ਆਸਟਰੇਲੀਆ ਖ਼ਿਲਾਫ਼ ਖੇਡ ਕੇ ਹੌਸਲਾ ਵਧੇਗਾ ਮਨਪ੍ਰੀਤ ਸਿੰਘ

ਆਸਟਰੇਲੀਆ ਖ਼ਿਲਾਫ਼ ਖੇਡ ਕੇ ਹੌਸਲਾ ਵਧੇਗਾ ਮਨਪ੍ਰੀਤ ਸਿੰਘ

ਬੰਗਲੌਰ – ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਹੋਣ ਵਾਲੇ ਐਫਆਈਐਚ ਹਾਕੀ ਸੀਰੀਜ਼ ਫਾਈਨਲ ਤੋਂ ਪਹਿਲਾਂ ਆਸਟਰੇਲੀਆ ਵਰਗੀਆਂ ਮਜ਼ਬੂਤ ਟੀਮਾਂ ਨਾਲ ਖੇਡ ਕੇ ਉਸ ਦੀ ਟੀਮ ਦਾ ਆਤਮਵਿਸ਼ਵਾਸ ਵਧੇਗਾ। ਭਾਰਤੀ ਟੀਮ ਪੰਜ ਮੈਚ ਖੇਡਣ ਲਈ ਆਸਟਰੇਲੀਆ ਰਵਾਨਾ ਹੋ ਗਈ ਹੈ। ਇਹ ਦੌਰਾ ਭੁਬਨੇਸ਼ਵਰ ਵਿੱਚ ਅਗਲੇ ਮਹੀਨੇ ਹੋਣ ਵਾਲੇ ਹਾਕੀ ਸੀਰੀਜ਼ ਫਾਈਨਲ ਲਈ ਅਹਿਮ ਮੰਨਿਆ ਜਾ ਰਿਹਾ ਹੈ, ਜੋ ਨਵੇਂ ਕੋਚ ਗ੍ਰਾਹਮ ਰੀਡ ਨਾਲ ਟੀਮ ਦਾ ਪਹਿਲਾ ਟੂਰਨਾਮੈਂਟ ਹੋਵੇਗਾ।…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਝਟਕਾ, ਸੱਟ ਲਗਣ ਕਾਰਨ ਕੇਦਾਰ ਯਾਦਵ ਆਈ ਪੀ ਐਲ ਤੋਂ ਬਾਹਰ

ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਝਟਕਾ, ਸੱਟ ਲਗਣ ਕਾਰਨ ਕੇਦਾਰ ਯਾਦਵ ਆਈ ਪੀ ਐਲ ਤੋਂ ਬਾਹਰ

ਨਵੀਂ ਦਿੱਲੀ – ਵਿਸ਼ਵ ਕੱਪ ਸ਼ੁਰੂ ਹੋਣ ਵਿਚ ਹੁਣ ਸਿਰਫ ਕੁਝ ਹੀ ਦਿਨ ਬਾਕੀ ਹਨ| ਉੱਥੇ ਹੀ ਭਾਰਤੀ ਕ੍ਰਿਕਟ ਟੀਮ ਨੂੰ 5 ਜੂਨ ਨੂੰ ਦੱਖਣੀ ਅਫਰੀਕਾ ਖਿਲਾਫ ਆਪਣਾ ਪਹਿਲਾ ਮੈਚ ਖੇਡਣਾ ਹੈ ਪਰ ਉਸ ਤੋਂ ਪਹਿਲਾਂ ਭਾਰਤੀ ਟੀਮ ਲਈ ਬੁਰੀ ਖਬਰ ਸਾਹਮਣੇ ਆਈ ਹੈ| ਟੀਮ ਦਾ ਸਟਾਰ ਆਲਰਾਊਂਡਰ ਸੱਟ ਦੀ ਵਜ੍ਹਾ ਨਾਲ ਆਈ. ਪੀ. ਐਲ. ਤੋਂ ਬਾਹਰ ਹੋ ਗਿਆ ਹੈ| ਐਤਵਾਰ ਨੂੰ ਆਈ. ਪੀ. ਐਲ. ਵਿੱਚ ਮੀਂਹਾਲੀ ਵਿਖੇ ਪੰਜਾਬ ਅਤੇ ਚੇਨਈ ਵਿਚਾਲੇ ਮੁਕਾਬਲਾ ਖੇਡਿਆ ਗਿਆ|…

VIA PUNJAB
ਅੱਗੇ ਪੜ੍ਹੋ

12ਵਾਂ ਸੈਸ਼ਨ ਜ਼ਿਆਦਾ ਖਰਾਬ ਨਹੀਂ ਰਿਹਾ ਵਿਰਾਟ

12ਵਾਂ ਸੈਸ਼ਨ ਜ਼ਿਆਦਾ ਖਰਾਬ ਨਹੀਂ ਰਿਹਾ ਵਿਰਾਟ

ਬੈਂਗਲੁਰੂ – ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਕਈ ਯਾਦਗਾਰ ਮੁਕਾਬਲੇ ਖੇਡਣ ਦੇ ਬਾਵਜੂਦ ਆਖਰੀ ਸਥਾਨ ‘ਤੇ ਰਹਿ ਕੇ ਸਭ ਤੋਂ ਪਹਿਲਾਂ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਗਈ ਪਰ ਉਸਦੇ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇਹ ਸੈਸ਼ਨ ਉਸਦੀ ਟੀਮ ਲਈ ਜ਼ਿਆਦਾ ਖਰਾਬ ਨਹੀਂ ਰਿਹਾ ਹੈ।ਹਾਲਾਂਕਿ ਉਨ੍ਹਾਂ ਦੇ ਨਤੀਜੇ ਉਮੀਦਾਂ ਅਨੁਸਾਰ ਨਹੀਂ ਰਹੇ। ਵਿਰਾਟ ਨੇ ਮੈਚ ਤੋਂ ਬਾਅਦ ਕਿਹਾ ਕਿ ਉਸਦੀ ਟੀਮ ਦਾ ਸਫਰ ਅਜੀਬ ਸੀ ਪਰ ਖਿਡਾਰੀਆਂ…

VIA PUNJAB
ਅੱਗੇ ਪੜ੍ਹੋ

ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਇਆ

ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਇਆ

ਮੁੰਬਈ – ਲਸਿਥ ਮਲਿੰਗਾ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਕਪਤਾਨ ਰੋਹਿਤ ਸ਼ਰਮਾ ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਮੁੰਬਈ ਇੰਡੀਅਨਜ਼ ਨੇ ਐਤਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 23 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਆਈ. ਪੀ. ਐੱਲ.-2012 ਦੇ ਲੀਗ ਗੇੜ ਵਿਚ ਚੋਟੀ ਦਾ ਸਥਾਨ ਹਾਸਲ ਕਰ ਕੇ ਪਹਿਲੇ ਕੁਆਲੀਫਾਇਰ ਵਿਚ ਖੇਡਣ ਦਾ ਹੱਕ ਹਾਸਲ ਕਰ ਲਿਆ। ਮੁੰਬਈ ਦੀ ਇਸ ਜਿੱਤ ਨਾਲ ਸਨਰਾਈਜ਼ਰਜ਼ ਹੈਦਰਾਬਾਦ 12 ਅੰਕ ਹੋਣ ਦੇ ਬਾਵਜੂਦ…

VIA PUNJAB
ਅੱਗੇ ਪੜ੍ਹੋ

ਆਈਪੀਐਲ ਪੰਜਾਬ ਨੇ ਜਿੱਤ ਨਾਲ ਲਈ ਵਿਦਾਇਗੀ

ਆਈਪੀਐਲ ਪੰਜਾਬ ਨੇ ਜਿੱਤ ਨਾਲ ਲਈ ਵਿਦਾਇਗੀ

ਐਸ.ਏ.ਐਸ.ਨਗਰ – ਕਿੰਗਜ਼ ਇਲੈਵਨ ਪੰਜਾਬ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੈਸ਼ਨ ਦੀ ਆਪਣੀ ਮੁਹਿੰਮ ਆਖ਼ਰੀ ਲੀਗ ਮੈਚ ਵਿੱਚ ਜਿੱਤ ਦਰਜ ਕਰਕੇ ਸ਼ਾਨਦਾਰ ਢੰਗ ਨਾਲ ਸਮਾਪਤ ਕੀਤੀ। ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਕਿੰਗਜ਼ ਇਲੈਵਨ ਨੇ ਟੂਰਨਾਮੈਂਟ ਦੀ ਅੰਕ ਸੂਚੀ ਵਿੱਚ ਸਭ ਤੋਂ ਉੱਪਰ ਚੱਲ ਰਹੀ ਚੇਨੱਈ ਸੁਪਰ ਕਿੰਗਜ਼ ਦੀ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਕੇ ਤੀਹ ਹਜ਼ਾਰ ਤੋਂ ਵੱਧ ਦਰਸ਼ਕਾਂ ਦੇ ਦਿਲ ਜਿੱਤ ਲਏ। ਆਈਪੀਐਲ ਦੇ ਪਲੇਅ-ਆਫ਼ ਵਿੱਚੋਂ ਪਹਿਲਾਂ ਹੀ…

VIA PUNJAB
ਅੱਗੇ ਪੜ੍ਹੋ

ਸਮਿੱਥ ਤੇ ਵਾਰਨਰ ਆਸਟਰੇਲੀਆ ਟੀਮ ’ਚ ਵਾਪਸੀ ਲਈ ਤਿਆਰ

ਸਮਿੱਥ ਤੇ ਵਾਰਨਰ ਆਸਟਰੇਲੀਆ ਟੀਮ ’ਚ ਵਾਪਸੀ ਲਈ ਤਿਆਰ

ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਬਿਮਾਰ ਹੋਣ ਦੇ ਬਾਵਜੂਦ ਇਸ ਹਫ਼ਤੇ ਆਸਟਰੇਲਿਆਈ ਟੀਮ ਵੱਲੋਂ ਪਹਿਲੀ ਵਾਰ ਖੇਡਣ ਲਈ ਤਿਆਰ ਹਨ। ਸਮਿੱਥ ਅਤੇ ਵਾਰਨਰ ਦੋਵੇਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੋਂ ਪਰਤਣ ਮਗਰੋਂ ਬਿਮਾਰ ਹਨ, ਪਰ ਅੱਜ ਉਨ੍ਹਾਂ ਨੈੱਟ ਅਭਿਆਸ ਵਿੱਚ ਹਿੱਸਾ ਲਿਆ। ਕੇਪਟਾਊਨ ਵਿੱਚ ਗੇਂਦ ਨਾਲ ਛੇੜਛਾੜ ਮਾਮਲੇ ਕਾਰਨ ਇੱਕ ਸਾਲ ਦੀ ਪਾਬੰਦੀ ਝੱਲਣ ਵਾਲੇ ਇਨ੍ਹਾਂ ਦੋਵਾਂ ਖਿਡਾਰੀਆਂ ਦਾ ਪਿਛਲੇ ਹਫ਼ਤੇ ਬ੍ਰਿਸਬਨ ਵਿੱਚ ਵਿਸ਼ਵ ਕੱਪ ਤੋਂ ਪਹਿਲਾਂ ਤਿਆਰੀ ਕੈਂਪ ਦੌਰਾਨ ਕੌਮੀ ਟੀਮ ਵਿੱਚ ਸਵਾਗਤ ਕੀਤਾ ਗਿਆ…

VIA PUNJAB
ਅੱਗੇ ਪੜ੍ਹੋ

ਸਚਿਨ ਨੇ ਮੌਜੂਦਾ ਹਾਲਾਤ ਲਈ ਬੀਸੀਸੀਆਈ ਨੂੰ ਜ਼ਿੰਮੇਵਾਰ ਠਹਿਰਾਇਆ

ਸਚਿਨ ਨੇ ਮੌਜੂਦਾ ਹਾਲਾਤ ਲਈ ਬੀਸੀਸੀਆਈ ਨੂੰ ਜ਼ਿੰਮੇਵਾਰ ਠਹਿਰਾਇਆ

ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕਥਿਤ ਹਿੱਤਾਂ ਦੇ ਟਕਰਾਅ ਮਾਮਲੇ ਨੂੰ ਬੀਸੀਸੀਆਈ ਵੱਲੋਂ ‘ਹੱਲ ਯੋਗ’ ਕਰਾਰ ਦੇਣ ਦੀ ਦਲੀਲ ਨੂੰ ਖਾਰਜ ਕਰਦਿਆਂ ਕਿਹਾ ਕਿ ‘ਮੌਜੂਦਾ ਹਾਲਾਤ’ ਲਈ ਭਾਰਤੀ ਕ੍ਰਿਕਟ ਬੋਰਡ ਹੀ ਜ਼ਿੰਮੇਵਾਰ ਹੈ। ਤੇਂਦੁਲਕਰ ’ਤੇ ਦੋਸ਼ ਹੈ ਕਿ ਉਹ ਕ੍ਰਿਕਟ ਸਲਾਹਕਾਰ ਕਮੇਟੀ ਦੇ ਮੈਂਬਰ ਦੇ ਨਾਲ-ਨਾਲ ਮੁੰਬਈ ਇੰਡੀਅਨਜ਼ ਦੇ ‘ਆਈਕਨ’ ਹੋਣ ਕਾਰਨ ਦੂਹਰੀ ਭੂਮਿਕਾ ਨਿਭਾਅ ਰਿਹਾ ਹੈ, ਜੋ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ।ਤੇਂਦੁਲਕਰ ਨੇ ਇਸ ਮਾਮਲੇ ਵਿੱਚ ਬੀਸੀਸੀਆਈ ਦੇ ਨੈਤਿਕ ਅਧਿਕਾਰੀ ਡੀਕੇ ਜੈਨ ਨੂੰ 13…

VIA PUNJAB
ਅੱਗੇ ਪੜ੍ਹੋ

ਜੂਨੀਅਰ ਤੇਂਦੁਲਕਰ ਪੰਜ ਲੱਖ ਰੁਪਏ ’ਚ ਵਿਕਿਆ

ਜੂਨੀਅਰ ਤੇਂਦੁਲਕਰ ਪੰਜ ਲੱਖ ਰੁਪਏ ’ਚ ਵਿਕਿਆ

ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੂੰ ਟੀ-20 ਮੁੰਬਈ ਲੀਗ ਦੇ ਦੂਜੇ ਸੈਸ਼ਨ ਲਈ ਆਕਾਸ਼ ਟਾਈਗਰਜ਼ ਮੁੰਬਈ ਵੈਸਟਰਨ ਸਬਰਬ ਨੇ ਅੱਜ ਪੰਜ ਲੱਖ ਰੁਪਏ ਵਿੱਚ ਖ਼ਰੀਦਿਆ। ਸਚਿਨ ਤੇਂਦੁਲਕਰ ਇਸ ਲੀਗ ਦਾ ਬਰਾਂਡ ਦੂਤ ਹੈ। ਸੁਜੀਤ ਨਾਇਕ ਨੂੰ ਵੀ ਪੰਜ ਲੱਖ ਰੁਪਏ ਦੇ ਮੁੱਲ ਵਿੱਚ ਖ਼ਰੀਦਿਆ ਗਿਆ ਹੈ। ਨੀਲਾਮੀ ਵਿੱਚ ਅਰਜੁਨ ਨੂੰ ਹਰਫ਼ਨਮੌਲਾ ਵਰਗ ਵਿੱਚ ਇੱਕ ਲੱਖ ਰੁਪਏ ਦੇ ਆਧਾਰ ਮੁੱਲ ਵਿੱਚ ਸ਼ਾਮਲ ਕੀਤਾ ਗਿਆ।

VIA PUNJAB
ਅੱਗੇ ਪੜ੍ਹੋ

ਇਸ਼ਾਂਤ ਤੇ ਅਮਿਤ ਦਾ ਕਮਾਲ, ਰਾਜਸਥਾਨ ਪਲੇਅ-ਆਫ ਦੌੜ ’ਚੋਂ ਬਾਹਰ

ਇਸ਼ਾਂਤ ਤੇ ਅਮਿਤ ਦਾ ਕਮਾਲ, ਰਾਜਸਥਾਨ ਪਲੇਅ-ਆਫ ਦੌੜ ’ਚੋਂ ਬਾਹਰ

ਇਸ਼ਾਂਤ ਸ਼ਰਮਾ ਅਤੇ ਅਮਿਤ ਮਿਸ਼ਰਾ ਦੀ ਤੇਜ਼ਧਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕਰਕੇ ਰਾਜਸਥਾਨ ਰੌਇਲਜ਼ ਦੀਆਂ ਪਲੇਅ-ਆਫ ਦੌੜ ਵਿੱਚ ਬਚੀਆਂ-ਖੁੱਚੀਆਂ ਉਮੀਦਾਂ ਖ਼ਤਮ ਕਰ ਦਿੱਤੀਆਂ ਅਤੇ ਆਈਪੀਐਲ ਸੂਚੀ ਵਿੱਚ ਦੂਜੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਦਿੱਲੀ ਨੇ ਜਿੱਤ 23 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਈ। ਇਸ਼ਾਂਤ ਸ਼ਰਮਾ (38 ਦੌੜਾਂ ਦੇ ਕੇ) ਅਤੇ ਅਮਿਤ ਮਿਸ਼ਰਾ (17 ਦੌੜਾਂ ਦੇ ਕੇ) ਤਿੰਨ-ਤਿੰਨ ਵਿਕਟਾਂ ਝਟਕਾਈਆਂ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਿਆਨ ਪਰਾਗ…

VIA PUNJAB
ਅੱਗੇ ਪੜ੍ਹੋ

ਭਾਰਤ ਕ੍ਰਿਕਟ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ: ਯੁਵਰਾਜ

ਭਾਰਤ ਕ੍ਰਿਕਟ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ: ਯੁਵਰਾਜ

ਮੁੰਬਈ – ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੂੰ ਹਰਫ਼ਨਮੌਲਾ ਹਾਰਦਿਕ ਪਾਂਡਿਆ ਤੋਂ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ‘ਖ਼ਾਸ ਪ੍ਰਦਰਸ਼ਨ’ ਦੀ ਉਮੀਦ ਹੈ। ਇਹ ਆਲਮੀ ਟੂਰਨਾਮੈਂਟ 30 ਮਈ ਤੋਂ ਇੰਗਲੈਂਡ ਵਿੱਚ ਸ਼ੁਰੂ ਹੋ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਨੂੰ 2011 ਵਿੱਚ ਇੱਕ ਰੋਜ਼ਾ ਵਿਸ਼ਵ ਚੈਂਪੀਅਨ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਯੁਵਰਾਜ ਨੇ ਭਾਰਤ ਅਤੇ ਮੇਜ਼ਬਾਨ ਟੀਮ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦੱਸਿਆ ਹੈ। ਯੁਵਰਾਜ ਦਾ ਮੰਨਣਾ ਹੈ ਕਿ 50 ਓਵਰਾਂ ਵਾਲੀ ਕ੍ਰਿਕਟ ਵਿੱਚ ਹਾਰਦਿਕ…

VIA PUNJAB
ਅੱਗੇ ਪੜ੍ਹੋ
1 108 109 110 111 112 202