ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਸਿੱਧੂ ਕੈਪਟਨ

ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਸਿੱਧੂ ਕੈਪਟਨ

ਪਟਿਆਲਾ – ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱੱਧੂ ਵੱਲੋਂ ਆਪਣੀ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਪਿੱੱਛੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੋਣ ਸਬੰਧੀ ਕੀਤੀ ਗਈ ਬਿਆਨਬਾਜ਼ੀ ਦਾ ਨੋਟਿਸ ਲੈਂਦਿਆਂ, ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਇਹ ਮਸਲਾ ਅਢੁਕਵੇਂ ਸਮੇਂ ’ਤੇ ਉਠਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਦੀਆਂ ਸਾਰੀਆਂ 13 ਸੀਟਾਂ ਜਿੱਤ ਕੇ ਇਤਿਹਾਸ ਸਿਰਜੇਗੀ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਐਨ ਪਹਿਲਾਂ ਅਜਿਹੇ ਬਿਆਨ ਦਾਗ਼ਣ ਦੀ ਕਾਰਵਾਈ ਪਾਰਟੀ ਲਈ ਨੁਕਸਾਨਦਾਇਕ ਸਾਬਿਤ ਹੋ…

VIA PUNJAB
ਅੱਗੇ ਪੜ੍ਹੋ

‘ਆਪ’ ਬਹੁਮਤ ਨਾਲ ਚੋਣਾਂ ਜਿੱਤੇਗੀ: ਭਗਵੰਤ ਮਾਨ

‘ਆਪ’ ਬਹੁਮਤ ਨਾਲ ਚੋਣਾਂ ਜਿੱਤੇਗੀ: ਭਗਵੰਤ ਮਾਨ

ਐਸ.ਏ.ਐਸ. ਨਗਰ – ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਬਹੁਮਤ ਨਾਲ ਚੋਣਾਂ ਜਿੱਤੇਗੀ ਅਤੇ ਉਹ ਸੰਗਰੂਰ ਤੋਂ ਐਤਕੀਂ ਫਿਰ ਵੱਡੀ ਲੀਡ ਨਾਲ ਚੋਣ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਜਾਵੇਗਾ। ਅਕਾਲੀ ਅਤੇ ਕਾਂਗਰਸੀ ਆਪਸ ਵਿੱਚ ਰਲੇ ਹੋਏ ਹਨ।

VIA PUNJAB
ਅੱਗੇ ਪੜ੍ਹੋ

ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੋਢੀ ਆਗੂ ਡਾ. ਸੰਤੋਖ ਸਿੰਘ ਦੇ ਚਲਾਣੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਪ੍ਰਗਟ

ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੋਢੀ ਆਗੂ ਡਾ. ਸੰਤੋਖ ਸਿੰਘ ਦੇ ਚਲਾਣੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਪ੍ਰਗਟ

ਅੰਮ੍ਰਿਤਸਰ – ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੋਢੀ, ਵਿਸ਼ਵ ਪ੍ਰਸਿੱਧ ਸਿੱਖ ਸ਼ਖਸੀਅਤ ਡਾਕਟਰ ਸੰਤੋਖ ਸਿੰਘ ਭੋਪਾਲ ਦੇ ਅਕਾਲ ਚਲਾਣੇ `ਤੇ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਧਕ ਕਮੇਟੀ ਵੱਲੋਂ ਗਹਿਰੇ ਦੁੱਖ ਦਾ ਇਜਹਾਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਰੀ ਇੱਕ ਬਿਆਨ ਵਿਚ ਆਖਿਆ ਕਿ ਡਾ. ਸੰਤੋਖ ਸਿੰਘ ਸਿੱਖ ਨੌਜਵਾਨੀ ਅੰਦਰੋਂ ਆਗੂ ਪੈਦਾ ਕਰਨ ਵਾਲੀ ਇੱਕ ਸੰਸਥਾ ਵੱਜੋਂ ਜਾਣੇ ਜਾਂਦੇ ਸਨ, ਜਿਨ੍ਹਾਂ ਨੇ ਆਪਣੇ ਸਮੇਂ ਵਿਚ ਸਿੱਖ…

VIA PUNJAB
ਅੱਗੇ ਪੜ੍ਹੋ

ਮੁੱਖ ਚੋਣ ਅਫਸਰ ਵੱਲੋਂ ਪੰਜਾਬ ਦੇ ਲੋਕਾਂ ਦਾ ਅਮਨ-ਆਮਾਨ ਤਰੀਕੇ ਨਾਲ ਵੋਟਾਂ ਪਾਉਣ ਲਈ ਧੰਨਵਾਦ

ਮੁੱਖ ਚੋਣ ਅਫਸਰ ਵੱਲੋਂ ਪੰਜਾਬ ਦੇ ਲੋਕਾਂ ਦਾ ਅਮਨ-ਆਮਾਨ ਤਰੀਕੇ ਨਾਲ ਵੋਟਾਂ ਪਾਉਣ ਲਈ ਧੰਨਵਾਦ

03 ਘਟਨਾਵਾਂ ਨੂੰ ਛੱਡ ਕੇ ਬਾਕੀ ਸੂਬੇ ਵਿੱਚ ਵੋਟਾਂ ਪੈਣ ਦਾ ਕੰਮ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜਿਆ: ਡਾ. ਐਸ ਕਰੁਣਾ ਰਾਜੂਚੰਡੀਗੜ – ਪੰਜਾਬ ਰਾਜ ਦੀਆਂ 13 ਲੋਕ ਸਭਾ ਚੋਣ ਲਈ ਅੱਜ ਵੋਟਾਂ ਪੈਣ ਦਾ ਕੰਮ ਅਮਨ-ਆਮਾਨ ਨਾਲ ਨੇਪਰੇ ਚੜਿਆ। ਸਿਰਫ 03 ਘਟਨਾਵਾਂ ਨੂੰ ਛੱਡ ਕੇ ਵੋਟਾਂ ਪੈਣ ਦਾ ਅਮਲ ਸ਼ਾਂਤੀਪੂਰਵਕ ਰਿਹਾ ਅਤੇ ਲੋਕਾਂ ਨੇ ਬਿਨਾਂ ਕਿਸੇ ਡਰ-ਭੈਅ ਤੋਂ ਹੁੰਮਾ ਹੁਮਾ ਕੇ ਆਪਣੇ ਜਮੂਹਰੀ ਹੱਕ ਦਾ ਇਸੇਤਮਾਲ ਕੀਤਾ। ਇਹ ਜਾਣਕਾਰੀ ਮੁੱਖ ਚੋਣ ਅਫਸਰ ਡਾ. ਐਸ ਕਰੁਣਾ…

VIA PUNJAB
ਅੱਗੇ ਪੜ੍ਹੋ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਆਬਕਾਰੀ ਤੇ ਕਰ ਇੰਸਪੈਕਟਰ ਮੁੱਅਤਲ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਆਬਕਾਰੀ ਤੇ ਕਰ ਇੰਸਪੈਕਟਰ ਮੁੱਅਤਲ

ਚੰਡੀਗੜ – ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਅੱਜ ਇਕ ਕਾਰਵਾਈ ਕਰਦਿਆਂ ਆਬਕਾਰੀ ਤੇ ਕਰ ਵਿਭਾਗ ਪੰਜਾਬ ਵੱਲੋਂ ਬਠਿੰਡਾ ਸਥਿਤ ਦਫਤਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਵਿਖੇ ਤਾਇਨਾਤ ਗੁਰਸੇਵਕ ਸਿੰਘ, ਆਬਕਾਰੀ ਤੇ ਕਰ ਇੰਸਪੈਕਟਰ ਨੂੰ ਤੁਰੰਤ ਸਰਕਾਰੀ ਸੇਵਾ ਤੋਂ ਮੁੱਅਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ।ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਗੁਰਸੇਵਕ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਇਕ ਚੋਣ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਸਬੰਧੀ ਅਖਬਾਰਾਂ ਵਿੱਚ ਖਬਰਾਂ…

VIA PUNJAB
ਅੱਗੇ ਪੜ੍ਹੋ

ਲੋਕ ਸਭਾ ਚੋਣਾਂ 2019: ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਅਮਲ ਵਿੱਚ ਲੱਗੇ ਅਮਲੇ ਨੂੰ 20 ਮਈ ਦੀ ਛੁੱਟੀ

ਲੋਕ ਸਭਾ ਚੋਣਾਂ 2019: ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਅਮਲ ਵਿੱਚ ਲੱਗੇ ਅਮਲੇ ਨੂੰ 20 ਮਈ ਦੀ ਛੁੱਟੀ

ਚੰਡੀਗੜ – ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਦੇ ਮੱਦੇਨਜਰ ਚੋਣ ਅਮਲ ਵਿੱਚ ਲੱਗੇ ਅਮਲੇ ਨੂੰ 20 ਮਈ, 2019 ਦੀ ਛੁੱਟੀ ਦਾ ਐਲਾਨ ਕੀਤਾ ਹੈ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਜ਼ਿਲਾ ਚੋਣ ਅਫ਼ਸਰਾਂ ਨੂੰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹਨਾਂ ਹੁਕਮਾਂ ਅਨੁਸਾਰ ਵੋਟਾਂ ਤੋਂ ਅਗਲੇ ਦਿਨ ਚੋਣ ਅਮਲ ਵਿੱਚ ਲੱਗੇ ਅਮਲੇ ਨੂੰ ਅਪਣੀ ਡਿਊਟੀ ‘ਤੇ ਹਾਜ਼ਰ ਸਮਝਿਆ ਜਾਵੇਗਾ।

VIA PUNJAB
ਅੱਗੇ ਪੜ੍ਹੋ

ਮੁੱਖ ਚੋਣ ਅਫਸਰ ਪੰਜਾਬ ਵੱਲੋਂ ਪੰਜਾਬ ਦੇ ਵੋਟਰਾਂ ਨੂੰ ਭਾਰਤੀ ਲੋਕਤੰਤਰ ਦੇ ਮਹਾ ਉਤਸਵ ਵਿੱਚ ਵੱਧ ਚੜਕੇ ਹਿੱਸਾ ਲੈਣ ਦੀ ਅਪੀਲ

ਮੁੱਖ ਚੋਣ ਅਫਸਰ ਪੰਜਾਬ ਵੱਲੋਂ ਪੰਜਾਬ ਦੇ ਵੋਟਰਾਂ ਨੂੰ ਭਾਰਤੀ ਲੋਕਤੰਤਰ ਦੇ ਮਹਾ ਉਤਸਵ ਵਿੱਚ ਵੱਧ ਚੜਕੇ ਹਿੱਸਾ ਲੈਣ ਦੀ ਅਪੀਲ

ਪੰਜਾਬ ਰਾਜ ਵਿੱਚ ਅੱਜ ਪੈਣਗੀਆਂ 13 ਲੋਕ ਸਭਾ ਹਲਕਿਆਂ ਲਈ ਵੋਟਾਂਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਨਿਸ਼ਚਿਤਚੰਡੀਗੜ – ਪੰਜਾਬ ਰਾਜ ਦੇ 13 ਲੋਕ ਸਭਾ ਹਲਕਿਆਂ ਲਈ ਵੋਟਾਂ ਪੈਣ ਦਾ ਕੰਮ ਭਲਕੇ ਮਿਤੀ 19 ਮਈ 2019 ਨੂੰ ਹੋਵੇਗਾ। ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਾਂ ਪਾਉਣ ਲਈ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ।ਪੰਜਾਬ ਰਾਜ ਦੇ ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਅੱਜ…

VIA PUNJAB
ਅੱਗੇ ਪੜ੍ਹੋ

ਵੋਟਰ ਪਹਿਚਾਣ ਦੇ ਸਬੂਤ ਵਜੋ’ ਫੋਟੋ ਪਹਿਚਾਣ ਪੱਤਰ ਜਾਂ ਹੋਰ ਅਧਿਕਾਰਤ ਦਸਤਾਵੇਜ ਜ਼ਰੂਰ ਨਾਲ ਲਿਜਾਣ : ਡਾ. ਐਸ. ਕਰੁਣਾ ਰਾਜੂ

ਵੋਟਰ ਪਹਿਚਾਣ ਦੇ ਸਬੂਤ ਵਜੋ’ ਫੋਟੋ ਪਹਿਚਾਣ ਪੱਤਰ ਜਾਂ ਹੋਰ ਅਧਿਕਾਰਤ ਦਸਤਾਵੇਜ ਜ਼ਰੂਰ ਨਾਲ ਲਿਜਾਣ : ਡਾ. ਐਸ. ਕਰੁਣਾ ਰਾਜੂ

ਚੰਡੀਗੜ – ਪੰਜਾਬ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਡਾ. ਐਸ. ਕਰੁਣਾ ਰਾਜੂ ਨੇ ਵੋਟਰਾਂ ਨੂੰ ਫੋਟੋ ਪਹਿਚਾਣ ਪੱਤਰ ਪੋਲਿੰਗ ਸਟੇਸਨ ਵਿਖੇ ਲਿਜਾਣ ਲਈ ਕਿਹਾ ਹੈ।ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਐਸ. ਕਰੁਣਾ ਰਾਜੂ ਨੇ ਇਹ ਵੀ ਕਿਹਾ ਕਿ ਜਿੰਨਾਂ ਵੋਟਰਾਂ ਕੋਲ ਫੋਟੋ ਪਹਿਚਾਣ ਪੱਤਰ ਨਹੀਂ ਹਨ, ਉਹ ਪਾਸਪੋਰਟ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਆਪਣੇ ਮੁਲਾਜਮਾਂ ਨੂੰ…

VIA PUNJAB
ਅੱਗੇ ਪੜ੍ਹੋ

ਦੋ ਵਾਰ ਜੰਗ ਲੜ ਚੁੱਕੇ ਸਾਬਕਾ ਫੌਜੀ ਵਲੋਂ ਪੈਨਸ਼ਨ ਅਤੇ ਮੈਡੀਕਲ ਯੋਜਨਾ ਦਾ ਲਾਭ ਦੇਣ ਦੀ ਮੰਗ

ਦੋ ਵਾਰ ਜੰਗ ਲੜ ਚੁੱਕੇ ਸਾਬਕਾ ਫੌਜੀ ਵਲੋਂ ਪੈਨਸ਼ਨ ਅਤੇ ਮੈਡੀਕਲ ਯੋਜਨਾ ਦਾ ਲਾਭ ਦੇਣ ਦੀ ਮੰਗ

ਐਸ ਏ ਐਸ ਨਗਰ – ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਐਸ ਏ ਐਸ ਨਗਰ ਨੇ ਮੰਗ ਕੀਤੀ ਹੈ ਕਿ ਫੇਜ਼ 1 ਦੇ ਵਸਨੀਕ ਸਾਬਕਾ ਫੌਜੀ ਕਰਨੈਲ ਸਿੰਘ ਨੂੰ ਫੌਜ ਵਿਚੋਂ ਪੈਨਸ਼ਨ ਅਤੇ ਹੋਰ ਲਾਭ ਦਿੱਤੇ ਜਾਣ| ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਦੱਸਿਆ ਕਿ 1968 ਵਿੱਚ ਫੌਜ ਵਲੋਂ ਸਰਪਲਸ ਹੋਣ ਕਾਰਨ ਵੱਖ ਵੱਖ ਰੈਂਕਾਂ ਵਿੱਚ ਬਾਕਾਇਦਾ ਐਲਾਨ ਕਰਕੇ ਫੌਜੀਆਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਸੀ ਅਤੇ ਉਸ ਦੌਰਾਨ ਕਰਨੈਲ ਸਿੰਘ ਦੀ ਸੇਵਾ ਵੀ…

VIA PUNJAB
ਅੱਗੇ ਪੜ੍ਹੋ

ਬਲਬੀਰ ਸਿੱਧੂ ਦੀ ਅਗਵਾਈ ਵਿੱਚ ਮਨੀਸ਼ ਤਿਵਾੜੀ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ

ਬਲਬੀਰ ਸਿੱਧੂ ਦੀ ਅਗਵਾਈ ਵਿੱਚ ਮਨੀਸ਼ ਤਿਵਾੜੀ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ

ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਕੀਤਾ ਸ਼ਕਤੀ ਪ੍ਰਦਰਸ਼ਨਐਸ ਏ ਐਸ ਨਗਰ – ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂਦੀ ਅਗਵਾਈ ਵਿੱਚ ਅੱਜ ਬਾਅਦ ਦੁਪਹਿਰ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਗੱਡੀਆਂ ਦੇ ਕਾਫਲੇ ਵਿੱਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਭਾਗ ਲਿਆ| ਰੋਡ ਸ਼ੋਅ ਬਾਅਦ ਦੁਪਹਿਰ ਸ਼ਾਮ 3.30 ਵਜੇ ਦੇ ਕਰੀਬ ਫੇਜ਼ 11 ਦੇ ਬਾਵਾ ਵਾਈਟ ਹਾਊਸ ਤੋਂ ਆਰੰਭ ਹੋਇਆ ਅਤੇ ਸ਼ਹਿਰ ਦੇ ਵੱਖ…

VIA PUNJAB
ਅੱਗੇ ਪੜ੍ਹੋ
1 337 338 339 340 341 469