ਕਰੋਨਾ ਦੀ ਰੋਕਥਾਮ ਲਈ ਲੌਕਡਾਊਨ ਇੱਕੋ-ਇੱਕ ਰਾਹ: ਰਾਹੁਲ

ਕਰੋਨਾ ਦੀ ਰੋਕਥਾਮ ਲਈ ਲੌਕਡਾਊਨ ਇੱਕੋ-ਇੱਕ ਰਾਹ: ਰਾਹੁਲ

ਨਵੀਂ ਦਿੱਲੀ – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਰੋਨਾਵਾਇਰਸ ਦਾ ਪਸਾਰਾ ਰੋਕਣ ਦਾ ਹੁਣ ਇੱਕੋ-ਇੱਕ ਰਾਹ ਵੱੱਖ ਵੱਖ ਵਰਗਾਂ ਲਈ ਘੱਟੋ-ਘੱਟ ਆਮਦਨ ਗਾਰੰਟੀ ਯੋਜਨਾ ਦੇ ਨਾਲ ਮੁਕੰਮਲ ਲੌਕਡਾਊਨ ਹੈ। ਕਾਂਗਰਸ ਆਗੂ ਨੇ ਕਿਹਾ ਕਿ ਲੌਕਡਾਊਨ ਹੀ ਇਸ ਸਮੇਂ ਇੱਕੋ-ਇੱਕ ਰਾਹ ਬਚਿਆ ਹੈ ਕਿਉਂਕਿ ਭਾਰਤ ਸਰਕਾਰ ਕੋਲ ਮੁਕੰਮਲ ਰਣਨੀਤੀ ਦੀ ਘਾਟ ਹੈ। ਉਨ੍ਹਾਂ ਟਵੀਟ ਕੀਤਾ ਕਿ ਭਾਰਤ ਸਰਕਾਰ ਹਾਲਾਤ ਨੂੰ ਸਮਝ ਨਹੀਂ ਰਹੀ ਹੈ। ਕਰੋਨਾਵਾਇਰਸ ਦਾ ਪਸਾਰਾ ਰੋਕਣ ਦਾ ਇੱਕੋ ਇੱਕ ਰਾਹ ਮੁਕੰਮਲ ਲੌਕਡਾਊਨ…

VIA PUNJAB
ਅੱਗੇ ਪੜ੍ਹੋ

ਮੋਦੀ ਤੇ ਜੌਹਨਸਨ ਵੱਲੋਂ ਸਿਖਰ ਸੰਮੇਲਨ ਰਾਹੀਂ ਗੱਲਬਾਤ; ਰਣਨੀਤਕ ਲਈ ਰੋਡਮੈਪ-2030 ਨੂੰ ਮਨਜ਼ੂਰੀ ਦਿੱਤੀ

ਮੋਦੀ ਤੇ ਜੌਹਨਸਨ ਵੱਲੋਂ ਸਿਖਰ ਸੰਮੇਲਨ ਰਾਹੀਂ ਗੱਲਬਾਤ; ਰਣਨੀਤਕ ਲਈ ਰੋਡਮੈਪ-2030 ਨੂੰ ਮਨਜ਼ੂਰੀ ਦਿੱਤੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਵਿਚਾਲੇ ਅੱਜ ਹੋਏ ਸਿਖਰ ਸੰਮੇਲਨ ’ਚ ਦੋਵਾਂ ਮੁਲਕਾਂ ਦੇ ਸਬੰਧਾਂ ਨੂੰ ਵੱਡੀ ਰਣਨੀਤਕ ਭਾਈਵਾਲੀ ਵੱਲ ਲਿਜਾਣ ਲਈ ‘ਰੋਡਮੈਪ-2030’ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਰੋਡਮੈਪ ਲੋਕਾਂ ਵਿਚਾਲੇ ਸੰਪਰਕ, ਵਪਾਰ ਤੇ ਅਰਥਚਾਰੇ, ਰੱਖਿਆ ਤੇ ਸੁਰੱਖਿਆ, ਜਲਵਾਯੂ ਤੇ ਸਿਹਤ ਵਰਗੇ ਅਹਿਮ ਖੇਤਰਾਂ ’ਚ ਅਗਲੇ 10 ਸਾਲਾਂ ਤੱਕ ਮਜ਼ਬੂਤ ਵਟਾਂਦਰੇ…

VIA PUNJAB
ਅੱਗੇ ਪੜ੍ਹੋ

ਵਿਦੇਸ਼ੀ ਦੂਤਾਵਾਸਾਂ ਦੇ ਸੰਪਰਕ ’ਚ ਹਾਂ: ਗ੍ਰਹਿ ਮੰਤਰਾਲਾ

ਵਿਦੇਸ਼ੀ ਦੂਤਾਵਾਸਾਂ ਦੇ ਸੰਪਰਕ ’ਚ ਹਾਂ: ਗ੍ਰਹਿ ਮੰਤਰਾਲਾ

ਨਵੀਂ ਦਿੱਲੀ – ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਭਾਰਤ ’ਚ ਸਾਰੇ ਵਿਦੇਸ਼ੀ ਦੂਤਾਵਾਸਾਂ ਦੇ ਸੰਪਰਕ ’ਚ ਹੈ ਅਤੇ ਉਨ੍ਹਾਂ ਦੀਆਂ ਮੈਡੀਕਲ ਸਬੰਧੀ ਤੇ ਖਾਸ ਤੌਰ ’ਤੇ ਕੋਵਿਡ-19 ਨਾਲ ਜੁੜੀਆਂ ਮੰਗਾਂ ਦਾ ਜਵਾਬ ਦੇ ਰਹੇ ਹਨ। ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਦੂਤਾਵਾਸਾਂ ਦੀਆਂ ਮੈਡੀਕਲ ਸਬੰਧੀ ਮੰਗਾਂ ’ਚ ਹਸਪਤਾਲਾਂ ’ਚ ਇਲਾਜ ਸਬੰਧੀ ਸਹੂਲਤ ਮੁਹੱਈਆ ਕਰਵਾਉਣਾ ਸ਼ਾਮਲ ਹੈ। ਉਨ੍ਹਾਂ ਸਾਰਿਆਂ ਨੂੰ ਆਕਸੀਜਨ ਸਮੇਤ ਹੋਰ ਜ਼ਰੂਰੀ ਸਪਲਾਈ ਨਾਲ ਜੁੜੀਆਂ ਵਸਤਾਂ ਦੀ ਜਮ੍ਹਾਂਖੋਰੀ ਨਾ ਕਰਨ…

VIA PUNJAB
ਅੱਗੇ ਪੜ੍ਹੋ

ਚੋਣ ਰਣਨੀਤੀ ਬਣਾਉਣ ਤੋਂ ਸੰਨਿਆਸ ਲੈਣਗੇ ਪ੍ਰਸ਼ਾਂਤ ਕਿਸ਼ੋਰ

ਚੋਣ ਰਣਨੀਤੀ ਬਣਾਉਣ ਤੋਂ ਸੰਨਿਆਸ ਲੈਣਗੇ ਪ੍ਰਸ਼ਾਂਤ ਕਿਸ਼ੋਰ

ਕੋਲਕਾਤਾ – ਸਿਆਸੀ ਪਾਰਟੀਆਂ ਲਈ ਚੋਣ ਰਣਨੀਤੀ ਬਣਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ ਹੈ ਕਿ ਉਹ ਹੁਣ ‘ਇਹ ਕੰਮ ਛੱਡ ਰਹੇ ਹਨ।’ ਦੱਸਣਯੋਗ ਹੈ ਕਿ ਤ੍ਰਿਣਮੂਲ ਕਾਂਗਰਸ ਲਈ ਪੱਛਮੀ ਬੰਗਾਲ ਵਿਚ ਚੋਣ ਰਣਨੀਤੀ ਬਣਾਉਣ ਵਾਲੇ ਕਿਸ਼ੋਰ ਨੇ ਦਸੰਬਰ ਵਿਚ ਦਾਅਵਾ ਕੀਤਾ ਸੀ ਕਿ ਭਾਜਪਾ ਸੂਬੇ ਵਿਚ 100 ਸੀਟਾਂ ਜਿੱਤਣ ਲਈ ਵੀ ਸੰਘਰਸ਼ ਕਰੇਗੀ, ਜੇ ਪਾਰਟੀ ਵੱਧ ਸੀਟਾਂ ਜਿੱਤਦੀ ਹੈ ਤਾਂ ਉਹ ਇਹ ਕੰਮ ਛੱਡ ਦੇਣਗੇ। ਪ੍ਰਸ਼ਾਂਤ ਨੇ ਚੋਣ ਕਮਿਸ਼ਨ ਦੀ ਵੀ ਜੰਮ ਕੇ ਨਿਖੇਧੀ ਕੀਤੀ…

VIA PUNJAB
ਅੱਗੇ ਪੜ੍ਹੋ

ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਹਾਰੀ

ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਹਾਰੀ

ਨਵੀਂ ਦਿੱਲੀ – ਪੱਛਮੀ ਬੰਗਾਲ ਚੋਣ ਨਤੀਜੇ ‘ਚ ਮਮਤਾ ਬੈਨਰਜੀ ਹਾਰ ਗਈ ਹੈ। ਇਸ ਤੋਂ ਪਹਿਲਾਂ ਸੇਵਰ ਤੋਂ ਸ਼ੁਭੇਂਦੂ ਅਧਿਕਾਰੀ ਨੰਦੀਗ੍ਰਾਮ ‘ਚ ਮਮਤਾ ਬੈਨਰਜੀ ਤੋਂ ਅੱਗੇ ਚੱਲ ਰਹੇ ਸਨ ਪਾਰ ਆਖਰੀ ਗੇੜਾਂ ‘ਚ ਸ਼ੁਭੇਂਦੂ ਅਧਿਕਾਰੀ ਨੇ ਜਿੱਤ ਦਰਜ ਕੀਤੀ ਹੈ।

VIA PUNJAB
ਅੱਗੇ ਪੜ੍ਹੋ

ਰਾਹੁਲ ਨੇ ਦੇਸ਼ ’ਚ ਪੈਦਾ ਸਥਿਤੀ ਲਈ ਪ੍ਰਧਾਨ ਮੰਤਰੀ ਨੂੰ ਦੋਸ਼ੀ ਠਹਿਰਾਇਆ

ਰਾਹੁਲ ਨੇ ਦੇਸ਼ ’ਚ ਪੈਦਾ ਸਥਿਤੀ ਲਈ ਪ੍ਰਧਾਨ ਮੰਤਰੀ ਨੂੰ ਦੋਸ਼ੀ ਠਹਿਰਾਇਆ

ਨਵੀਂ ਦਿੱਲੀ – ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਵਿਚ ਕਰੋਨਾਵਾਇਰਸ ਮਹਾਮਾਰੀ ਤੋਂ ਸਾਰੀ ਦੁਨੀਆ ਚਿੰਤਤ ਹੈ। ਜਿੱਥੇ ਦੇਖੋ ਉੱਥੇ ਕਤਾਰਾਂ ਲੱਗੀਆਂ ਹੋਈਆਂ ਹਨ, ਭਾਵੇਂ ਉਹ ਆਕਸੀਜਨ ਦੇ ਸਿਲੰਡਰਾਂ ਲਈ ਹੋਣ, ਜੀਵਨ ਰੱਖਿਅਕ ਦਵਾਈਆਂ ਲਈ ਹੋਣ, ਹਸਪਤਾਲਾਂ ’ਚ ਬਿਸਤਰਿਆਂ ਲਈ ਹੋਣ ਜਾਂ ਫਿਰ ਸ਼ਮਸ਼ਾਨਘਾਟਾਂ ਦੇ ਬਾਹਰ ਅੰਤਿਮ ਸੰਸਕਾਰਾਂ ਲਈ ਹੋਣ। ਇਹ ਸਭ ਸਰਕਾਰ ਦੀ ਲਾਪ੍ਰਵਾਹੀ ਦਾ ਨਤੀਜਾ ਹੈ ਤੇ ਇਸ ਸਭ ਲਈ ਪ੍ਰਧਾਨ ਮੰਤਰੀ ਜ਼ਿੰਮੇਵਾਰ ਹਨ।ਪੀਟੀਆਈ ਨੂੰ ਦਿੱਤੀ ਇੰਟਰਵਿਊ ਵਿਚ ਸ੍ਰੀ ਗਾਂਧੀ…

VIA PUNJAB
ਅੱਗੇ ਪੜ੍ਹੋ

ਗੁਜਰਾਤ ਦੇ ਹਸਪਤਾਲ ਵਿੱਚ ਅੱਗ ਲੱਗਣ ਨਾਲ 18 ਮਰੀਜ਼ਾਂ ਦੀ ਮੌਤ

ਗੁਜਰਾਤ ਦੇ ਹਸਪਤਾਲ ਵਿੱਚ ਅੱਗ ਲੱਗਣ ਨਾਲ 18 ਮਰੀਜ਼ਾਂ ਦੀ ਮੌਤ

ਭਰੂਚ – ਗੁਜਰਾਤ ਦੇ ਭਰੂਚ ਸਥਿਤ ਇਕ ਹਸਪਤਾਲ ਵਿੱਚ ਲੱਗੀ ਅੱਗ ਵਿੱਚ ਜਾਨ ਗੁਆਉਣ ਵਾਲੇ ਕੋਰੋਨਾ ਮਰੀਜ਼ਾਂ ਦੇ ਰਿਸ਼ਤੇਦਾਰ ਇਮਾਰਤ ਦੇ ਬਾਹਰ ਰੋਂਦੇ-ਬਿਲਖਦੇ ਨਜ਼ਰ ਆਏ, ਜੋ ਹਾਦਸੇ ਲਈ ਹਸਪਤਾਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਵੈਲਫੇਅਰ ਹਸਪਤਾਲ ਦੇ ਬਾਹਰ ਭੱਜ-ਦੌੜ ਦਿੱਸੀ, ਜਿੱਥੇ ਅਧਿਕਾਰੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ। ਹਸਪਤਾਲ ਦੇ ਅੰਦਰ, ਦ੍ਰਿਸ਼ ਹੋਰ ਵੱਧ ਭਿਆਨਕ ਸਨ, ਜਿੱਥੇ ਹਾਦਸੇ ਦੀ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਵਿੱਚ ਕੁਝ ਮਰੀਜ਼ਾਂ ਦੀਆਂ ਲਾਸ਼ਾਂ…

VIA PUNJAB
ਅੱਗੇ ਪੜ੍ਹੋ

ਅਭਿਨੇਤਾ ਬਿਕਰਮਜੀਤ ਕੰਵਰਪਾਲ ਦਾ ਕੋਰੋਨਾ ਨਾਲ ਦੇਹਾਂਤ

ਅਭਿਨੇਤਾ ਬਿਕਰਮਜੀਤ ਕੰਵਰਪਾਲ ਦਾ ਕੋਰੋਨਾ ਨਾਲ ਦੇਹਾਂਤ

ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਲਗਾਤਾਰ ਲੋਕਾਂ ਨੂੰ ਨਿਗਲ ਰਹੀ ਹੈ। ਇਸ ਕਾਰਨ ਹੁਣ ਤਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਆਮ ਹੋਵੇ ਜਾਂ ਖ਼ਾਸ ਇਹ ਬਿਮਾਰੀ ਕਿਸੇ ਨੂੰ ਵੀ ਨਹੀਂ ਛੱਡ ਰਹੀ। ਇਹ ਮਹਾਮਾਰੀ ਕਈ ਲੋਕਾਂ ਤੇ ਕਾਲ ਬਣ ਕੇ ਆਈ ਹੈ। ਇਸ ਦੌਰਾਨ ਹੁਣ ਬਾਲੀਵੁੱਡ ਫਿਲਮ ਇੰਡਸਟਰੀ ਦੇਮੰਨੇ-ਪ੍ਰਮੰਨੇ ਅਦਾਕਾਰ ਬਿਕਰਮਜੀਤ ਕੰਵਰਪਾਲ ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ। 52 ਸਾਲ ਦੇ ਬਿਕਰਮਜੀਤ ਦੇ ਦੇਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਸਦਮੇ ਵਿੱਚ ਪਾ ਦਿੱਤਾ।…

VIA PUNJAB
ਅੱਗੇ ਪੜ੍ਹੋ

ਭਾਂਰਤੀ ਮੈਡੀਕਲ ਸੰਘ (ਆਈਐਮਏ) ਦੀ ਰਾਜ ਅਤੇ ਜਿਲ੍ਹਾ ਇਕਾਈਆਂ ਸੂਬੇ ਵਿਚ ਕੋਵਿਡ ਮਰੀਜਾਂ ਦੇ ਉਪਚਾਰ ਵਿਚ ਆਪਣਾ ਸਹਿਯੋਗ ਕਰਣਗੀਆਂ – ਸਿਹਤ ਅਤੇ ਗ੍ਰਹਿ ਮੰਤਰੀ

ਭਾਂਰਤੀ ਮੈਡੀਕਲ ਸੰਘ (ਆਈਐਮਏ) ਦੀ ਰਾਜ ਅਤੇ ਜਿਲ੍ਹਾ ਇਕਾਈਆਂ ਸੂਬੇ ਵਿਚ ਕੋਵਿਡ ਮਰੀਜਾਂ ਦੇ ਉਪਚਾਰ ਵਿਚ ਆਪਣਾ ਸਹਿਯੋਗ ਕਰਣਗੀਆਂ – ਸਿਹਤ ਅਤੇ ਗ੍ਰਹਿ ਮੰਤਰੀ

ਚੰਡੀਗੜ੍ਹ,- ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਭਾਂਰਤੀ ਮੈਡੀਕਲ ਸੰਘ (ਆਈਐਮਏ) ਦੀ ਰਾਜ ਅਤੇ ਜਿਲ੍ਹਾ ਇਕਾਈਆਂ ਸੂਬੇ ਵਿਚ ਕੋਵਿਡ ਮਰੀਜਾਂ ਦੇ ਉਪਚਾਰ ਵਿਚ ਆਪਣਾ ਸਹਿਯੋਗ ਕਰਣਗੀਆਂ। ਇਸ ਦੇ ਲਈ ਜਲਦੀ ਹੀ ਉਨ੍ਹਾਂ ਤੋਂ ਡਾਕਟਰਾਂ ਦਾ ਰੋਸਟਰ ਪ੍ਰਾਪਤ ਹੋਣ ਦੀ ਉਮੀਦ ਹੈ।ਸ੍ਰੀ ਵਿਜ ਨੇ ਅੱਜ ਇਸ ਸਬੰਧ ਵਿਚ ਆਈਐਮਏ ਦੀ ਰਾਜ ਅਤੇ ਜਿਲ੍ਹਾ ਇਕਾਈਆਂ ਦੇ ਨਾਲ ਵੀਡੀਓ ਕਾਨਫ੍ਰੈਸਿੰਗ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਇਸ ਰਾਸ਼ਟਰੀ ਆਪਦਾ ਤੋਂ ਉਭਰਨ ਦੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮਾਂਤਰੀ ਮਜਦੂਰ ਦਿਵਸ ‘ਤੇ ਦੇਸ਼ ਤੇ ਸੂਬੇ ਦੇ ਸਾਰੇ ਕਾਮਿਆਂ ਨੂੱ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮਾਂਤਰੀ ਮਜਦੂਰ ਦਿਵਸ ‘ਤੇ ਦੇਸ਼ ਤੇ ਸੂਬੇ ਦੇ ਸਾਰੇ ਕਾਮਿਆਂ ਨੂੱ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮਾਂਤਰੀ ਮਜਦੂਰ ਦਿਵਸ ‘ਤੇ ਦੇਸ਼ ਤੇ ਸੂਬੇ ਦੇ ਸਾਰੇ ਕਾਮਿਆਂ ਨੂੱ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਕਮੇਰੇ ਤੇ ਮਿਹਨਤਕਸ਼ ਮਜਦੂਰਾਂ ਦਾ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਰਿਹਾ ਹੈ। ਇਸ ਵਰਗ ਦੇ ਕਾਰਣ ਹੀ ਦੇਸ਼ ਤੇ ਦੁਨੀਆ ਦੀ ਆਰਥਕ ਤੇ ਉਦਯੋਗਿਕ ਵਿਕਾਸ ਦੀ ਗਤੀਵਿਧੀਆਂ ਬੁਲੰਦੀਆਂ ‘ਤੇ ਪਹੁੰਚੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਕੋਵਿਡ-19 ਦੇ ਕਾਰਣ ਮਜਦੂਰ ਵਰਗ ‘ਤੇ ਭਾਰੀ…

VIA PUNJAB
ਅੱਗੇ ਪੜ੍ਹੋ
1 25 26 27 28 29 325