ਪਾਕਿਸਤਾਨ ਨੇ ਕੀਤਾ ਨਿਯਮਾਂ ਦਾ ਉਲੰਘਣ, ਭਾਰਤੀ ਸੀਮਾ ’ਚ ਦਾਖ਼ਲ ਹੋਇਆ ਹੈਲੀਕਾਪਟਰ

ਪਾਕਿਸਤਾਨ ਨੇ ਕੀਤਾ ਨਿਯਮਾਂ ਦਾ ਉਲੰਘਣ, ਭਾਰਤੀ ਸੀਮਾ ’ਚ ਦਾਖ਼ਲ ਹੋਇਆ ਹੈਲੀਕਾਪਟਰ

ਜੰਮੂ ਕਸ਼ਮੀਰ -ਪਾਕਿਸਤਾਨੀ ਹੈਲੀਕਾਪਟਰ ਭਾਰਤ ਦੇ ਪੁੰਛ ਸੈਕਟਰ ‘ਚ ਦਾਖ਼ਲ ਹੋ ਗਿਆ।ਪਾਕਿਸਤਾਨ ਹੈਲੀਕਾਪਟਰ ਨੇ ਇੰਡੀਅਨ ਏਅਰਸਪੇਸ ਦਾ ਉਲੰਘਣ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਭਾਰਤੀ ਸੀਮਾ ਦੇ 300 ਮੀਟਰ ਅੰਦਰ ਦਾਖ਼ਲ ਹੋ ਗਿਆ ਸੀ।ਕਿਸੇ ਵੀ ਵਲੋਂ ਕੋਈ ਵੀ ਹਮਲਾਵਰ ਕਾਰਵਾਈ ਨਹੀਂ ਕੀਤੀ ਗਈ।ਹੈਲੀਕਾਪਟਰ ਐਤਵਾਰ ਦੁਪਹਿਰ ਕਰੀਬ 12 ਵਜੇ ਭਾਰਤ ਦੀ ਸੀਮਾ ’ਚ ਦਾਖ਼ਲ ਹੋਇਆ ਸੀ।ਇਸ ਤੋਂ ਪਹਿਲਾਂ ਭਾਰਤੀ ਸੈਨਾ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਦਾ ਵੀ ਇਕ ਵੀਡੀਓ ਸਾਹਮਣੇ ਆਇਆ ਸੀ।

VIA PUNJAB
ਅੱਗੇ ਪੜ੍ਹੋ

ਘੁੰਮਣਘੇਰੀ ਵਿਚ ਫਸੀ ਖੇਤੀਬਾੜੀ, ਰਿਅਲ ਅਸਟੇਟ ਅਤੇ ਉਦਯੋਗ ਨੂੰ ਉਨ੍ਹਾਂ ਦੀ ਸਰਕਾਰ ਨੇ ਬਾਹਰ ਕਢਿਆ : ਕੈਪਟਨ ਅਮਰਿੰਦਰ ਸਿੰਘ

ਘੁੰਮਣਘੇਰੀ ਵਿਚ ਫਸੀ ਖੇਤੀਬਾੜੀ, ਰਿਅਲ ਅਸਟੇਟ ਅਤੇ ਉਦਯੋਗ ਨੂੰ ਉਨ੍ਹਾਂ ਦੀ ਸਰਕਾਰ ਨੇ ਬਾਹਰ ਕਢਿਆ : ਕੈਪਟਨ ਅਮਰਿੰਦਰ ਸਿੰਘ

ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਦਾ ਬਿਆਨ ਬੇਤੁਕਾ ਤੇ ਹਾਸੋਹੀਣਾ ਕਰਾਰ ਚੰਡੀਗੜ੍ਹ – ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਸੂਬਾ ਪ੍ਰਧਾਨ ਵਲੋਂ ਉਨ੍ਹਾਂ ਤੇ ਉਨ੍ਹਾਂ ਦੀ ਸਰਕਾਰ ਦੇ ਕੰਮਕਾਜ ’ਤੇ ਕੀਤੀਆਂ ਟਿਪਣੀਆਂ ਨੂੰ ਬੇਤੁਕੀਆਂ ਅਤੇ ਹਾਸੋਹੀਣਾ ਕਰਾਰ ਦਿੰਦੇ ਹੋਏ ਕੇਂਦਰ ਵਿਚ ਭਾਜਪਾ ਸਰਕਾਰ ਦੇ ਫੇਲ੍ਹ ਹੋ ਜਾਣ ਤੋਂ ਲੋਕਾਂ ਦਾ ਧਿਆਨ ਦੂਜੇ ਪਾਸੇ ਲਾਉਣ ਲਈ ਘਟਿਆ ਹਥਕੰਡੇ ਵਰਤਣ ਦਾ ਸ਼ਵੇਤ ਮਲਿਕ ’ਤੇ ਦੋਸ਼ ਲਾਇਆ ਹੈ। ਮੁਖ ਮੰਤਰੀ ਨੇ ਕਿਹਾ ਕਿ…

VIA PUNJAB
ਅੱਗੇ ਪੜ੍ਹੋ

1 ਨਵੰਬਰ ਤੋਂ ਸਮਾਜਿਕ ਸੁਰਖਿਆ ਪੈਂਸ਼ਨ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਦਿਤੀ ਜਾਵੇਗੀ : ਮੁੱਖ ਮੰਤਰੀ

1 ਨਵੰਬਰ ਤੋਂ ਸਮਾਜਿਕ ਸੁਰਖਿਆ ਪੈਂਸ਼ਨ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਦਿਤੀ ਜਾਵੇਗੀ : ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ 1 ਨਵੰਬਰ, 2018 ਤੋਂ ਸਮਾਜਿਕ ਸੁਰਖਿਆ ਪੈਂਸ਼ਨ 2 ਹਜਾਰ ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਦਿਤੀ ਜਾਵੇਗੀ। ਮੁਖ ਮੰਤਰੀ ਅਜ ਜਿਲਾ ਪਲਵਲ ਦੇ ਹੋਡਲ ਵਿਚ ਇਕ ਵਿਸ਼ਾਲ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ? ਮੁਖ ਮੰਤਰੀ ਨੇ ਅਜ ਹੋਡਲ ਅਤੇ ਹਸਨਪੁਰ ਦੇ ਸ਼ਹਿਰੀ ਖੇਤਰ ਲਈ ਪੰਜ ਕਰੋੜ ਰੁਪਏ ਅਤੇ ਗ੍ਰਾਮੀਣ ਖੇਤਰ ਲਈ 10 ਕਰੋੜ ਰੁਪਏ ਦੀ ਰਕਮ ਦਾ ਐਲਾਨ ਕੀਤਾ। ਇਸ ਤੋਂ ਹਿਲਾਵਾ, ਉਨਾਂ…

VIA PUNJAB
ਅੱਗੇ ਪੜ੍ਹੋ

ਸ਼ਰਾਏ ਰੋਹਿਲਾ ਦਾ ਰਾਮਪੁਰਾ ਵਿਖੇ ਠਹਿਰਾਓ ਨਾ ਹੋਣ ’ਤੇ ਗੱਡੀ ਦਾ ਘਿਰਾਓ ਕੀਤਾ

ਸ਼ਰਾਏ ਰੋਹਿਲਾ ਦਾ ਰਾਮਪੁਰਾ ਵਿਖੇ ਠਹਿਰਾਓ ਨਾ ਹੋਣ ’ਤੇ ਗੱਡੀ ਦਾ ਘਿਰਾਓ ਕੀਤਾ

ਰੇਲਵੇ ਸੁਰੱਖਿਆ ਬਲ ਨੇ ਕੀਤਾ ਅੱਠ ਵਿਅਕਤੀਆਂ ਸਮੇਤ ਅਣਪਛਾਤਿਆਂ ’ਤੇ ਮਾਮਲੇ ਦਰਜ ਰਾਮਪੁਰਾ ਫੂਲ – ਦਿੱਲੀ ਤੋਂ ਬੀਕਾਨੇਰ ਨੂੰ ਜਾਣ ਵਾਲੀ ਸਰਾਏ ਰੋਹਿਲਾ ਐਕਸਪ੍ਰੈਸ ਦਾ ਰਾਮਪੁਰਾ ਦੇ ਰੇਲਵੇ ਸਟੇਸ਼ਨ ਤੇ ਠਹਿਰਾਓ ਨਾ ਹੋਣ ਕਾਰਨ ਅੱਜ ਸ਼ਹਿਰ ਦੇ ਲੋਕਾਂ ਨੇ ਸੁਨੀਲ ਬਿੱਟਾ ਦੀ ਅਗਵਾਈ ਵਿਚ ਗੱਡੀਆਂ ਦਾ ਰਾਮਪੁਰਾ ਸਟੇਸ਼ਨ ਤੇ ਧੂਰੀ ਤੋਂ ਬਠਿੰਡਾ ਜਾਣ ਵਾਲੀ ਪੈਸੇਜਰ ਘਿਰਾਓ ਕਰੀਬ 7.40 ਵਜੇ ਕੀਤਾ। ਜਿਕਰਯੋਗ ਰਾਮਪੁਰਾ ਵਿਖੇ ਗੱਡੀ ਦਾ ਸਟਾਪੇਜ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ…

VIA PUNJAB
ਅੱਗੇ ਪੜ੍ਹੋ

ਯੂਥ ਕਾਂਗਰਸ ਵੱਲੋਂ ਸੁਖ ਸਰਕਾਰੀਆਂ ਸਨਮਾਨਿਤ

ਯੂਥ ਕਾਂਗਰਸ ਵੱਲੋਂ ਸੁਖ ਸਰਕਾਰੀਆਂ ਸਨਮਾਨਿਤ

ਫਰੀਦਕੋਟ – ਵਿਧਾਨ ਸਭਾ ਹਲਕਾ ਜੈਤੋ ਤੋ ਯੂਥ ਕਾਂਗਰਸ ਦੇ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਦੀ ਅਗਵਾਈ ਵਿਚ ਫਰੀਦਕੋਟ ਪੁਹੰਚਣ ਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਵਿਸ਼ਵਾਸ ਦਿਵਾਉਦਿਆਂ ਵਿਧਾਨ ਸਭਾ ਹਲਕਾ ਜੈਤੋ ਤੋ ਯੂਥ ਕਾਂਗਰਸ ਦੇ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਨੇ ਕਿਹਾ ਜੈਤੋ ਹਲਕੇ ‘ਚੋ ਯੂਥ ਕਾਂਗਰਸ ਦਾ ਵਡਾ ਕਾਫਲਾ 7 ਅਕਤੂਬਰ…

VIA PUNJAB
ਅੱਗੇ ਪੜ੍ਹੋ

ਜਿਲ੍ਹਾ ਅਤੇ ਸੈਸ਼ਨਜ ਜਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਵੱਲੋਂ ਸਬ ਜੇਲ੍ਹ ਪਟੀ ਦਾ ਦੌਰਾ

ਜਿਲ੍ਹਾ ਅਤੇ ਸੈਸ਼ਨਜ ਜਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਵੱਲੋਂ ਸਬ ਜੇਲ੍ਹ ਪਟੀ ਦਾ ਦੌਰਾ

ਹਵਾਲਾਤੀ ਤੇ ਕੈਦੀਆਂ ਦੀਆਂ ਸੁਣੀਆਂ ਮੁਸ਼ਕਿਲਾਂ ਅਤੇ ਮੌਕੇ ਤੇ ਕੀਤਾ ਹਲ ਪਟੀ/ਚੋਹਲਾ ਸਾਹਿਬ – ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਇੰਚਾਰਜ ਜਿਲ੍ਹਾ ਅਤੇ ਸੈਸ਼ਨਜ਼ ਜਜ ਕਮ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵਲੋਂ ਸਬ ਜੇਲ੍ਹ ਪਟੀ ਦਾ ਦੌਰਾ ਕੀਤਾ ਗਿਆ। ਇਸ ਮੋਕੇ ਤੇ ਸ਼੍ਰੀ ਹਰਪ੍ਰੀਤ ਸਿੰਘ, ਡਿਪਟੀ ਸੁਪਰੀਟੈਂਡੈਂਟ ਆਫ ਸਬ ਜੇਲ੍ਹ ਪਟੀ ਅਤੇ ਉਥੋਂ ਦਾ ਸਟਾਫ ਅਧਿਕਾਰੀ ਹਾਜ਼ਰ ਸਨ।ਇਸ ਮੌਕੇ ਤੇ ਸੈਸ਼ਨ ਜਜ ਨੇ ਜੇਲ ਵਿਚ ਬੰਦ ਹਵਾਲਾਤੀ ਅਤੇ ਕੈਦੀਆਂ ਦੀ ਮੁਸ਼ਕਿਲਾਂ ਨੂੰ ਸੁਣਿਆ ਅਤੇ ਮੌਕੇ…

VIA PUNJAB
ਅੱਗੇ ਪੜ੍ਹੋ

ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋਂ ਸ਼ਹੀਦ ਹੈਪੀ ਸਿੰਘ ਦੇ ਨਾਲ ਦੁੱਖ ਦਾ ਪ੍ਰਗਟਾਵਾ

ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋਂ ਸ਼ਹੀਦ ਹੈਪੀ ਸਿੰਘ ਦੇ ਨਾਲ ਦੁੱਖ ਦਾ ਪ੍ਰਗਟਾਵਾ

ਮੌੜ ਮੰਡੀ – ਬੀਤੇ ਦਿਨੀਂ ਜੰਮੂ ਕਸ਼ਮੀਰ ਸਿੰਘ ਇਕ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਭਾਰਤੀ ਫੌਜ ਦੇ ਨੌਜਵਾਨ ਹੈਪੀ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਅੱਜ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋਂ ਸ਼ਹੀਦ ਦੇ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਇਕ ਫੌਜੀ ਨੌਜਵਾਨ ਜੋ ਕਿ ਸਰਹੱਦ ਤੇ ਦੁਸ਼ਮਣਾਂ ਨਾਲ ਲੋਹਾ ਲੈਂਦਾ ਸ਼ਹੀਦ ਹੋ ਗਿਆ। ਸ਼ਹੀਦ ਹੋਣ ਤੇ ਉਸ ਦੇ ਅੰਤਿਮ ਸੰਸਕਾਰ ਵਿਚ…

VIA PUNJAB
ਅੱਗੇ ਪੜ੍ਹੋ

ਇਟਲੀ ਦੀ ਸਿੱਖ ਸੰਗਤ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜ੍ਹੇ ਦੇ ਸਬੰਧ ’ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਇਟਲੀ ਦੀ ਸਿੱਖ ਸੰਗਤ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜ੍ਹੇ ਦੇ ਸਬੰਧ ’ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਬਾਬਾ ਦੀਪ ਸਿੰਘ ਨੋਜਵਾਨ ਸਭਾ ਨੇ ਲਗਾਇਆ ਲੰਗਰ ਮੋਰਿੰਡਾ – ਇਟਲੀ ਦੇ ਸ਼ਹਿਰ ਬੋਰਗੋ ਸੰਨ ਯਕਮੋਂ ਵਿੱਖੇ ਪੰਜਾਬੀ ਸਿੱਖ ਭਾਈਚਾਰੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜ੍ਹੇ ਦੇ ਸਬੰਧ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਵਾਸੀ ਪੰਜਾਬੀ ਕਰਮ ਸਿੰਘ ਗੁਦਾਈਆ ਨੇ ਦੱਸਿਆ ਕਿ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਇਸ ਮਹਾਨ ਨਗਰ ਕੀਰਤਨ ਦਾ ਥਾਂ ਥਾਂ ਭਰਵਾਂ ਅਤੇ ਨਿੱਘਾ ਸਵਾਗਤ…

VIA PUNJAB
ਅੱਗੇ ਪੜ੍ਹੋ

ਅਮਿਤ ਸ਼ਾਹ ਵੱਲੋਂ ਕਾਂਗਰਸ ਉੱਤੇ ‘ਨਕਸਲੀਆਂ ਦਾ ਪੱਖ ਪੂਰਨ’ ਦੇ ਦੋਸ਼

ਅਮਿਤ ਸ਼ਾਹ ਵੱਲੋਂ ਕਾਂਗਰਸ ਉੱਤੇ ‘ਨਕਸਲੀਆਂ ਦਾ ਪੱਖ ਪੂਰਨ’ ਦੇ ਦੋਸ਼

ਨਵੀਂ ਦਿੱਲੀ – ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਕਤਲ ਦੀ ਸਾਜ਼ਿਸ਼ ਘੜ ਰਹੇ ਸ਼ਹਿਰੀ ਨਕਸਲੀਆਂ’ ਦਾ ਪੱਖ ਪੂਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਲੋਕਾਂ ਦਾ ਸਮਰਥਨ ਖੁੱਸ ਜਾਣ ਕਾਰਨ ਸ੍ਰੀ ਗਾਂਧੀ ਆਪਣਾ ਦਿਮਾਗ਼ੀ ਸੰਤੁਲਨ ਗੁਆ ਬੈਠੇ ਹਨ। ਉਨ੍ਹਾਂ ਕਿਹਾ, ‘‘ਸਾਡੇ ਕੋਲ ਮੂਰਖਾਂ ਦੀ ਸਿਰਫ਼ ਇਕ ਥਾਂ ਹੈ ਤੇ ਉਹ ਹੈ ਕਾਂਗਰਸ।’’ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਟੈਂਡ ਦਾ ਸੁਪਰੀਮ ਕੋਰਟ ਦੇ ਫ਼ੈਸਲੇ…

VIA PUNJAB
ਅੱਗੇ ਪੜ੍ਹੋ

ਵੱਖਵਾਦੀਆਂ ਵੱਲੋਂ ਵਾਦੀ ’ਚ ਹੜਤਾਲ; ਜਨ ਜੀਵਨ ਪ੍ਰਭਾਵਿਤ

ਵੱਖਵਾਦੀਆਂ ਵੱਲੋਂ ਵਾਦੀ ’ਚ ਹੜਤਾਲ; ਜਨ ਜੀਵਨ ਪ੍ਰਭਾਵਿਤ

ਸ੍ਰੀਨਗਰ – ਸ਼ਹਿਰ ਵਿੱਚ ਪੁਲੀਸ ਵੱਲੋਂ ਆਰੰਭੀ ਤਲਾਸ਼ੀ ਮੁਹਿੰਮ ਦੌਰਾਨ ਮਾਰੇ ਗਏ ਇੱਕ ਨਾਗਰਿਕ ਦੀ ਮੌਤ ਦੇ ਰੋਸ ਵਜੋਂ ਅੱਜ ਕਸ਼ਮੀਰ ਵਾਦੀ ਵਿੱਚ ਵੱਖਵਾਦੀਆਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਕਾਰਨ ਜਨਜੀਵਨ ਲੀਹ ਤੋਂ ਉੱਤਰ ਗਿਆ। ਹੜਤਾਲ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਨੇ ਸ੍ਰੀਨਗਰ ਦੇ ਕੁੱਝ ਹਿੱਸਿਆਂ ਵਿੱਚ ਪਾਬੰਦੀਆਂ ਲਾਗੂ ਕਰ ਦਿੱਤੀਆਂ ਸਨ। ਵੱਖਵਾਦੀਆਂ ਦੇ ਸਾਂਝੇ ਮੰਚ ‘ਜੁਆਇੰਟ ਰਸਿਸਟੈਂਸ ਲੀਡਰਸ਼ਿਪ’ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਸਿੱਖਿਆ ਸੰਸਥਾਵਾਂ,ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਹੜਤਾਲ ਸ੍ਰੀਨਗਰ…

VIA PUNJAB
ਅੱਗੇ ਪੜ੍ਹੋ
1 1,109 1,110 1,111 1,112 1,113 1,271