ਘਟੀਆ ਕੁਆਲਿਟੀ ਦਾ 50 ਕਿੱਲੋ ਗੈਰ ਮਿਆਰੀ ਪਤੀਸਾ ਨਸ਼ਟ-ਬਿਸਕੁਟ ਤੇ ਪਤੀਸੇ ਦੇ ਦੋ ਸੈਂਪਲ ਭਰੇ

ਘਟੀਆ ਕੁਆਲਿਟੀ ਦਾ 50 ਕਿੱਲੋ ਗੈਰ ਮਿਆਰੀ ਪਤੀਸਾ ਨਸ਼ਟ-ਬਿਸਕੁਟ ਤੇ ਪਤੀਸੇ ਦੇ ਦੋ ਸੈਂਪਲ ਭਰੇ

ਫਰੀਦਕੋਟ – ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁੱਧ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਮੁਹਿੰਮ ਅਤੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਫਰੀਦਕੋਟ ਵੱਲੋਂ ਖਾਧ ਪਦਾਰਥਾਂ ਦੀ ਕੀਤੀ ਜਾ ਰਹੀ ਚੈਕਿੰਗ ਤਹਿਤ ਮਿਲੀ ਵਿਸ਼ੇਸ਼ ਸ਼ਿਕਾਇਤ ਦੇ ਆਧਾਰ ਤੇ ਸਿਹਤ ਵਿਭਾਗ ਦੀ ਟੀਮ ਜਿਸ ਦੀ ਅਗਵਾਈ ਫੂਡ ਸੇਫਟੀ ਇੰਸਪੈਕਟਰ ਸ੍ਰੀ ਮੁਕਲ ਸਿੰਘ ਗਿੱਲ ਵੱਲੋਂ ਕੀਤੀ ਗਈ। ਛਾਪੇਮਾਰੀ ਤਹਿਤ ਫਰੀਦਕੋਟ ਵਿਖੇ ਪਤੀਸਾ ਅਤੇ ਬੇਕਰੀ ਦਾ ਕੰਮ ਕਰਦੀ…

VIA PUNJAB
ਅੱਗੇ ਪੜ੍ਹੋ

ਗੁਜਰਾਤ ਤੋਂ ਟਰੱਕ ਦੇ ਮਾਲ ‘ਚ ਲੁਕੋ ਕੇ ਭੁੱਕੀ ਲਿਆਉਣ ਵਾਲੇ ਦੋ ਨਸ਼ਾ ਤਸਕਰ ਸੀਆਈਏ ਸਟਾਫ਼ ਵੱਲੋਂ ਕਾਬੂ

ਗੁਜਰਾਤ ਤੋਂ ਟਰੱਕ ਦੇ ਮਾਲ ‘ਚ ਲੁਕੋ ਕੇ ਭੁੱਕੀ ਲਿਆਉਣ ਵਾਲੇ ਦੋ ਨਸ਼ਾ ਤਸਕਰ ਸੀਆਈਏ ਸਟਾਫ਼ ਵੱਲੋਂ ਕਾਬੂ

ਬਰਨਾਲਾ – ਬਰਨਾਲਾ ਗੁਜਰਾਤ ਤੋਂ ਟਰੱਕ ਵਿਚ ਮਾਲ ਭਰ ਕੇ ਭੁੱਕੀ ਲੁਕੋ ਕੇ ਸਪਲਾਈ ਕਰਨ ਵਾਲੇ ਦੋ ਨਸ਼ਾ ਤਸਕਰਾਂ ਨੂੰ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਨੇ ਕਾਬੂ ਕੀਤਾ ਹੈ। ਸੀਆਈਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਕੁਲਦੀਪ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਬਾਹਰ ਦੇ ਇਲਾਕੇ ਤੋਂ ਨਸ਼ਾ ਪੰਜਾਬ ਵਿੱਚ ਲਿਆ ਕੇ ਸਪਲਾਈ ਕਰ ਰਹੇ ਹਨ। ਜਿਸ ਆਧਾਰ ‘ਤੇ ਸਹਾਇਕ ਥਾਣੇਦਾਰ ਸ਼ਰੀਫ਼ ਖ਼ਾਨ ਦੀ ਪੁਲਸ ਪਾਰਟੀ ਨੇ ਹੰਡਿਆਇਆ ਨੇੜੇ…

VIA PUNJAB
ਅੱਗੇ ਪੜ੍ਹੋ

ਪੁਲਿਸ ਹਿਰਾਸਤ ‘ਚ ਭੇਜਿਆ ਪੀ.ਐਮ.ਸੀ. ਦਾ ਸਾਬਕਾ ਨਿਰਦੇਸ਼ਕ ਸੁਰਜੀਤ ਅਰੋੜਾ

ਪੁਲਿਸ ਹਿਰਾਸਤ ‘ਚ ਭੇਜਿਆ ਪੀ.ਐਮ.ਸੀ. ਦਾ ਸਾਬਕਾ ਨਿਰਦੇਸ਼ਕ ਸੁਰਜੀਤ ਅਰੋੜਾ

ਮੁੰਬਈ – ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੇ ਪ੍ਰਬੰਧ ਨਿਰਦੇਸ਼ਕ ਜੋਏ ਥਾਮਸ ਅਤੇ ਸਾਬਕਾ ਨਿਰਦੇਸ਼ਕ ਐੱਸ. ਸੁਰਜੀਤ ਸਿੰਘ ਅਰੋੜਾ ਨੂੰ ਅੱਜ ਮੁੰਬਈ ਦੀ ਏਸਪਲੇਨੇਡ ਅਦਾਲਤ ‘ਚ ਪੇਸ਼ ਕੀਤਾ। ਇਸ ਮਗਰੋਂ ਅਦਾਲਤ ਨੇ ਜੋਏ ਥਾਮਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ। ਉੱਥੇ ਹੀ ਅਦਾਲਤ ਨੇ ਸੁਰਜੀਤ ਸਿੰਘ ਨੂੰ 22 ਅਕਤੂਬਰ ਤੱਕ ਪੁਲਿਸ ਹਿਰਾਸਤ ‘ਚ ਭੇਜਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ. ਓ….

VIA PUNJAB
ਅੱਗੇ ਪੜ੍ਹੋ

ਇਨਸ਼ੋਰੈਂਸ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਵਾਲੇ 4 ਕਾਬੂ

ਇਨਸ਼ੋਰੈਂਸ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਵਾਲੇ 4 ਕਾਬੂ

ਲੁਧਿਆਣਾ – ਸਾਈਬਰ ਕ੍ਰਾਈਮ ਦੀ ਪੁਲਸ ਪਾਰਟੀ ਨੇ ਇਕ ਐਸੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ ਜੋ ਕਿ ਲੋਕਾਂ ਨੂੰ ਇਨਸ਼ੋਰੈਂਸ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਦੇ ਸਨ ਪੁਲਸ ਨੇ ਦਿੱਲੀ ਚ ਛਾਪੇਮਾਰੀ ਕਰਕੇ ਇਸ ਗਿਰੋਹ ਦੇ ਔਰਤ ਸਮੇਤ 4 ਮੈਂਬਰਾ ਨੂੰ ਕਾਬੂ ਕੀਤਾ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 12 ਮੋਬਾਈਲ ਅਤੇ ਇਨਸ਼ੋਰੈਂਸ ਡਾਟਾ ਬਰਾਮਦ ਕੀਤਾ ਹੈ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਸਾਈਬਰ ਕ੍ਰਾਈਮ…

VIA PUNJAB
ਅੱਗੇ ਪੜ੍ਹੋ

ਪਿੰਡ ਠੂਠਿਆਂਵਾਲੀ ਦੇ ਕਿਸਾਨ ਭਰਾ ਦੂਜਿਆਂ ਲਈ ਨੇ ਰਾਹ ਦਸੇਰਾ-ਪਿਛਲੇ 2 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ

ਪਿੰਡ ਠੂਠਿਆਂਵਾਲੀ ਦੇ ਕਿਸਾਨ ਭਰਾ ਦੂਜਿਆਂ ਲਈ ਨੇ ਰਾਹ ਦਸੇਰਾ-ਪਿਛਲੇ 2 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ

ਮਾਨਸਾ – ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠਿਆਂਵਾਲੀ ਦੇ ਕਿਸਾਨ ਭਰਾ ਸ੍ਰੀ ਸਰਬਜੀਤ ਸਿੰਘ ਅਤੇ ਸ੍ਰੀ ਅਮਰਜੀਤ ਸਿੰਘ ਹੋਰਨਾਂ ਲਈ ਮਿਸਾਲ ਹਨ। ਉਨ੍ਹਾਂ ਨੇ ਨਾ ਕੇਵਲ ਫਸਲ ਦੀ ਰਹਿੰਦ ਖੂੰਹਦ ਨੂੰ ਸਾੜਨ ਦੀ ਰੀਤ ਤੋੜੀ ਹੈ ਬਲਕਿ ਪਿਛਲੇ 7-8 ਸਾਲਾਂ ਤੋਂ ਕਣਕ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਫਸਲ ਵਿਚ ਵਾਧੇ ਦੇ ਨਾਲ-ਨਾਲ ਪਾਣੀ, ਖਾਦ ਪਦਾਰਥ ਅਤੇ ਤੇਲ ਦੀ ਬਚਤ ਵੀ ਹੋਈ ਹੈ। ਸਰਬਜੀਤ ਸਿੰਘ ਦਾ ਕਹਿਣਾ ਹੈ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ 8000 ਪਿੰਡਾਂ ਵਿੱਚ ਨੋਡਲ ਅਫਸਰ ਨਿਯੁਕਤ ਕਰਨ ਦਾ ਫੈਸਲਾ

ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਿਪਟਣ ਲਈ 8000 ਪਿੰਡਾਂ ਵਿੱਚ ਨੋਡਲ ਅਫਸਰ ਨਿਯੁਕਤ ਕਰਨ ਦਾ ਫੈਸਲਾ

ਚੰਡੀਗੜ੍ਹ – ਸੂਬੇ ਵਿੱਚ ਝੋਨੇ ਦੀ ਪਰਾਲੀ ਸਾੜਣ ਦੀ ਸਮੱਸਿਆ ਨਾਲ ਨਿਪਟਣ ਲਈ ਪੰਜਾਬ ਸਰਕਾਰ ਨੇ 8000 ਪਿੰਡਾਂ ਵਿੱਚ ਨੋਡਲ ਅਫਸਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।ਇਹ ਪ੍ਰਗਟਾਵਾ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀ ਸ਼ਨਾਖਤ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਗਈ ਹੈ। ਇਨ੍ਹਾਂ ਵਿੱਚ ਉਹ ਪਿੰਡ ਸ਼ਾਮਲ ਹਨ ਜੋ ਰਵਾਇਤੀ ਤੌਰ ‘ਤੇ ਪਰਾਲੀ ਸਾੜਦੇ ਹਨ। ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਨੂੰ ਖੇਤਾਂ ਵਿੱਚ ਪਰਾਲੀ ਸਾੜਨ…

VIA PUNJAB
ਅੱਗੇ ਪੜ੍ਹੋ

2090896 ਮੀਟਰਕ ਟਨ ਝੋਨੇ ਦੀ ਹੋਈ ਖਰੀਦ

2090896 ਮੀਟਰਕ ਟਨ ਝੋਨੇ ਦੀ ਹੋਈ ਖਰੀਦ

ਚੰਡੀਗੜ – ਪੰਜਾਬ ਸਰਕਾਰ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 15 ਅਕਤੂਬਰ ਤੱਕ ਸੂਬੇ ਭਰ ਦੀਆਂ ਵੱਖ-ਵੱਖ ਮੰਡੀਆਂ ਵਿਚ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 20.9 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਸਰਕਾਰੀ ਏਜੰਸੀਆਂ ਵੱਲੋਂ 2035766 ਮੀਟਰਕ ਟਨ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 55130 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ। ਉਹਨਾਂ ਅੱਗੇ ਦੱਸਿਆ ਕਿ ਪਨਗ੍ਰੇਨ ਵੱਲੋਂ 796027 ਮੀਟਰਕ ਟਨ, ਮਾਰਕਫੈੱਡ ਵੱਲੋਂ 545746…

VIA PUNJAB
ਅੱਗੇ ਪੜ੍ਹੋ

ਦੀਵਾਲੀ ਤੋਂ ਪਹਿਲਾਂ ਫੂਡ ਸੇਫਟੀ ਟੀਮਾਂ ਪੱਬਾਂ ਭਾਰ:ਪੰਨੂੰ

ਦੀਵਾਲੀ ਤੋਂ ਪਹਿਲਾਂ ਫੂਡ ਸੇਫਟੀ ਟੀਮਾਂ ਪੱਬਾਂ ਭਾਰ:ਪੰਨੂੰ

ਹੋਰਨਾਂ ਸੂਬਿਆਂ ਅਤੇ ਜ਼ਿਲਿਆਂ ਤੋਂ ਘਟੀਆ ਦਰਜੇ ਦੀਆਂ ਮਠਿਆਈਆਂ ਦੀ ਆਮਦ ਨੂੰ ਰੋਕਣ ਲਈ ਲਾਏ ਵਿਸ਼ੇਸ਼ ਨਾਕੇ ਚੰਡੀਗੜ – ਦੀਵਾਲੀ ਤੋਂ ਪਹਿਲਾਂ ਲੋਕਾਂ ਲਈ ਮਿਆਰੀ ਅਤੇ ਸ਼ੁੱਧ ਮਠਿਆਈਆਂ ਨੂੰ ਯਕੀਨੀ ਬਣਾਉਣ ਲਈ ਸੂਬੇ ਵਿਚ ਫੂਡ ਸੇਫਟੀ ਟੀਮਾਂ ਪੂਰੀ ਤਰਾਂ ਸਰਗਰਮ ਹਨ। ਇਹ ਜਾਣਕਾਰੀ ਪੰਜਾਬ ਦੇ ਫੂਡ ਤੇ ਡਰੱਗ ਪ੍ਰਬੰਧਨ, ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ। ਉਹਨਾਂ ਦੱਸਿਆ ਕਿ ਨਮੂਨੇ ਲੈਣ ਦੀ ਪ੍ਰਕਿਰਿਆ ਜਾਰੀ ਹੈ ਜਿਸ ਵਿਚ ਰੋਜ਼ਾਨਾ 100 ਤੋਂ ਵੱਧ ਨਮੂਨੇ ਲਏ ਜਾ ਰਹੇ…

VIA PUNJAB
ਅੱਗੇ ਪੜ੍ਹੋ

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਗੋਇੰਦਵਾਲ ਸਾਹਿਬ ਵਿਖੇ ਲੱਗਾ ਧਰਨਾ ਪੰਜਵੇਂ ਦਿਨ ਵੀ ਜਾਰੀ

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਗੋਇੰਦਵਾਲ ਸਾਹਿਬ ਵਿਖੇ ਲੱਗਾ ਧਰਨਾ ਪੰਜਵੇਂ ਦਿਨ ਵੀ ਜਾਰੀ

ਸ੍ਰੀ ਗੋਇੰਦਵਾਲ ਸਾਹਿਬ – ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡੀਐੱਸਪੀ ਦਫ਼ਤਰ ਗੋਇੰਦਵਾਲ ਸਾਹਿਬ ਵਿਖੇ ਧਰਨਾ ਲਗਾਇਆ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੀ ਅਗਵਾਈ ਗੁਰਮੇਜ ਸਿੰਘ ਭੈਲ,ਸੁਖਦੇਵ ਸਿੰਘ ਤੁੜ,ਪਰਮਜੀਤ ਸਿੰਘ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਧਰਨਾਕਾਰੀਆਂ ਨੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਨੇ ਕਿਹਾ ਚਾਰ ਮਹੀਨੇ ਪਹਿਲਾਂ ਬੀਬੀ ਕਵਲਜੀਤ ਕੌਰ ਜੋ ਕਿ ਪਿੰਡ ਭੁੱਲਰ…

VIA PUNJAB
ਅੱਗੇ ਪੜ੍ਹੋ

ਸਕੂਲੀ ਬੱਚੇ ਹੁਣ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨਗੇ

ਸਕੂਲੀ ਬੱਚੇ ਹੁਣ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨਗੇ

ਪੇਂਡੂ ਖੇਤਰ ਵਿੱਚ ਪੈਂਦੇ ਸਮੂਹ ਸਕੂਲਾਂ ਦੇ ਵਿਦਿਆਰਥੀ 18 ਅਕਤੂਬਰ ਨੂੰ ਸਵੇਰੇ 9 ਤੋਂ 10 ਵਜੇ ਤੱਕ ਕੱਢਣਗੇ ਜਾਗਰੂਕ ਮਾਰਚ: ਕਾਹਨ ਸਿੰਘ ਪੰਨੂੰ ਚੰਡੀਗੜ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਨ ਖਿਲਾਫ ਵਿੱਢੀ ਮੁਹਿੰਮ ਵਿੱਚ ਹੁਣ ਪੰਜਾਬ ਦੇ ਸਕੂਲੀ ਬੱਚੇ ਵੀ ਆਪਣਾ ਯੋਗਦਾਨ ਪਾਉਣਗੇ। ਪੇਂਡੂ ਖੇਤਰ ਵਿੱਚ ਪੈਂਦੇ ਸੂਬੇ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ 18 ਅਕਤੂਬਰ ਨੂੰ ਆਪੋ-ਆਪਣੇ…

VIA PUNJAB
ਅੱਗੇ ਪੜ੍ਹੋ
1 86 87 88 89 90 187