੁਜਾਰਾ ਅਤੇ ਰਹਾਣੇ ‘ਤੇ ਵਿਰਾਟ ਕੋਹਲੀ ਦੀਆਂ ਰਣਨੀਤੀਆਂ ਦਾ ਗਲਤ ਅਸਰ ਪੈ ਸਕਦਾ ਹੈ।

VIA PUNJAB