ਪੰਜਾਬੀ ਸਟਾਰ ਬੀਨੂੰ ਢਿੱਲੋਂ, ਸਰਗੁਣ ਮਹਿਤਾ ਅਤੇ ਟੀਵੀ ਐਕਟਰ ਰਵੀ ਦੁਬੇ ਨੇ ਆਰੀਅਨਜ਼ ਦੇ ਵਿਦਿਆਰਥੀਆਂ ਦਾ ਮੰਨੋਰੰਜਨ ਕੀਤਾ

ਪੰਜਾਬੀ ਸਟਾਰ ਬੀਨੂੰ ਢਿੱਲੋਂ, ਸਰਗੁਣ ਮਹਿਤਾ ਅਤੇ ਟੀਵੀ ਐਕਟਰ ਰਵੀ ਦੁਬੇ ਨੇ ਆਰੀਅਨਜ਼ ਦੇ ਵਿਦਿਆਰਥੀਆਂ ਦਾ ਮੰਨੋਰੰਜਨ ਕੀਤਾ

ਮੌਹਾਲੀ – ਆਉਣ ਵਾਲੀ ਪੰਜਾਬੀ ਫਿਲਮ ‘‘ਕਾਲਾ ਸ਼ਾਹ ਕਾਲਾ’’ ਦੇ ਕਲਾਕਾਰ ਅਤੇ ਕਾਮੇਡੀਅਨ, ਬੀਨੂੰ ਢਿੱਲੋਂ; ਪੰਜਾਬੀ ਅਦਾਕਾਰਾ ਸਰਗੁਣ ਮਹਿਤਾ; ਬਾੱਲੀਵੁੱਡ ਟੀਵੀ ਅਭਿਨੇਤਾ, ਰਵੀ ਦੁਬੇ; ਡਾਇਰੇਕਟਰ ਅਮਰਜੀਤ ਸਿੰਘ; ਰਾਇਜ਼ਿੰਗ ਸਟਾਰ ਕੌਂਟੈਸਟ, ਅਫਸਾਨਾ ਖਾਨ ਨੇ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਕਾਲੇਜ ਕੈਂਪਸ ਵਿੱਚ ਇੱਕ ਅਭਿਵਾਦਨ ਸਤਰ ਦੇ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਨਾਲ ਗੱਲਬਾਤ ਕੀਤੀ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ:ਅੰਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਵਿਦਿਆਰਥੀਆਂ ਦੀ ਮੰਗ ਤੇ ਅਫਸਾਨਾ ਖਾਨ ਨੇ ਆਪਣੇ ਹਿੱਟ…

VIA PUNJAB
ਅੱਗੇ ਪੜ੍ਹੋ

ਦੁਬਈ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਏ ਨਤਮਸਤਕ

ਦੁਬਈ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਏ ਨਤਮਸਤਕ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੁਬਈ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਨਤਮਸਤਕ ਹੋਏ। ਭਾਈ ਲੌਂਗੋਵਾਲ ਦੇ ਦੁਬਈ ਵਿਖੇ ਪਹੁੰਚਣ ’ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕੀ ਕਮੇਟੀ ਤੇ ਇਲਾਕੇ ਦੀ ਸੰਗਤ ਨੇ ਭਰਵਾਂ ਸਵਾਗਤ ਕੀਤਾ। ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਆਪਣੀ ਮਿਹਤਨ ਅਤੇ ਇਮਾਨਦਾਰੀ ਦੀ ਬਦੌਲਤ ਅੱਜ ਸਾਰੀ ਦੁਨੀਆਂ ਵਿਚ ਮੱਲ੍ਹਾਂ ਮਾਰ ਰਹੀ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਮ ਜਪੋ, ਕਿਰਤ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਬਲਾਤਕਾਰ ਮਾਮਲਿਆਂ ਦੀ ਸੁਣਵਾਈ ਲਈ ਫਾਸਟ ਟਰੈਕ ਅਦਾਲਤਾਂ ‘ਤੇ ਜ਼ੋਰ

ਕੈਪਟਨ ਅਮਰਿੰਦਰ ਸਿੰਘ ਵੱਲੋਂ ਬਲਾਤਕਾਰ ਮਾਮਲਿਆਂ ਦੀ ਸੁਣਵਾਈ ਲਈ ਫਾਸਟ ਟਰੈਕ ਅਦਾਲਤਾਂ ‘ਤੇ ਜ਼ੋਰ

ਚੰਡੀਗੜ – ਲੁਧਿਆਣਾ ਵਿੱਚ ਵਾਪਰੇ ਸਮੂਹਿਕ ਬਲਾਤਕਾਰ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲਾਤਕਾਰ ਮਾਮਲਿਆਂ ਦੀ ਸੁਣਵਾਈ ਲਈ ਫਾਸਟ ਟਰੈਕ ਅਦਾਲਤਾਂ ‘ਤੇ ਜ਼ੋਰ ਦਿੰਦਿਆਂ ਸਦਨ ਨੂੰ ਭਰੋਸਾ ਦਿੱਤਾ ਕਿ ਉਹ ਅਜਿਹੇ ਮਾਮਲਿਆਂ ਵਿੱਚ ਛੇਤੀ ਨਿਆਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕੋਲ ਪਹੁੰਚ ਕਰਕੇ ਉਨਾਂ ਦੇ ਨਿੱਜੀ ਦਖਲ ਦੀ ਮੰਗ ਕਰਨਗੇ। ਹਾਲ ਹੀ ਵਿੱਚ ਲੁਧਿਆਣਾ ‘ਚ ਵਾਪਰੇ ਸਮੂਹਿਕ ਬਲਾਤਕਾਰ ਕੇਸ ‘ਤੇ ਲੋਕ…

VIA PUNJAB
ਅੱਗੇ ਪੜ੍ਹੋ

ਘਨੌਰ ਥਾਣੇ ਨੂੰ ਨਵੀਂ ਥਾਂ ਤਬਦੀਲ ਕਰਨ ਦੀ ਕੋਈ ਤਜਵੀਜ਼ ਨਹੀਂ – ਮੁੱਖ ਮੰਤਰੀ

ਘਨੌਰ ਥਾਣੇ ਨੂੰ ਨਵੀਂ ਥਾਂ ਤਬਦੀਲ ਕਰਨ ਦੀ ਕੋਈ ਤਜਵੀਜ਼ ਨਹੀਂ – ਮੁੱਖ ਮੰਤਰੀ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਨੌਰ ਦੇ ਬੱਸ ਅੱਡੇ ਨੇੜੇ ਸਥਿਤ ਪੁਲਿਸ ਥਾਣੇ ਨੂੰ ਕਿਸੇ ਹੋਰ ਜਗਾ ਤਬਦੀਲ ਕਰਨ ਦੇ ਕਿਸੇ ਵੀ ਕਦਮ ਨੂੰ ਰੱਦ ਕਰ ਦਿੱਤਾ। ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਉਠਾਏ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਥਾਣੇ ਦੀ ਮੌਜੂਦਾ ਜਗਾ ਤੇ ਇਮਾਰਤ ਭਾਵੇਂ ਬੱਸ ਅੱਡੇ ਅਤੇ ਮੁੱਖ ਬਾਜ਼ਾਰ ਦੇ ਨੇੜੇ ਹੈ ਪਰ ਸੁਰੱਖਿਆ ਦੇ ਲਿਹਾਜ਼ ਤੋਂ ਇਹ ਪੂਰੀ ਤਰਾਂ ਸੁਰੱਖਿਅਤ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਵਿਰੁੱਧ ਭਾਰਤੀ ਕ੍ਰਿਕਟ ਟੀਮ ਦੀ ਚੋਣ 15 ਨੂੰ

ਆਸਟਰੇਲੀਆ ਵਿਰੁੱਧ ਭਾਰਤੀ ਕ੍ਰਿਕਟ ਟੀਮ ਦੀ ਚੋਣ 15 ਨੂੰ

ਨਵੀਂ ਦਿੱਲੀ – ਰਾਸ਼ਟਰੀ ਚੋਣ ਕਮੇਟੀ 15 ਫਰਵਰੀ ਨੂੰ ਮੁੰਬਈ ਵਿਚ ਆਸਟਰੇਲੀਆ ਵਿਰੁੱਧ 5 ਵਨ ਡੇ ਕੌਮਾਂਤਰੀ ਮੈਚਾਂ ਦੀ ਸੀਰੀਜ਼ ਲਈ ਟੀਮ ਦੀ ਚੋਣ ਕਰੇਗੀ ਤੇ ਇਸ ਵਿਚ ਕਿਸੇ ਤਰ੍ਹਾਂ ਦਾ ਪ੍ਰਯੋਗ ਕਰਨ ਦੀ ਸੰਭਾਵਨਾ ਨਹੀਂ ਹੈ। 5 ਮੈਚਾਂ ਦੀ ਵਨ ਡੇ ਕੌਮਾਂਤਰੀ ਸੀਰੀਜ਼ 2 ਮਾਰਚ ਨੂੰ ਹੈਦਰਾਬਾਦ ਵਿਚ ਸ਼ੁਰੂ ਹੋਵੇਗੀ, ਜਦਕਿ ਇਸ ਤੋਂ ਬਾਅਦ ਨਾਗਪੁਰ (5 ਮਾਰਚ), ਰਾਂਚੀ (8 ਮਾਰਚ), ਮੋਹਾਲੀ (10 ਮਾਰਚ) ਤੇ ਦਿੱਲੀ (13 ਮਾਰਚ) ਵਿਚ ਖੇਡੇ ਜਾਣਗੇ। ਇਸੇ ਦਿਨ ਵਿਸ਼ਾਖਾਪਟਨਮ (24…

VIA PUNJAB
ਅੱਗੇ ਪੜ੍ਹੋ

ਦਿੱਲੀ ਦੇ ਹੋਟਲ ਵਿੱਚ ਅੱਗ ਲੱਗਣ ਕਾਰਨ 17 ਵਿਅਕਤੀਆਂ ਦੀ ਮੌਤ

ਦਿੱਲੀ ਦੇ ਹੋਟਲ ਵਿੱਚ ਅੱਗ ਲੱਗਣ ਕਾਰਨ 17 ਵਿਅਕਤੀਆਂ ਦੀ ਮੌਤ

ਨਵੀਂ ਦਿੱਲੀ – ਦਿੱਲੀ ਦੇ ਕਰੋਲ ਬਾਗ ਖੇਤਰ ਵਿੱਚ ਸਥਿਤ ਅਰਪਿਤ ਪੈਲੇਸ ਹੋਟਲ ਵਿੱਚ ਲੱਗੀ ਅੱਗ ਨੇ ਨੀਂਦ ਵਿੱਚ ਸੁੱਤੇ 17 ਵਿਅਕਤੀਆਂ ਦੀ ਜਿੰਦਗੀ ਖੋਹ ਲਈ| ਅੱਜ ਤੜਕੇ ਚਾਰ ਵਜੇ ਲੱਗੀ ਅੱਗ ਨੇ ਲੋਕਾਂ ਨੂੰ ਸੰਭਲਣ ਤੱਕ ਦਾ ਮੌਕਾ ਨਹੀਂ ਦਿੱਤਾ| ਅੱਗ ਜਿਵੇਂ ਹੀ ਚੌਥੀ ਮੰਜਿਲ ਉੱਤੇ ਫੈਲੀ, ਲੋਕ ਬਦਹਵਾਸ ਹੋ ਗਏ| ਇਸ ਦੌਰਾਨ ਕੋਈ ਤਾਰ ਦੇ ਸਹਾਰੇ ਹੋਟਲ ਦੇ ਹੇਠਾਂ ਉਤਰਨ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਕੋਈ ਸਿਰਹਾਣਿਆਂ ਦੇ ਸਹਾਰੇ ਜਾਨ ਬਚਾਉਣ ਲਈ ਛਾਲ…

VIA PUNJAB
ਅੱਗੇ ਪੜ੍ਹੋ

ਅਮਿਤ ਸ਼ਾਹ ਨੇ ਸ਼ੁਰੂ ਕੀਤੀ ‘ਮੇਰਾ ਪਰਿਵਾਰ, ਭਾਜਪਾ ਪਰਿਵਾਰ’ ਮੁਹਿੰਮ

ਅਮਿਤ ਸ਼ਾਹ ਨੇ ਸ਼ੁਰੂ ਕੀਤੀ ‘ਮੇਰਾ ਪਰਿਵਾਰ, ਭਾਜਪਾ ਪਰਿਵਾਰ’ ਮੁਹਿੰਮ

ਅਹਿਮਦਾਬਾਦ – ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਗੁਜਰਾਤ ਵਿਚ ਆਪਣੇ ਘਰ ਤੋਂ ‘ਮੇਰਾ ਪਰਿਵਾਰ, ਭਾਜਪਾ ਪਰਿਵਾਰ’ ਨਾਮੀ ਮੁਹਿੰਮ ਦੀ ਸ਼ੁਰੂਆਤ ਕੀਤੀ| ਇਸ ਮੁਹਿੰਮ ਦਾ ਮਕਸਦ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ 5 ਕਰੋੜ ਘਰਾਂ ਤੇ ਪਾਰਟੀ ਦਾ ਝੰਡਾ ਲਹਿਰਾਉਣਾ ਹੋਵੇਗਾ| ਇਹ ਮੁਹਿੰਮ 2 ਮਾਰਚ 2019 ਤਕ ਚਲੇਗੀ, ਜਿਸ ਦੇ ਤਹਿਤ ਭਾਜਪਾ ਨੇ ਦੇਸ਼ ਭਰ ਵਿਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ 5 ਕਰੋੜ ਘਰਾਂ ਤੇ ਪਾਰਟੀ ਦਾ ਝੰਡਾ ਲਹਿਰਾਉਣ ਦਾ ਟੀਚਾ ਰੱਖਿਆ ਹੈ| ਸ਼ਾਹ…

VIA PUNJAB
ਅੱਗੇ ਪੜ੍ਹੋ

ਰੋਡ੍ਰੀਗੇਜ, ਮੰਧਾਨਾ ਆਈ. ਸੀ. ਸੀ. ਰੈਂਕਿੰਗ ਵਿੱਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ ਤੇ

ਰੋਡ੍ਰੀਗੇਜ, ਮੰਧਾਨਾ ਆਈ. ਸੀ. ਸੀ. ਰੈਂਕਿੰਗ ਵਿੱਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ ਤੇ

ਦੁਬਈ – ਭਾਰਤੀ ਮਹਿਲਾ ਬੱਲੇਬਾਜ਼ ਜੇਮਿਮਾ ਰੋਡ੍ਰੀਗੇਜ ਅਤੇ ਸਮ੍ਰਿਤੀ ਮੰਧਾਨਾ ਚਾਰ ਪਾਇਦਾਨ ਚੜ ਕੇ ਆਈ.ਸੀ.ਸੀ. ਟੀ-20 ਰੈਂਕਿੰਗ ਵਿੱਚ ਕ੍ਰਮਵਾਰ ਦੂਜੇ ਅਤੇ ਛੇਵੇਂ ਸਥਾਨ ਤੇ ਪਹੁੰਚ ਗਈਆਂ ਹਨ| ਭਾਰਤ ਨੂੰ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਨਿਊਜ਼ੀਲੈਂਡ ਨੇ 3-0 ਨਾਲ ਹਰਾਇਆ| ਰੋਡ੍ਰੀਗੇਜ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 132 ਦੌੜਾਂ ਬਣਾਈਆਂ ਜਦਕਿ ਮੰਧਾਨਾ ਨੇ 180 ਦੌੜਾਂ ਜੋੜੀਆਂ ਅਤੇ ਉਸ ਨੂੰ ਚਾਰ ਪਾਇਦਾਨ ਦਾ ਫਾਇਦਾ ਮਿਲਿਆ| ਗੇਂਦਬਾਜ਼ਾਂ ਵਿੱਚ ਸਪਿਨਰ ਰਾਧਾ ਯਾਦਵ 18 ਪਾਇਦਾਨ ਚੜ ਕੇ 10ਵੇਂ ਸਥਾਨ ਤੇ…

VIA PUNJAB
ਅੱਗੇ ਪੜ੍ਹੋ

ਆਸਟ੍ਰੇਲੀਆ ਨੇ ਫ੍ਰਾਂਸੀਸੀ ਕੰਪਨੀ ਨਾਲ ਕੀਤਾ ਇਕ ਵੱਡਾ ‘ਰੱਖਿਆ ਸਮਝੌਤਾ’

ਆਸਟ੍ਰੇਲੀਆ ਨੇ ਫ੍ਰਾਂਸੀਸੀ ਕੰਪਨੀ ਨਾਲ ਕੀਤਾ ਇਕ ਵੱਡਾ ‘ਰੱਖਿਆ ਸਮਝੌਤਾ’

ਸਿਡਨੀ – ਆਸਟ੍ਰੇਲੀਆ ਨੇ ਅਤਿ ਆਧੁਨਿਕ 12 ਪਣਡੁੱਬੀਆਂ ਬਣਾਉਣ ਲਈ ਫਰਾਂਸ ਨਾਲ 50 ਅਰਬ ਡਾਲਰ ਦਾ ਸਮਝੌਤਾ ਕੀਤਾ ਹੈ| ਇਸ ਸਮਝੌਤੇ ਤੇ ਰਸਮੀ ਰੂਪ ਨਾਲ ਅੱਜ ਦਸਤਖਤ ਕੀਤੇ ਗਏ| ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੈਨਬਰਾ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਇਸ ਸਾਹਸੀ ਯੋਜਨਾ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਰੱਖਿਆ ਖੇਤਰ ਵਿਚ ਸ਼ਾਂਤੀ ਸਮੇਂ ਵਿਚ ਕੀਤਾ ਗਿਆ ਆਸਟ੍ਰੇਲੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਕਰਾਰ ਦਿੱਤਾ| ਇਹ ਆਸਟ੍ਰੇਲੀਆ ਦਾ ਹੁਣ ਤੱਕ ਦਾ…

VIA PUNJAB
ਅੱਗੇ ਪੜ੍ਹੋ

ਪ੍ਰਧਾਨ ਮੰਤਰੀ ਨੇ ਅੰਬਾਨੀ ਦਾ ਵਿਚੋਲਾ ਬਣ ਕੇ ਦੇਸ਼ ਧ੍ਰੋਹ ਕੀਤਾ: ਰਾਹੁਲ

ਪ੍ਰਧਾਨ ਮੰਤਰੀ ਨੇ ਅੰਬਾਨੀ ਦਾ ਵਿਚੋਲਾ ਬਣ ਕੇ ਦੇਸ਼ ਧ੍ਰੋਹ ਕੀਤਾ: ਰਾਹੁਲ

ਨਵੀਂ ਦਿੱਲੀ – ਰਾਫਾਲ ਮਾਮਲੇ ’ਚ ਸਾਹਮਣੇ ਆਈ ਨਵੀਂ ਮੀਡੀਆ ਰਿਪੋਰਟ ਦੇ ਆਧਾਰ ’ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਕਾਰੋਬਾਰੀ ਅਨਿਲ ਅੰਬਾਨੀ ਲਈ ਵਿਚੋਲੇ ਵਜੋਂ ਕੰਮ ਕਰਨ ਤੇ ਸਰਕਾਰੀ ਦਸਤਾਵੇਜ਼ਾਂ ਦਾ ਭੇਤ ਰੱਖਣ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਜੋ ਕੀਤਾ ਹੈ ਉਹ ‘ਦੇਸ਼ ਧਰੋਹ’ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਮੋਦੀ ’ਤੇ ਅਪਰਾਧਿਕ ਕਾਰਵਾਈ…

VIA PUNJAB
ਅੱਗੇ ਪੜ੍ਹੋ
1 862 863 864 865 866 1,271