ਕਲੇਟ-2019 ਵਿਚ ਅੱਜ ਲੱਗਭੱਗ 60,000 ਉਮੀਦਵਾਰ ਅਪੀਅਰ ਹੋਏ

ਕਲੇਟ-2019 ਵਿਚ ਅੱਜ ਲੱਗਭੱਗ 60,000 ਉਮੀਦਵਾਰ ਅਪੀਅਰ ਹੋਏ

ਪੂਰੇ ਦੇਸ਼ ਵਿਚ ਕਲੇਟ ਦੇ ਅੰਤਰਗਤ 21 ਰਾਸ਼ਟਰੀ ਲਾਅ ਯੂਨੀਵਰਸਿਟੀਆਂ ਵਿਚ ਦਾਖਲਿਆਂ ਦੇ ਲਈ 60,000 ਉਮੀਦਵਾਰਾਂ ਨੇ ਹਿੱਸਾ ਲਿਆ ਚੰਡੀਗੜ – ਪੂਰੇ ਦੇਸ਼ ਤੋਂ ਲੱਗਭੱਗ 60­000 ਉਮੀਦਵਾਰ ਅੱਜ ਕਾਮਨ ਲਾਅ ਅਡਮੀਸ਼ਨ ਟੈਸਟ ਵਿਚ ਅਪੀਅਰ ਹੋਏ। ਇਹ ਪ੍ਰੀਖਿਆ ਦੀ ਨੈਸ਼ਨਲ ਲਾਅ ਯੂਨੀਵਰਸਿਟੀ, ਉੜੀਸਾ, ਕੱਟਕ, ਵੱਲੋਂ ਭਾਰਤ ਦੀ 21 ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਚ ਦਾਖਲਿਆਂ ਦੇ ਲਈ ਕਰਵਾਈ ਗਈ।ਪ੍ਰੋਫੈਸਰ ਬੀਐਸ ਸਿੱਧੂ, ਰਜਿਸਟਰਾਰ, ਆਰੀਅਨਜ਼ ਕਾਲਜ ਆਫ਼ ਲਾਅ, ਰਾਜਪੁਰਾ, ਨੇੜੇ ਚੰਡੀਗੜ ਨੇ ਕਿਹਾ ਕਿ ਪਿਛਲੇ ਸਾਲ ਕਲੇਟ-2018 ਦੇ ਲਈ…

VIA PUNJAB
ਅੱਗੇ ਪੜ੍ਹੋ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਨੇ ਕਰਵਾਏ ਢਾਡੀ ਤੇ ਕਵੀਸ਼ਰੀ ਮੁਕਾਬਲੇ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਨੇ ਕਰਵਾਏ ਢਾਡੀ ਤੇ ਕਵੀਸ਼ਰੀ ਮੁਕਾਬਲੇ

ਬਾਬਾ ਬਕਾਲਾ ਸਾਹਿਬ – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਢਾਡੀ ਤੇ ਕਵੀਸ਼ਰੀ ਦੇ ਮੁਕਾਬਲੇ ਕਰਵਾਏ ਗਏ। ਦੋ ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਦਿਨ 17 ਢਾਡੀ ਜਥਿਆਂ, ਜਦਕਿ ਦੂਸਰੇ ਦਿਨ 40 ਕਵੀਸ਼ਰੀ ਜਥਿਆਂ ਨੇ ਢਾਡੀ ਤੇ ਕਵੀਸ਼ਰੀ ਕਲਾ ਦੇ ਜੌਹਰ ਵਿਖਾਏ। ਢਾਡੀ ਮੁਕਾਬਲਿਆਂ ਵਿੱਚੋਂ ਭਾਈ ਲਖਬੀਰ ਸਿੰਘ ਕੋਟ ਨੇ ਪਹਿਲਾ, ਗਿਆਨੀ ਖੜਕ ਸਿੰਘ…

VIA PUNJAB
ਅੱਗੇ ਪੜ੍ਹੋ

ਸਮ੍ਰਿਤੀ ਇਰਾਨੀ ਦੇ ਨਜ਼ਦੀਕੀ ਦੀ ਗੋਲੀ ਮਾਰ ਕੇ ਹੱਤਿਆ

ਸਮ੍ਰਿਤੀ ਇਰਾਨੀ ਦੇ ਨਜ਼ਦੀਕੀ ਦੀ ਗੋਲੀ ਮਾਰ ਕੇ ਹੱਤਿਆ

ਨਵੀਂ ਦਿੱਲੀ – ਭਾਜਪਾ ਨੇਤਾ ਸਮ੍ਰਿਤੀ ਇਰਾਨੀ ਦੇ ਇੱਕ ਨਜ਼ਦੀਕੀ ਦੀ ਸ਼ਨੀਵਾਰ ਦੇਰ ਸ਼ਾਮ ਅਮੇਠੀ ਦੇ ਬਾਰੂਲੀਆ ਪਿੰਡ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸਮ੍ਰਿਤੀ ਇਰਾਨੀ ਦੇ ਅਮੇਠੀ ਲੋਕ ਸਭਾ ਹਲਕੇ ਤੋਂ ਚੋਣ ਜਿੱਤਣ ਦੇ ਕੁਝ ਦਿਨ ਬਾਅਦ ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਜਮੋ ਥਾਣੇ ਅਧੀਨ ਪੈਂਦੇ ਪਿੰਡ ਬਾਰੂਲੀਆ ਦੇ ਸਾਬਕਾ ਸਰਪੰਚ ਸੁਰੇਂਦਰ ਸਿੰਘ ਨੂੰ ਉਸਦੇ ਨਿਵਾਸ ‘ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ।

VIA PUNJAB
ਅੱਗੇ ਪੜ੍ਹੋ

ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿਵਾਉਣ ਲਈ ਜਗਨ ਮੋਹਨ ਰੈਡੀ ਵੱਲੋਂ ਮੋਦੀ ਨਾਲ ਮੁਲਾਕਾਤ

ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿਵਾਉਣ ਲਈ ਜਗਨ ਮੋਹਨ ਰੈਡੀ ਵੱਲੋਂ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ – ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਮੁਖੀ ਜਗਨ ਮੋਹਨ ਰੈੱਡੀ ਨੇ ਅੱਜ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪ੍ਰੈੱਸ ਨੂੰ ਕਿਹਾ ਕਿ ਜੇਕਰ ਭਾਜਪਾ ਲੋਕ ਸਭਾ ਚੋਣਾਂ ਵਿੱਚ 250 ਸੀਟਾਂ ਜਿੱਤ ਕੇ ਆਈ ਹੁੰਦੀ ਤਾਂ ਸਥਿਤੀ ਕੁਝ ਵੱਖਰੀ ਹੁੰਦੀ ਅਤੇ ਅਸੀਂ ਭਾਜਪਾ ਨੂੰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਸ਼ਰਤ ‘ਤੇ ਆਪਣੇ ਸੰਸਦ ਮੈਂਬਰਾਂ ਦਾ ਸਮਰਥਨ ਦੇ ਦਿੰਦੇ। ਆਂਧਰਾ ਪ੍ਰਦੇਸ਼ ਵਿਚ ਸੱਤਾਧਾਰੀ ਟੀ. ਡੀ. ਪੀ. ਨੂੰ ਕਰਾਰੀ ਹਾਰ ਦੇ…

VIA PUNJAB
ਅੱਗੇ ਪੜ੍ਹੋ

ਬਾਬਾ ਝੰਡਾ ਜੀ ਦੇ ਲੰਗਰ ਅਸਥਾਨ ‘ਤੇ ਭਗਵੰਤ ਮਾਨ ਸਨਮਾਨਿਤ

ਬਾਬਾ ਝੰਡਾ ਜੀ ਦੇ ਲੰਗਰ ਅਸਥਾਨ ‘ਤੇ ਭਗਵੰਤ ਮਾਨ ਸਨਮਾਨਿਤ

ਬੰਗਾ -ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਹਲਕਾ ਲੋਕ ਸਭਾ ਤੋਂ ਦੁਸਰੀ ਵਾਰ ਚੁਣੇ ਮੈਂਬਰ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਨਗਰ ਦੇ ਇਤਿਹਾਸਕ ਪਿੰਡ ਖਟਕੜ ਕਲਾ ਵਿਖੇ ਬਾਬਾ ਜਵਾਹਰ ਸਿੰਘ ਸਿੰਘ ਝੰਡਾ ਜੀ ਦੇ ਲੰਗਰ ਅਸਥਾਨ ਤੇ ਨਤਮਸਤਕ ਹੋਣ ਪੁੱਜੇ ਅਤੇ ਉਨ੍ਹਾਂ ਪੰਗਤ ਚ ਬੈਠ ਕੇ ਲੰਗਰ ਵੀ ਛਕਿਆ। ਇਸ ਮੌਕੇ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਨੇ ਆਖਿਆ ਕਿ ਜਦੋਂ ਵੀ ਉਹ ਚੋਣ ਜਿੱਤਦੇ ਹਨ ਇਸ ਸਥਾਨ ਤੇ ਆ ਕੇ ਅਸ਼ੀਰਵਾਦ ਲੈਂਦੇ…

VIA PUNJAB
ਅੱਗੇ ਪੜ੍ਹੋ

ਪਾਕਿ ਪੀ.ਐੱਮ. ਇਮਰਾਨ ਖ਼ਾਨ ਨੇ ਨਰਿੰਦਰ ਮੋਦੀ ਨੂੰ ਦਿੱਤੀ ਜਿੱਤ ਦੀ ਵਧਾਈ

ਪਾਕਿ ਪੀ.ਐੱਮ. ਇਮਰਾਨ ਖ਼ਾਨ ਨੇ ਨਰਿੰਦਰ ਮੋਦੀ ਨੂੰ ਦਿੱਤੀ ਜਿੱਤ ਦੀ ਵਧਾਈ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੀ ਇਤਿਹਾਸਕ ਜਿੱਤ ‘ਤੇ ਨਰਿੰਦਰ ਮੋਦੀ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ। ਮੁਹੰਮਦ ਫੈਜ਼ਲ ਨੇ ਲਿਖਿਆ ਕਿ ਪੀ.ਐਮ .ਇਮਰਾਨ ਖਾਨ ਨੇ ਨਰੇਂਦਰ ਮੋਦੀ ਨਾਲ ਗੱਲਬਾਤ ਕੀਤੀ ਤੇ ਲੋਕ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਇਮਰਾਨ ਖਾਨ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ…

VIA PUNJAB
ਅੱਗੇ ਪੜ੍ਹੋ

ਕਾਰ ਤੇ ਮੋਟਰਸਾਈਕਲ ਦੀ ਟੱਕਰ ‘ਚ ਨੌਜਵਾਨ ਦੀ ਮੌਤ-ਪਤਨੀ ਤੇ ਬੱਚੀ ਗੰਭੀਰ

ਕਾਰ ਤੇ ਮੋਟਰਸਾਈਕਲ ਦੀ ਟੱਕਰ ‘ਚ ਨੌਜਵਾਨ ਦੀ ਮੌਤ-ਪਤਨੀ ਤੇ ਬੱਚੀ ਗੰਭੀਰ

ਫਾਜ਼ਿਲਕਾ – ਅਬੋਹਰ-ਮਲੋਟ ਰੋਡ ‘ਤੇ ਪਿੰਡ ਕੱਟਿਆਂਵਾਲੀ ਨਜ਼ਦੀਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਅਤੇ ਧੀ ਬੁਰੀ ਤਰ੍ਹਾਂ ਜਖ਼ਮੀ ਹੋ ਗਈਆਂ। ਜ਼ਖ਼ਮੀ ਔਰਤ ਨੂੰ ਬਠਿੰਡਾ ਤੇ ਬੱਚੀ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਰਵਿੰਦ (24) ਵਾਸੀ ਪਿੰਡ ਤਪਾਖੇੜਾ ਵਜੋਂ ਹੋਈ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਅਰਵਿੰਦ ਪਤਨੀ ਪੂਜਾ (22) ਤੇ ਧੀ ਰਾਸ਼ੀ ਨਾਲ ਅਬੋਹਰ…

VIA PUNJAB
ਅੱਗੇ ਪੜ੍ਹੋ

ਚੋਣ ਕਮਿਸ਼ਨ ਨੇ ਦੇਸ਼ ਭਰ ‘ਚੋਂ ਚੋਣ ਜ਼ਾਬਤਾ ਹਟਿਆ

ਚੋਣ ਕਮਿਸ਼ਨ ਨੇ ਦੇਸ਼ ਭਰ ‘ਚੋਂ ਚੋਣ ਜ਼ਾਬਤਾ ਹਟਿਆ

ਨਵੀਂ ਦਿੱਲੀ – ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਦਰਸ਼ ਚੋਣ ਜ਼ਾਬਤਾ ਹਟਾ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਤੇ ਆਂਧਰਾ ਪ੍ਰਦੇਸ਼, ਸਿਕੱਮ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਵਿਧਾਨ ਸਭ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਆਦਰਸ਼ ਚੋਣ ਜ਼ਾਬਤੇ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਲੋਕ ਸਭਾ ਚੋਣਾਂ 11 ਅਪ੍ਰੈਲ ਨੂੰ ਸ਼ੁਰੂ ਹੋਈਆਂ ਸਨ। 7 ਗੇੜਾਂ ਵਿੱਚ ਹੋਈਆਂ ਚੋਣਾਂ ਤੋਂ ਬਾਅਦ 23 ਮਈ ਨੂੰ ਨਤੀਜੇ ਐਲਾਨੇ ਗਏ…

VIA PUNJAB
ਅੱਗੇ ਪੜ੍ਹੋ

5 ਤੋਂ 15 ਜੂਨ ਤੱਕ ਚੱਲ ਸਕਦੈ 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ

5 ਤੋਂ 15 ਜੂਨ ਤੱਕ ਚੱਲ ਸਕਦੈ 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ

ਨਵੀਂ ਦਿੱਲੀ- 2019 ਦੀਆਂ ਲੋਕ ਸਭਾ ਚੋਣਾਂ ‘ਚ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿੱਚ ਭਾਜਪਾ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਨੇ ਇਤਿਹਾਸਕ ਜਿੱਤ ਦਰਜ ਕੀਤੀ। ਇਸ ਜਿੱਤ ਮਗਰੋਂ 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 5 ਤੋਂ 15 ਜੂਨ ਤੱਕ ਚਲੇਗਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਣ ਤੋਂ ਇਸ ਦੀ ਸ਼ੁਰੂਆਤ ਹੋਵੇਗੀ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ 16ਵੀਂ ਲੋਕ ਸਭਾ ਦਾ ਕਾਰਜਕਾਲ 3 ਜੂਨ ਨੂੰ ਖ਼ਤਮ ਹੋ ਰਿਹਾ ਹੈ।

VIA PUNJAB
ਅੱਗੇ ਪੜ੍ਹੋ

ਸ੍ਰੀ ਮੋਦੀ 30 ਨੂੰ ਸ਼ਾਮ 7 ਵਜੇ ਦੂਜੀ ਵਾਰ ਲੈਣਗੇ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ

ਸ੍ਰੀ ਮੋਦੀ 30 ਨੂੰ ਸ਼ਾਮ 7 ਵਜੇ ਦੂਜੀ ਵਾਰ ਲੈਣਗੇ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ

ਰਾਸ਼ਟਰਪਤੀ ਭਵਨ ‘ਚ ਹੋਵੇਗਾ ਸਹੁੰ ਚੁੱਕ ਸਮਾਗਮ ਨਵੀਂ ਦਿੱਲੀ – ਨਰਿੰਦਰ ਮੋਦੀ 30 ਮਈ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਉਨ੍ਹਾਂ ਨਾਲ ਕੇਂਦਰੀ ਮੰਤਰੀ ਪਰੀਸ਼ਦ ਦੇ ਮੈਂਬਰ ਵੀ ਸਹੁੰ ਚੁੱਕਣਗੇ।ਰਾਸ਼ਟਰਪਤੀ ਭਵਨ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ 30 ਮਈ ਨੂੰ ਸ਼ਾਮ 7 ਵਜੇ ਰਾਸ਼ਟਰਪਤੀ ਭਵਨ ‘ਚ ਆਯੋਜਿਤ ਸਮਾਗਮ ਵਿੱਚ ਨਰਿੰਦਰ ਮੋਦੀ ਅਤੇ ਮੰਤਰੀ ਪਰੀਸ਼ਦ ਵਿੱਚ ਉਨ੍ਹਾਂ ਦੇ ਸਹਿਯੋਗੀਆਂ ਨੂੰ ਸਹੁੰ ਚੁਕਾਉਣਗੇ। ਬੀਤੇ ਸ਼ਨਿੱਚਰਵਾਰ ਨੂੰ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ…

VIA PUNJAB
ਅੱਗੇ ਪੜ੍ਹੋ
1 770 771 772 773 774 1,271