ਕੈਲੀਫੋਰਨੀਆ ਵਿੱਚ ਗੋਦਾਮ ਤੇ ਡਿੱਗਿਆ ਐਫ-16 ਫਾਈਟਰ ਜੈਟ

ਕੈਲੀਫੋਰਨੀਆ ਵਿੱਚ ਗੋਦਾਮ ਤੇ ਡਿੱਗਿਆ ਐਫ-16 ਫਾਈਟਰ ਜੈਟ

ਵਾਸ਼ਿੰਗਟਨ – ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਚ ਇਕ ਐਫ-16 ਫਾਈਟਰ ਜੈਟ ਹਾਦਸਾਗ੍ਰਸਤ ਹੋ ਗਿਆ| ਇਹ ਜੈਟ ਇਕ ਰੂਟੀਨ ਟਰੇਨਿੰਗ ਅਭਿਆਸ ਤੇ ਸੀ| ਇਹ ਮਾਰਚ ਏਅਰ ਰਿਜ਼ਰਵ ਬੇਸ ਨੇੜੇ ਸਥਿਤ ਇਕ ਗੋਦਾਮ ਵਿਚ ਜਾ ਕੇ ਕਰੈਸ਼ ਹੋ ਗਿਆ| ਬੇਸ ਦੇ ਬੁਲਾਰੇ ਨੇ ਦੱਸਿਆ ਕਿ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿਚ ਸਫਲ ਰਿਹਾ ਅਤੇ ਉਸ ਨੂੰ ਕੋਈ ਸੱਟ ਨਹੀਂ ਲੱਗੀ| ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਹਿਰ 3:30 ਵਜੇ ਹੋਇਆ| ਤਸਵੀਰਾਂ ਵਿਚ ਦਿਖਾਇਆ ਗਿਆ ਹੈ ਕਿ ਲਾਸ ਏਂਜਲਸ ਤੋਂ…

VIA PUNJAB
ਅੱਗੇ ਪੜ੍ਹੋ

ਥੈਰੇਸਾ ਮੇਅ ਅਹੁਦਾ ਛੱਡਣ ਲਈ ਤਿਆਰ, ਜੂਨ ਵਿੱਚ ਕਰੇਗੀ ਐਲਾਨ

ਥੈਰੇਸਾ ਮੇਅ ਅਹੁਦਾ ਛੱਡਣ ਲਈ ਤਿਆਰ, ਜੂਨ ਵਿੱਚ ਕਰੇਗੀ ਐਲਾਨ

ਲੰਡਨ – ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਦੇ ਰੂਪ ਵਿਚ ਅਸਤੀਫਾ ਦੇਣ ਦੀ ਇਕ ਤਰੀਕ ਤੇ ਸਹਿਮਤੀ ਜ਼ਾਹਿਰ ਕਰ ਦਿੱਤੀ| ਇਸ ਦੇ ਨਾਲ ਹੀ ਡਾਊਨਿੰਗ ਸਟ੍ਰੀਟ ਤੇ ਇਕ ਨਵੇਂ ਨੇਤਾ ਦੇ ਆਉਣ ਦਾ ਰਸਤਾ ਸਾਫ ਹੋ ਗਿਆ ਹੈ| ਕੰਜ਼ਰਵੇਟਿਵ ਨੇਤਾ ਬੋਰਿਸ ਜੌਨਸਨ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵਾ ਕਰ ਦਿੱਤਾ ਹੈ| ਪਾਰਟੀ ਦੇ ਸਾਂਸਦਾਂ (1922 ਕਮੇਟੀ) ਦੇ ਨਾਲ ਹੋਈ ਬੈਠਕ ਤੋਂ ਬਾਅਦ ਇਹ ਸਹਿਮਤੀ ਬਣੀ ਹੈ ਕਿ ਮੇਅ ਅਸਤੀਫਾ…

VIA PUNJAB
ਅੱਗੇ ਪੜ੍ਹੋ

ਨਰਸਿੰਗ ਹਫਤੇ ਦੇ ਪੰਜਵੇਂ ਦਿਨ ਪਿੰਡ ਬੜਮਾਜਰਾ ਵਿਖੇ ਕਮਿਊਨਿਟੀ ਹੈਲਥ ਕੈਂਪ ਦਾ ਆਯੋਜਨ

ਨਰਸਿੰਗ ਹਫਤੇ ਦੇ ਪੰਜਵੇਂ ਦਿਨ ਪਿੰਡ ਬੜਮਾਜਰਾ ਵਿਖੇ ਕਮਿਊਨਿਟੀ ਹੈਲਥ ਕੈਂਪ ਦਾ ਆਯੋਜਨ

ਐਸ ਏ ਐਸ ਨਗਰ –  ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੁਹਾਲੀ ਵਿਖੇ ਨਰਸਿੰਗ ਵਿਦਿਆਰਥਣਾਂ ਵੱਲੋਂ ਨਰਸਿੰਗ ਹਫਤੇ ਦੇ ਪੰਜਵੇਂ ਦਿਨ ਦੋ ਪ੍ਰੋਗਰਾਮ ”ਕਮਿਊਨਿਟੀ ਹੈਲਥ ਕੈਂਪ” ਅਤੇ ” ਖੇਡਾਂ” ਦਾ ਆਯੋਜਨ ਕੀਤਾ ਗਿਆ| ਸ਼੍ਰੀਮਤੀ ਹੀਰਾ ਮਨੀ ਅਤੇ ਮਿਸ ਜਸ਼ਨਦੀਪ ਕੌਰ ਦੀ ਅਗਵਾਈ ਹੇਠ ਲਗਾਏ ਕਮਿਊਨਿਟੀ ਹੈਲਥ ਕੈਂਪ ਵਿੱਚ ਐਮ.ਐਸ.ਸੀ. ਨਰਸਿੰਗ ਅਤੇ ਬੀ.ਐਸ.ਸੀ. ਨਰਸਿੰਗ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ| ਇਸ ਮੌਕੇ ਪਿੰਡ ਦੇ ਸਰਪੰਚ ਸ਼੍ਰੀਮਤੀ ਰਣਜੀਤ ਕੌਰ ਮੁੱਖ ਮਹਿਮਾਨ ਵੱਜੋਂ ਪਹੁੰਚੇ| ਇਸ ਕੈਂਪ ਦਾ ਮਕਸਦ ਨਰਸਿੰਗ…

VIA PUNJAB
ਅੱਗੇ ਪੜ੍ਹੋ

ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਇਆ

ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਇਆ

ਐਸ ਏ ਐਸ ਨਗਰ –  ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਫੇਜ਼ 2 ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ, ਸਤਿਕਾਰ ਅਤੇ ਪਿਆਰ ਨਾਲ ਮਨਾਇਆ ਗਿਆ| ਇਸ ਮੌਕੇ ਸਵੇਰ ਵੇਲੇ ਨਿਤਨੇਮ ਦੀ ਬਾਣੀ ਦਾ ਗਾਇਨ ਕੀਤਾ ਗਿਆ| ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਭਾਈ ਸ਼ਿਵਚਰਨ ਸਿੰਘ ਲੁਧਿਆਣੇ ਵਾਲੇ, ਭਾਈ ਸਤਨਾਮ ਸਿੰਘ, ਭਾਈ ਮਦਨ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਨਾਲ ਜੋੜਿਆ |…

VIA PUNJAB
ਅੱਗੇ ਪੜ੍ਹੋ

ਟਰੰਪ ਦੀ ਨਵੀਂ ਇਮੀਗਰੇਸ਼ਨ ਨੀਤੀ ਤੋਂ ਭਾਰਤੀਆਂ ਨੂੰ ਲਾਭ ਹੋਣ ਦੀ ਉਮੀਦ

ਟਰੰਪ ਦੀ ਨਵੀਂ ਇਮੀਗਰੇਸ਼ਨ ਨੀਤੀ ਤੋਂ ਭਾਰਤੀਆਂ ਨੂੰ ਲਾਭ ਹੋਣ ਦੀ ਉਮੀਦ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੋਗਤਾ ਅਤੇ ਅੰਕਾਂ ’ਤੇ ਆਧਾਰਿਤ ਨਵੀਂ ਇਮੀਗਰੇਸ਼ਨ ਨੀਤੀ ਪੇਸ਼ ਕੀਤੀ ਹੈ ਜਿਸ ਤਹਿਤ ਮੌਜੂਦਾ ਗਰੀਨ ਕਾਰਡ ਦੀ ਥਾਂ ’ਤੇ ‘ਬਿਲਡ ਅਮਰੀਕਾ’ ਵੀਜ਼ਾ ਲਿਆਉਣ ਦੀ ਤਜਵੀਜ਼ ਰੱਖੀ ਗਈ ਹੈ। ਇਸ ਨੀਤੀ ਤਹਿਤ ਨੌਜਵਾਨਾਂ ਅਤੇ ਮੁਹਾਰਤ ਹਾਸਲ ਵਰਕਰਾਂ ਲਈ ਵੀਜ਼ਾ ਰਾਖਵਾਂਕਰਨ 12 ਫ਼ੀਸਦੀ ਤੋਂ ਵੱਧ ਕੇ 57 ਫ਼ੀਸਦੀ ਹੋ ਜਾਵੇਗਾ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਮਾਹਿਰਾਂ ਨੂੰ ਲਾਭ ਹੋਣ ਦੀ ਉਮੀਦ ਹੈ। ਟਰੰਪ ਨੇ ਕਿਹਾ ਕਿ ਇਮੀਗਰੇਸ਼ਨ ਦੀ ਮੌਜੂਦਾ…

VIA PUNJAB
ਅੱਗੇ ਪੜ੍ਹੋ

ਭਾਰਤੀ ਪ੍ਰੋਫੈਸ਼ਨਲ ਨੂੰ ਐਚ-1ਬੀ ਵੀਜ਼ਾ ਨਾ ਦੇਣ ’ਤੇ ਮੁਕੱਦਮਾ

ਭਾਰਤੀ ਪ੍ਰੋਫੈਸ਼ਨਲ ਨੂੰ ਐਚ-1ਬੀ ਵੀਜ਼ਾ ਨਾ ਦੇਣ ’ਤੇ ਮੁਕੱਦਮਾ

ਵਾਸ਼ਿੰਗਟਨ – ਸਿਲੀਕੌਨ ਵੈਲੀ ਦੀ ਆਈਟੀ ਕੰਪਨੀ ਜ਼ੈਟਰਾ ਸੋਲਿਊਸ਼ਨਸ ਨੇ ਭਾਰਤੀ ਪ੍ਰੋਫੈਸ਼ਨਲ ਪ੍ਰਹਰਸ਼ ਚੰਦਰ ਸਾਈ ਵੈਂਕਟ ਅਨੀਸੇਟੀ ਨੂੰ ਐਚ-1ਬੀ ਵੀਜ਼ਾ ਦੇਣ ਤੋਂ ਇਨਕਾਰ ਕਰਨ ’ਤੇ ਅਮਰੀਕੀ ਸਰਕਾਰ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਕੰਪਨੀ ਨੇ ਇਸ ਫ਼ੈਸਲੇ ਨੂੰ ਪੱਖਪਾਤੀ ਅਤੇ ਅਧਿਕਾਰਾਂ ਦੀ ਦੁਰਵਰਤੋਂ ਦੱਸਿਆ ਹੈ।

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਨਤੀਜਾ ਜਾਰੀ

ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਨਤੀਜਾ ਜਾਰੀ

ਬੀਬੀ ਗੁਰਪ੍ਰੀਤ ਕੌਰ ਤੇ ਬੀਬੀ ਦਲਜੀਤ ਕੌਰ ਨੇ ਪਹਿਲਾ, ਬੀਬੀ ਗੁਰਜੀਤ ਕੌਰ ਨੇ ਦੂਜਾ ਤੇ ਭਾਈ ਬਲਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਗਤ ਨੂੰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦੇਣ ਲਈ ਚਲਾਏ ਜਾ ਰਹੇ ਦੋ ਸਾਲਾ ‘ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ’ ਦੇ ਸੈਸ਼ਨ 2017-2019 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਹ ਨਤੀਜਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਮਨਜੀਤ…

VIA PUNJAB
ਅੱਗੇ ਪੜ੍ਹੋ

‘ਨਿਰੰਕਾਰੀ’ ਸ਼ਬਦ ਕਾਪੀ ਰਾਈਟ ਕਰਵਾਉਣ ਦਾ ਕਿਸੇ ਨੂੰ ਕੋਈ ਹੱਕ ਨਹੀਂ- ਭਾਈ ਲੌਂਗੋਵਾਲ

‘ਨਿਰੰਕਾਰੀ’ ਸ਼ਬਦ ਕਾਪੀ ਰਾਈਟ ਕਰਵਾਉਣ ਦਾ ਕਿਸੇ ਨੂੰ ਕੋਈ ਹੱਕ ਨਹੀਂ- ਭਾਈ ਲੌਂਗੋਵਾਲ

ਕਾਨੂੰਨੀ ਮਾਹਿਰਾਂ ਦੀ ਰਾਏ ਅਨੁਸਾਰ ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ ਅੰਮ੍ਰਿਤਸਰ – ਨਿਰੰਕਾਰੀ ਮਿਸ਼ਨ ਦਿੱਲੀ ਵੱਲੋਂ ‘ਨਿਰੰਕਾਰੀ’ ਸ਼ਬਦ ਦਾ ਕਾਪੀ ਰਾਈਟ ਲੈਣ ਸਬੰਧੀ ਕੀਤੀ ਜਾ ਰਹੀ ਕਾਰਵਾਈ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਮੀਡੀਆ ਰਾਹੀਂ ਇਹ ਮਾਮਲਾ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਿਰੰਕਾਰੀ ਮਿਸ਼ਨ ਦੀ ਇਸ ਘਟੀਆ ਹਰਕਤ ਨੂੰ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਕਰਾਰ ਦਿੰਦਿਆਂ ਆਖਿਆ ਕਿ ਇਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ…

VIA PUNJAB
ਅੱਗੇ ਪੜ੍ਹੋ

ਆਖਰੀ 48 ਘੰਟਿਆ ਵਿੱਚ ਚੋਣ ਪ੍ਰਚਾਰ ਤੇ ਪੂਰਨ ਪਾਬੰਦੀ : ਮੁੱਖ ਚੋਣ ਅਫਸਰ

ਆਖਰੀ 48 ਘੰਟਿਆ ਵਿੱਚ ਚੋਣ ਪ੍ਰਚਾਰ ਤੇ ਪੂਰਨ ਪਾਬੰਦੀ : ਮੁੱਖ ਚੋਣ ਅਫਸਰ

ਚੰਡੀਗੜ – ਮੁੱਖ ਚੋਣ ਅਫਸਰ ਡਾ: ਐਸ.ਕਰੁਣਾ ਰਾਜੂ ਨੇ ਅੱਜ ਇਥੇ ਦੱਸਿਆ ਕਿ ਵੋਟਾਂ ਪੈਣ ਦੀ ਪ੍ਰੀਕਿਰਆ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆ ਹਦਾਇਤਾਂ ਅਨੁਸਾਰ ਆਖਰੀ 48 ਘੰਟਿਆ ਦੋਰਾਨ ਚੋਣ ਪ੍ਰਚਾਰ ਉਤੇ ਪੂਰਨ ਪਾਬੰਦੀ ਹੈ।ਉਨ੍ਹਾ ਦੱਸਿਆ ਕਿ ਲੋਕ ਪ੍ਰਤੀਨਿਧ ਐਕਟ 1951 ਦੀ ਧਾਰਾ 126 ਅਨੁਸਾਰ ਇਨ੍ਹਾ 48 ਘੰਟਿਆ ਦੋਰਾਨ ਚੋਣਾ ਨਾਲ ਸਬੰਧਤ ਕਿਸੇ ਪਬਲਿਕ ਮੀਟਿੰਗ, ਪ੍ਰੋਗਰਾਮ ਉਲੀਕਣਾ, ਆਯੋਜਿਤ ਕਰਨਾ, ਸਾਮਲ ਹੋਣਾ ਜਾਂ ਸੰਬੋਧਨ ਕਰਨਾ ਜਾਂ ਜਲੂਸ ਵਿੱਚ ਭਾਗ ਲੈਣ ਦੀ ਮਨਾਹੀ ਹੈ। ਇਸ ਤੋਂ…

VIA PUNJAB
ਅੱਗੇ ਪੜ੍ਹੋ

ਵਿਜੀਲੈਂਸ ਵਲੋਂ ਰਿਸ਼ਵਤ ਦੇ ਮਾਮਲੇ ‘ਚ ਐਸ.ਐਮ.ਓ ਤੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਖਿਲਾਫ਼ ਪਰਚਾ ਦਰਜ

ਵਿਜੀਲੈਂਸ ਵਲੋਂ ਰਿਸ਼ਵਤ ਦੇ ਮਾਮਲੇ ‘ਚ ਐਸ.ਐਮ.ਓ ਤੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਖਿਲਾਫ਼ ਪਰਚਾ ਦਰਜ

ਮਲਟੀਪਰਪਸ ਹੈਲਥ ਸੁਪਰਵਾਈਜ਼ਰ ਮੌਕੇ ‘ਤੇ ਕਾਬੂਚੰਡੀਗੜ – ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇ ਮਾਮਲੇ ‘ਚ ਕਮਿਊਨਟੀ ਹੈਲਥ ਸੈਂਟਰ (ਸੀ.ਐਚ.ਸੀ) ਲੋਪੋਕੇ, ਅੰਮ੍ਰਿਤਸਰ ਵਿਖੇ ਤਾਇਨਾਤ ਐਸ.ਐਮ.ਓ ਅਤੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਦੋਸ਼ੀ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਮੌਕੇ ‘ਤੇ ਹੀ ਕਾਬੂ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਐਸ.ਐਮ.ਓ ਡਾ ਰੇਨੂੰ ਭਾਟੀਆ ਅਤੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਇਕਬਾਲ ਸਿੰਘ…

VIA PUNJAB
ਅੱਗੇ ਪੜ੍ਹੋ
1 784 785 786 787 788 1,271