ਵਿਸ਼ਵ ਕੱਪ ਨਿਸ਼ਾਨੇਬਾਜ਼ੀ: ਸੌਰਭ ਨੇ ਸੋਨ ਤਗ਼ਮਾ ਜਿੱਤਿਆ

ਵਿਸ਼ਵ ਕੱਪ ਨਿਸ਼ਾਨੇਬਾਜ਼ੀ: ਸੌਰਭ ਨੇ ਸੋਨ ਤਗ਼ਮਾ ਜਿੱਤਿਆ

ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਕਰਦਿਆਂ ਜਰਮਨੀ ਦੇ ਮਿਊਨਿਖ਼ ਵਿੱਚ ਚੱਲ ਰਹੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਪੁਰਸ਼ਾਂ ਦੇ ਦਸ ਮੀਟਰ ਏਅਰ ਪਿਸਟਲ ਵਿੱਚ ਅੱਜ ਨਵੇਂ ਵਿਸ਼ਵ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ, ਜਦੋਂਕਿ ਰਾਹੀ ਸਰਨੋਬਤ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਓਲੰਪਿਕ ਕੋਟਾ ਹਾਸਲ ਕਰ ਲਿਆ। ਭਾਰਤ ਹੁਣ ਮਿਉਨਿਖ਼ ਵਿਸ਼ਵ ਕੱਪ ਵਿੱਚ ਤਿੰਨ ਸੋਨ ਤਗ਼ਮੇ ਲੈ ਕੇ ਚੋਟੀ ’ਤੇ ਹੈ। ਚੀਨ ਇੱਕ ਸੋਨੇ, ਇੱਕ ਚਾਂਦੀ…

VIA PUNJAB
ਅੱਗੇ ਪੜ੍ਹੋ

ਦਿੱਲੀ ਹਾਈ ਕੋਰਟ ਵਲੋਂ ਵਾਡਰਾ ਨੂੰ ਨੋਟਿਸ

ਦਿੱਲੀ ਹਾਈ ਕੋਰਟ ਵਲੋਂ ਵਾਡਰਾ ਨੂੰ ਨੋਟਿਸ

ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਅੱਜ ਰੌਬਰਟ ਵਾਡਰਾ ਤੋਂ ਐਨਫੋਰਸਮੈਂਸਟ ਡਾਇਰੈਕਟੋਰੇਟ (ਈਡੀ) ਦੀ ਪਟੀਸ਼ਨ ਬਾਰੇ ਜਵਾਬ ਮੰਗਿਆ ਹੈ। ਇਸ ਪਟੀਸ਼ਨ ਵਿੱਚ ਈਡੀ ਨੇ ਇਹ ਕਹਿ ਕੇ ਵਾਡਰਾ ਦੀ ਅਗਾਊਂ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਹੈ ਕਿ ਉਸ ਵਲੋਂ ਮਨੀ ਲਾਂਡਰਿੰਗ ਕੇਸ ਦੀ ਜਾਂਚ ਵਿਚ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਹੇਠਲੀ ਅਦਾਲਤ ਵਲੋਂ 1 ਅਪਰੈਲ ਨੂੰ ਵਾਡਰਾ ਨੂੰ ਦਿੱਤੀ ਗਈ ਅਗਾਊਂ ਜ਼ਮਾਨਤ ਦੇ ਆਦੇਸ਼ਾਂ ਨੂੰ ਚੁਣੌਤੀ ਦਿੰਦਿਆਂ ਈਡੀ ਵਲੋਂ ਪਾਈ ਗਈ ਪਟੀਸ਼ਨ ’ਤੇ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਟੋਕੀਓ ’ਚ ਇਰਾਨ ਪ੍ਰਤੀ ਸੁਰ ਬਦਲੀ

ਟਰੰਪ ਨੇ ਟੋਕੀਓ ’ਚ ਇਰਾਨ ਪ੍ਰਤੀ ਸੁਰ ਬਦਲੀ

ਟੋਕੀਓ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ ਇਰਾਨ ’ਚ ਸੱਤਾ ਤਬਦੀਲ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਨਾਲ ਹੀ ਉੱਤਰ ਕੋਰਿਆਈ ਆਗੂ ਕਿਮ ਯੌਂਗ ਉਨ ਨੂੰ ‘ਬਹੁਤ ਹੀ ਸਿਆਣਾ’ ਵਿਅਕਤੀ ਕਰਾਰ ਦਿੱਤਾ। ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨਾਲ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਰਾਨ ਨਾਲ ਅਮਰੀਕਾ ਦੇ ਸਬੰਧਾਂ ਬਾਰੇ ਉਨ੍ਹਾਂ ਕਿਹਾ, ‘ਅਸੀਂ ਕਿਸੇ ਵੀ ਸੱਤਾ ਦੀ ਤਬਦੀਲੀ ਨਹੀਂ ਕਰਨਾ ਚਾਹੁੰਦੇ। ਮੈਂ ਸਿਰਫ਼ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ…

VIA PUNJAB
ਅੱਗੇ ਪੜ੍ਹੋ

ਅਮਰੀਕਾ ਤੋਂ ਲੜਾਕੂ ਜਹਾਜ਼ ਖਰੀਦੇਗਾ ਜਪਾਨ

ਅਮਰੀਕਾ ਤੋਂ ਲੜਾਕੂ ਜਹਾਜ਼ ਖਰੀਦੇਗਾ ਜਪਾਨ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਜਪਾਨ ਅਮਰੀਕਾ ’ਚ ਬਣੇ 105 ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਟਰੰਪ ਅਨੁਸਾਰ ਅਮਰੀਕਾ ਦੇ ਕਿਸੇ ਵੀ ਸਹਿਯੋਗੀ ਨੂੰ ਐੱਫ-35 ਲੜਾਕੂ ਜਹਾਜ਼ਾਂ ਦਾ ਦਿੱਤਾ ਗਿਆ ਇਹ ਸਭ ਤੋਂ ਵੱਡਾ ਬੇੜਾ ਹੈ। ਉਨ੍ਹਾਂ ਕਿਹਾ ਕਿ ਜਪਾਨ ਨੇ 105 ਨਵੇਂ ਐੱਫ-35 ਜਹਾਜ਼ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਹੈ।

VIA PUNJAB
ਅੱਗੇ ਪੜ੍ਹੋ

ਭਾਰਤ ਦਾ ਬੰਗਲਾਦੇਸ਼ ਨਾਲ ਅਭਿਆਸ ਮੈਚ ਅੱਜ

ਭਾਰਤ ਦਾ ਬੰਗਲਾਦੇਸ਼ ਨਾਲ ਅਭਿਆਸ ਮੈਚ ਅੱਜ

ਬੱਲੇਬਾਜ਼ਾਂ ਦੇ ਅਸਫਲ ਹੋਣ ਕਾਰਨ ਨਿਊਜ਼ੀਲੈਂਡ ਹੱਥੋਂ ਤਕੜੀ ਹਾਰ ਝੱਲਣ ਵਾਲੀ ਭਾਰਤੀ ਕ੍ਰਿਕਟ ਟੀਮ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਤੋਂ ਪਹਿਲਾਂ ਮੰਗਲਵਾਰ ਨੂੰ ਇੱਥੇ ਆਪਣੇ ਦੂਜੇ ਅਤੇ ਆਖ਼ਰੀ ਅਭਿਆਸ ਮੈਚ ਵਿੱਚ ਬੰਗਲਾਦੇਸ਼ ਖ਼ਿਲਾਫ਼ ਉਤਰੇਗਾ। ਭਾਰਤੀ ਟੀਮ ਵਾਪਸੀ ਕਰਕੇ ਆਪਣੇ ਹਰ ਵਿਭਾਗ ਨੂੰ ਪਰਖਣ ਦੀ ਕੋਸ਼ਿਸ਼ ਕਰੇਗੀ। ਦੂਜੇ ਪਾਸੇ ਮੌਸਮ ਵਿਭਾਗ ਨੇ ਮੈਚ ਤੋਂ ਪਹਿਲਾਂ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਹ ਮੁਕਾਬਲਾ ਦੁਪਹਿਰ ਤਿੰਨ ਵਜੇ ਹੋਵੇਗਾ, ਪਰ ਮੀਂਹ ਕਾਰਨ ਪੱਛੜ ਵੀ ਸਕਦਾ ਹੈ।ਖ਼ਿਤਾਬ…

VIA PUNJAB
ਅੱਗੇ ਪੜ੍ਹੋ

7ਵੀਂ ਆਰਥਿਕ ਜਨਗਣਨਾ : ਟ੍ਰੇਨਰਾਂ ਲਈ ਸੂਬਾ ਪੱਧਰੀ ਸਿਖਲਾਈ ਵਰਕਸ਼ਾਪ ਲਗਾਈ

7ਵੀਂ ਆਰਥਿਕ ਜਨਗਣਨਾ : ਟ੍ਰੇਨਰਾਂ ਲਈ ਸੂਬਾ ਪੱਧਰੀ ਸਿਖਲਾਈ ਵਰਕਸ਼ਾਪ ਲਗਾਈ

7ਵੀਂ ਆਰਥਿਕ ਜਨਗਣਨਾ ਲਈ ਫੀਲਡ ਦਾ ਕੰਮ ਅਗਲੇ ਮਹੀਨੇ ਤੋਂ ਹੋਵੇਗਾ ਸ਼ੁਰੂ ਚੰਡੀਗੜ੍ਹ – 7ਵੀਂ ਆਰਥਿਕ ਜਨਗਣਨਾ ਜਨਗਣਨਾ ਲਈ ਸੋਮਵਾਰ ਨੂੰ ਰਾਜ ਸ੍ਰੀ ਹੋਟਲ ਵਿਖੇ ਪੰਜਾਬ ਦੇ ਟ੍ਰੇਨਰਾਂ ਦੀ ਇਕ-ਦਿਨਾ ਸੂਬਾ ਪੱਧਰੀ ਸਿਖਲਾਈ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਦਾ ਉਦਘਾਟਨ ਕਰਦਿਆਂ ਡਾਇਰੈਕਟਰ, ਅੰਕੜਾ ਅਤੇ ਯੋਜਨਾ ਵਿਭਾਗ ਚੰਡੀਗੜ੍ਹ ਸ੍ਰੀ ਹਰੀਸ਼ ਨਾਇਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਇਸ ਖੇਤਰ ਵਿੱਚ ਗਣਨਾ ਲਈ ਵਰਤੀਆਂ ਜਾਣ ਵਾਲੀਆਂ ਮੁੱਖ ਵਿਧੀਆਂ, ਪ੍ਰਕਿਰਿਆਵਾਂ, ਡਿਜੀਟਲ ਪਲੇਟਫਾਰਮ ਅਤੇ…

VIA PUNJAB
ਅੱਗੇ ਪੜ੍ਹੋ

550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਮੂਲੀਅਤ ਲਈ ਗੋਆ ਦੀ ਰਾਜਪਾਲ ਨੂੰ ਭਾਈ ਲੌਂਗੋਵਾਲ ਨੇ ਦਿੱਤਾ ਸੱਦਾ

550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਮੂਲੀਅਤ ਲਈ ਗੋਆ ਦੀ ਰਾਜਪਾਲ ਨੂੰ ਭਾਈ ਲੌਂਗੋਵਾਲ ਨੇ ਦਿੱਤਾ ਸੱਦਾ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੋਆ ਦੀ ਰਾਜਪਾਲ ਮ੍ਰਿਦੁਲਾ ਸਿਨਹਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਵੰਬਰ 2019 ਵਿਚ ਹੋਣ ਵਾਲੇ ਗੁਰਮਤਿ ਸਮਾਗਮਾਂ ਵਿਚ ਸ਼ਮੂਲੀਅਤ ਲਈ ਸੱਦਾ ਦਿੱਤਾ ਹੈ। ਭਾਈ ਲੌਂਗੋਵਾਲ ਜੋ ਇਕ ਗੁਰਮਤਿ ਸਮਾਗਮ ਵਿਚ ਸ਼ਾਮਲ ਹੋਣ ਲਈ ਗੋਆ ਪੁੱਜੇ ਹੋਏ ਹਨ, ਨੇ ਅੱਜ ਗੋਆ ਦੀ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਅੰਦਰ ਸਿੱਖ ਵਿਰਾਸਤੀ ਇਮਾਰਤ ਢਾਹੁਣ ਦਾ ਭਾਈ ਲੌਂਗੋਵਾਲ ਵੱਲੋਂ ਸਖ਼ਤ ਨੋਟਿਸ

ਪਾਕਿਸਤਾਨ ਅੰਦਰ ਸਿੱਖ ਵਿਰਾਸਤੀ ਇਮਾਰਤ ਢਾਹੁਣ ਦਾ ਭਾਈ ਲੌਂਗੋਵਾਲ ਵੱਲੋਂ ਸਖ਼ਤ ਨੋਟਿਸ

ਸ਼੍ਰੋਮਣੀ ਕਮੇਟੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਔਕਾਫ ਬੋਰਡ ਦੇ ਚੇਅਰਮੈਨ ਨੂੰ ਲਿਖੇਗੀ ਪੱਤਰ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਦੇ ਨਾਰੋਵਾਲ ਵਿਚ ਪੁਰਾਤਨ ਇਤਿਹਾਸਕ ਇਮਾਰਤ ਗੁਰੂ ਨਾਨਕ ਮਹਿਲ ਨੂੰ ਢਾਹੁਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਜਾਰੀ ਇਕ ਬਿਆਨ ਵਿਚ ਭਾਈ ਲੌਂਗੋਵਾਲ ਨੇ ਆਖਿਆ ਕਿ ਇਕ ਪਾਸੇ ਸਿੱਖ ਜਗਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਤਿਆਰੀਆਂ ਕਰ ਰਿਹਾ ਹੈ,…

VIA PUNJAB
ਅੱਗੇ ਪੜ੍ਹੋ

ਪੀ.ਐੱਸ. ਗੋਲੇ ਨੇ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ ‘ਚ ਚੁੱਕੀ ਸਹੁੰ

ਪੀ.ਐੱਸ. ਗੋਲੇ ਨੇ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ ‘ਚ ਚੁੱਕੀ ਸਹੁੰ

ਗੰਗਟੋਕ – ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸ. ਕੇ. ਐੱਮ.) ਦੇ ਪ੍ਰਧਾਨ ਪ੍ਰੇਮ ਸਿੰਘ ਤਮਾਂਗ ਨੇ ਅੱਜ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ ‘ਚ ਹਲਫ਼ ਲਿਆ। ਉਨ੍ਹਾਂ ਨੂੰ ਪੀ. ਐੱਸ. ਗੋਲੇ ਦੇ ਰੂਪ ‘ਚ ਜਾਣਿਆ ਜਾਂਦਾ ਹੈ। ਰਾਜਪਾਲ ਗੰਗਾ ਪ੍ਰਸਾਦ ਨੇ ਇੱਥੇ ਪਲਜੋਰ ਸਟੇਡੀਅਮ ‘ਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।

VIA PUNJAB
ਅੱਗੇ ਪੜ੍ਹੋ

ਵਿਸ਼ਵ ਦੀ ਤੀਜੀ ਆਰਥਿਕ ਸ਼ਕਤੀ ਬਣਨ ਲਈ ਕਰਾਂਗੇ ਕੰਮ : ਮੋਦੀ

ਵਿਸ਼ਵ ਦੀ ਤੀਜੀ ਆਰਥਿਕ ਸ਼ਕਤੀ ਬਣਨ ਲਈ ਕਰਾਂਗੇ ਕੰਮ : ਮੋਦੀ

ਲਖਨਊ – ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਭਾਰੀ ਬਹੁਮਤ ਨਾਲ ਮਿਲੀ ਜਿੱਤ ਨੂੰ ‘ਵੋਟ ਬੈਂਕ ਦੀ ਰਾਜਨੀਤੀ’ ਦੇ ਵਿਨਾਸ਼ ਦੀ ਸ਼ੁਰੂਆਤ ਕਰਾਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਦੁਨੀਆ ਦੀ ਤੀਜੀ ਵੱਡੀ ਅਰਥ ਵਿਵਸਥਾ ਬਣਾਉਣ ਲਈ ਕੰਮ ਕਰੇਗੀ। ਉੱਤਰ ਪ੍ਰਦੇਸ਼ ਦੇ ਹਲਕੇ ਵਾਰਾਨਸੀ ‘ਚ ਆਪਣੇ ਸਨਮਾਨ ਵਿੱਚ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਦੁਨੀਆ ਦੀ 11ਵੀਂ ਅਰਥ ਵਿਵਸਥਾ ਦੇ ਤੌਰ ‘ਤੇ ਯਾਤਰਾ ਸ਼ੁਰੂ…

VIA PUNJAB
ਅੱਗੇ ਪੜ੍ਹੋ
1 768 769 770 771 772 1,271