ਦੇਸ਼ ਦੀ ਪਹਿਲੀ ਕਾਰਪੋਰੇਟ ਟ੍ਰੇਨ ਤੇਜਸ ਨੂੰ ਹਰੀ ਝੰਡੀ, ਲਖਨਊ ਤੋਂ ਦਿੱਲੀ ਤੱਕ ਚੱਲੇਗੀ

ਦੇਸ਼ ਦੀ ਪਹਿਲੀ ਕਾਰਪੋਰੇਟ ਟ੍ਰੇਨ ਤੇਜਸ ਨੂੰ ਹਰੀ ਝੰਡੀ, ਲਖਨਊ ਤੋਂ ਦਿੱਲੀ ਤੱਕ ਚੱਲੇਗੀ

ਨਵੀਂ ਦਿੱਲੀ – ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਦਿੱਲੀ ਤੱਕ ਦੇ ਪਹਿਲੇ ਸਫਰ ਦਾ ਉਦਘਾਟਨ ਯਾਤਰੀਆਂ ਲਈ ਸ਼ਾਨਦਾਰ ਹੋਣ ਜਾ ਰਿਹਾ ਹੈ| ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਲਖਨਊ ਜੰਕਸ਼ਨ ਤੋਂ ਇਸ ਟ੍ਰੇਨ ਨੂੰ ਦਿੱਲੀ ਲਈ ਰਵਾਨਾ ਕੀਤਾ|ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅੱਜ ਸਵੇਰੇ ਦੇਸ਼ ਦੀ ਕਾਰਪੋਰੇਟ ਸੈਕਟਰ ਦੀ ਪਹਿਲੀ ਟ੍ਰੇਨ ਤੇਜਸ ਨੂੰ ਹਰੀ ਝੰਡੀ ਦਿਖਾਈ| ਦੱਸ ਦੇਈਏ ਕਿ ਇਹ ਟ੍ਰੇਨ ਹਫਤੇ ਵਿੱਚ 6 ਦਿਨ ਚੱਲੇਗੀ| ਏਅਰਲਾਈਨ ਦੀ ਪਹਿਲੀ ਉਡਾਣ ਦੀ ਤਰਜ ਤੇ ਆਈ….

VIA PUNJAB
ਅੱਗੇ ਪੜ੍ਹੋ

ਜੇ ਮੁੜ ਹੋਇਆ ਕੋਈ ਅੱਤਵਾਦੀ ਹਮਲਾ ਤਾਂ ਕਰਾਂਗੇ ਬਾਲਾਕੋਟ ਵਰਗੀ ਕਾਰਵਾਈ : ਆਰ.ਕੇ.ਐੱਸ. ਭਦੌਰੀਆ

ਜੇ ਮੁੜ ਹੋਇਆ ਕੋਈ ਅੱਤਵਾਦੀ ਹਮਲਾ ਤਾਂ ਕਰਾਂਗੇ ਬਾਲਾਕੋਟ ਵਰਗੀ ਕਾਰਵਾਈ : ਆਰ.ਕੇ.ਐੱਸ. ਭਦੌਰੀਆ

ਭਾਰਤੀ ਹਵਾਈ ਫ਼ੌਜ ਮੁਖੀ ਨੇ ਏਅਰ ਸਟ੍ਰਾਈ ਦੀ ਵੀਡੀਓ ਕੀਤੀ ਜਾਰੀ ਨਵੀਂ ਦਿੱਲੀ -ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਪਾਕਿਸਤਾਨ ਨੂੰ ਚੇਤੇ ਕਰਵਾਇਆ ਹੈ ਕਿ ਜੇ ਪਾਕਿਸਤਾਨ ਵੱਲੋਂ ਮੁੜ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਸਰਕਾਰ ਦੇ ਹੁਕਮ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ। ਜਦੋਂ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਤੋਂ ਪੁੱਛਿਆ ਗਿਆ ਕਿ ਕੀ ਬਾਲਾਕੋਟ ਜਿਹਾ ਹਵਾਈ ਹਮਲਾ ਦੋਬਾਰਾ ਹੋ ਸਕਦਾ ਹੈ, ਤਾਂ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਵੱਲੋਂ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਭਰਿਆ ਨਾਮਜ਼ਦਗੀ ਪੱਤਰ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਭਰਿਆ ਨਾਮਜ਼ਦਗੀ ਪੱਤਰ

ਨਵੀਂ ਦਿੱਲੀ – ਹਰਿਆਣਾ ਵਿੱਚ ਵਿਧਾਨਸਭਾ ਸੀਟਾਂ ਲਈ ਅੱਜ ਨਾਮਜ਼ਦਗੀ ਦਾਖਲ ਕਰਨ ਦਾ ਆਖਰੀ ਦਿਨ ਹੈ| ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਰੋਹਤਕ ਦੀ ਗੜ੍ਹੀ ਸਾਂਪਲਾ ਕਿਲੋਈ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ| ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਹੁੱਡਾ ਨੇ ਆਪਣੇ ਪਰਿਵਾਰ ਨਾਲ ਰੋਹਤਕ ਵਿੱਚ ਹਵਨ ਵੀ ਕੀਤਾ| ਜਿਕਰਯੋਗ ਹੈ ਕਿ ਅੰਦਰੂਨੀ ਕਲੇਸ਼ ਦੇ ਚੱਲਦਿਆਂ ਕਾਂਗਰਸ ਨੇ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ਤੇ ਉਮੀਦਵਾਰਾ ਐਲਾਨ…

VIA PUNJAB
ਅੱਗੇ ਪੜ੍ਹੋ

ਚਿਦੰਬਰਮ ਦੀ ਨਿਆਂਇਕ ਹਿਰਾਸਤ 17 ਤਕ ਵਧਾਈ

ਚਿਦੰਬਰਮ ਦੀ ਨਿਆਂਇਕ ਹਿਰਾਸਤ 17 ਤਕ ਵਧਾਈ

ਨਵੀਂ ਦਿੱਲੀ – ਆਈਐੱਨਐਕਸ ਮੀਡੀਆ ਕੇਸ ਵਿੱਚ ਗ੍ਰਿਫ਼ਤਾਰ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੂੰ ਅੱਜ ਨਿਆਂਇਕ ਹਿਰਾਸਤ ਦੀ ਮਿਆਦ ਮੁੱਕਣ ਮਗਰੋਂ ਦਿੱਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਚਿਦੰਬਰਮ ਦੀ ਨਿਆਂਇਕ ਹਿਰਾਸਤ 17 ਅਕਤੂਬਰ ਤਕ ਵਧਾ ਦਿੱਤੀ। ਚਿਦੰਬਰਮ ਨੂੰ 21 ਅਗਸਤ ਨੂੰ ਉਨ੍ਹਾਂ ਦੀ ਜੋਰ ਬਾਗ਼ ਵਿਚਲੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

VIA PUNJAB
ਅੱਗੇ ਪੜ੍ਹੋ

ਸੂਬਿਆਂ ਨੂੰ ਕੇਂਦਰ ਦੀ ਘਟਦੀ ਇਮਦਾਦ ਡੂੰਘੀ ਚਿੰਤਾ ਦਾ ਵਿਸ਼ਾ ਕੈਪਟਨ ਅਮਰਿੰਦਰ ਸਿੰਘ

ਸੂਬਿਆਂ ਨੂੰ ਕੇਂਦਰ ਦੀ ਘਟਦੀ ਇਮਦਾਦ ਡੂੰਘੀ ਚਿੰਤਾ ਦਾ ਵਿਸ਼ਾ ਕੈਪਟਨ ਅਮਰਿੰਦਰ ਸਿੰਘ

ਸੂਬਿਆਂ ਲਈ ਹੋਰ ਵਸੀਲੇ ਅਤੇ ਜੀ.ਐਸ.ਟੀ. ਦੇ ਮਸਲੇ ਛੇਤੀ ਹੱਲ ਕਰਨ ਦੀ ਮੰਗ ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬਿਆਂ ਲਈ ਹੋਰ ਵਸੀਲਿਆਂ ਦੀ ਮੰਗ ਕੀਤੀ ਤਾਂ ਜੋ ਇਨਾਂ ਦੇ ਸਰਬਪੱਖੀ ਵਿਕਾਸ ਨੂੰ ਹੋਰ ਚੰਗੇਰੇ ਢੰਗ ਨਾਲ ਅਮਲ ਵਿੱਚ ਲਿਆਂਦਾ ਜਾ ਸਕੇ। ਇਸ ਦੇ ਨਾਲ ਹੀ ਉਨਾਂ ਨੇ ਕੇਂਦਰ ਸਰਕਾਰ ਨੂੰ ਜੀ.ਐਸ.ਟੀ. ਨਾਲ ਸਬੰਧਤ ਮਸਲੇ ਛੇਤੀ ਤੋਂ ਛੇਤੀ ਹੱਲ ਕਰਨ ਦੀ ਅਪੀਲ ਕੀਤੀ ਤਾਂ ਕਿ ਸੂਬੇ ਇਹ ਨਿਸ਼ਚਿਤ ਕਰ…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੈਪਟਨ ਦਾ ਸੱਦਾ ਪ੍ਰਵਾਨ

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੈਪਟਨ ਦਾ ਸੱਦਾ ਪ੍ਰਵਾਨ

ਡਾ. ਮਨਮੋਹਨ ਸਿੰਘ ਵੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸਰਵ ਪਾਰਟੀ ਜੱਥੇ ‘ਚ ਸ਼ਮੂਲੀਅਤ ਲਈ ਸਹਿਮਤੀ ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਅਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਇਤਿਹਾਸਕ ਦਿਹਾੜੇ ਦੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ। ਦੋ ਵੱਖੋ-ਵੱਖਰੀਆਂ ਮਿਲਣੀਆਂ ਵਿੱਚ ਮੁੱਖ ਮੰਤਰੀ ਨੇ ਦੋਵਾਂ ਸਖਸ਼ੀਅਤਾਂ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਵੱਲੋਂ ਸੂਬੇ ਦੇ ਤਿੰਨ ਮੁੱਖ ਦਰਿਆਵਾਂ ਨੂੰ ਨਹਿਰੀ ਤਰਜ਼ ‘ਤੇ ਪੱਕੇ ਕਰਨ ਬਾਰੇ ਪ੍ਰਸਤਾਵ ਪ੍ਰਧਾਨ ਮੰਤਰੀ ਨੂੰ ਸੌਂਪਕੇ ਇਸਨੂੰ ਅਮਲੀ ਰੂਪ ਦੇਣ ਬਾਰੇ ਕੀਤਾ ਵਿਚਾਰ-ਵਟਾਂਦਰਾ

ਕੈਪਟਨ ਅਮਰਿੰਦਰ ਵੱਲੋਂ ਸੂਬੇ ਦੇ ਤਿੰਨ ਮੁੱਖ ਦਰਿਆਵਾਂ ਨੂੰ ਨਹਿਰੀ ਤਰਜ਼ ‘ਤੇ ਪੱਕੇ ਕਰਨ ਬਾਰੇ ਪ੍ਰਸਤਾਵ ਪ੍ਰਧਾਨ ਮੰਤਰੀ ਨੂੰ ਸੌਂਪਕੇ ਇਸਨੂੰ ਅਮਲੀ ਰੂਪ ਦੇਣ ਬਾਰੇ ਕੀਤਾ ਵਿਚਾਰ-ਵਟਾਂਦਰਾ

ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਕੇਂਦਰ ਸਰਕਾਰ ਨੂੰ ਪੰਜਾਬ ਦੇ ਸਿੰਧ ਜਲ ਪ੍ਰਣਾਲੀ ਦੇ ਤਿੰਨ ਪੂਰਬੀ ਦਰਿਆਵਾਂ ਨੂੰ ਨਹਿਰਾਂ ਦੀ ਤਰਜ਼ ਉੱਪਰ ਪੱਕੇ ਕਰਨ (ਕੈਨਲਾਈਜੇਸ਼ਨ) ਦੇ ਪ੍ਰਾਜੈਕਟ ਨੂੰ ਕੌਮੀ ਪ੍ਰਾਜੈਕਟ ਤਹਿਤ ਲਿਆਉਣ ਲਈ ਅਪੀਲ ਕੀਤੀ ਗਈ ਹੈ ਤਾਂ ਜੋ ਜਲ ਸਰੋਤਾਂ ਦੀ ਸੰਭਾਲ ਅਤੇ ਖੇਤਰੀ ਆਰਥਿਕ ਵਿਕਾਸ ਨੂੰ ਮਜਬੂਤ ਕੀਤਾ ਜਾ ਸਕੇ।ਮੁੱਖ ਮੰਤਰੀ ਵੱਲੋਂ ਅੱਜ ਇਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਹੋਈ ਮੀਟਿੰਗ ਦੌਰਾਨ ਇਸ ਸਬੰਧੀ ਸੌਂਪੇ…

VIA PUNJAB
ਅੱਗੇ ਪੜ੍ਹੋ

ਹਰਿਆਣਾ ਦੇ ਦੋ ਵੱਡੇ ਕਾਂਗਰਸੀ ਆਗੂ ਈਸ਼ਵਰ ਸਿੰਘ ਅਤੇ ਸਤਪਾਲ ਸੰਗਪਾਲ ਜੇਜੇਪੀ ਵਿੱਚ ਸ਼ਾਮਿਲ

ਹਰਿਆਣਾ ਦੇ ਦੋ ਵੱਡੇ ਕਾਂਗਰਸੀ ਆਗੂ ਈਸ਼ਵਰ ਸਿੰਘ ਅਤੇ ਸਤਪਾਲ ਸੰਗਪਾਲ ਜੇਜੇਪੀ ਵਿੱਚ ਸ਼ਾਮਿਲ

ਨਵੀਂ ਦਿੱਲੀ – ਸਾਬਕਾ ਸਹਿਕਾਰਤਾ ਮੰਤਰੀ ਅਤੇ ਕਾਂਗਰਸੀ ਨੇਤਾ ਸਤਪਾਲ ਸੰਗਵਾਨ ਅਤੇ ਸਾਬਕਾ ਰਾਜਸਭਾ ਸੰਸਦ ਮੈਂਬਰ ਈਸ਼ਵਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਸਤਪਾਲ ਸੰਗਵਾਨ ਅਤੇ ਈਸ਼ਵਰ ਸਿੰਘ ਨੇ ਦਿੱਲੀ ਵਿੱਚ ਦੁਸ਼ਯੰਤ ਚੌਟਾਲਾ ਦੀ ਮੌਜੂਦਗੀ ਦੌਰਾਨ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵਿੱਚ ਸ਼ਾਮਲ ਹੋ ਗਏ ਹਨ| ਇਸ ਮੌਕੇ ਈਸ਼ਵਰ ਸਿੰਘ ਨੇ ਕਿਹਾ ਹੈ ਕਿ ਦੁਸ਼ਯੰਤ ਚੌਟਾਲਾ ਦੀ ਸ਼ਖਸੀਅਤ ਕਾਰਨ ਉਨ੍ਹਾਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ…

VIA PUNJAB
ਅੱਗੇ ਪੜ੍ਹੋ

ਮੋਦੀ, ਸੋਨੀਆ ਅਤੇ ਮਨਮੋਹਨ ਸਿੰਘ ਨੇ ਬਾਪੂ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਸ਼ਰਧਾਂਜਲੀ ਦਿੱਤੀ

ਮੋਦੀ, ਸੋਨੀਆ ਅਤੇ ਮਨਮੋਹਨ ਸਿੰਘ ਨੇ ਬਾਪੂ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਸ਼ਰਧਾਂਜਲੀ ਦਿੱਤੀ

ਨਵੀਂ ਦਿੱਲੀ – ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਅੱਜ 150ਵੀਂ ਜਯੰਤੀ ਮਨਾਈ ਜਾ ਰਹੀ ਹੈ| ਇਸ ਮੌਕੇ ਦੇਸ਼ਭਰ ਵਿੱਚ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ਜਾ ਕੇ ਸ਼ਰਧਾਂਜਲੀ ਦਿੱਤੀ| ਪੀ ਐਮ ਮੋਦੀ ਨੇ ਬਾਪੂ ਗਾਂਧੀ ਨੂੰ ਯਾਦ ਕਰਦਿਆਂ ਆਪਣੇ ਟਵਿਟਰ ਤੇ ਲਿੱਖੀਆ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 150ਵੀਂ ਜਯੰਤੀ ਨੇ ਨਮਨ| ਇਸ ਦੇ ਨਾਲ ਹੀ ਮੋਦੀ ਵਿਜੈਘਾਟ ਪਹੁੰਚੇ ਜਿੱਥੇ ਉਨ੍ਹਾਂ ਨੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ…

VIA PUNJAB
ਅੱਗੇ ਪੜ੍ਹੋ

ਮਨਜੀਤ ਸਿੰਘ ਜੀ.ਕੇ. ਵੱਲੋਂ ਨਵੀਂ ਪਾਰਟੀ ‘ਜਾਗੋ’ ਕਾਇਮ

ਮਨਜੀਤ ਸਿੰਘ ਜੀ.ਕੇ. ਵੱਲੋਂ ਨਵੀਂ ਪਾਰਟੀ ‘ਜਾਗੋ’ ਕਾਇਮ

ਗੁਰਦੁਆਰਿਆਂ ‘ਚ ਸੁਧਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਹਾਲੀ ਮੁੱਖ ਉੱਦੇਸ਼ ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਅੱਜ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਪਾਰਟੀ ਦਾ ਨਾਂਅ ‘ਜਾਗੋ’ ਰੱਖਿਆ ਹੈ। ਇਸ ਲਈ ਬਕਾਇਦਾ ਉਨ੍ਹਾਂ ਨੇ ਪਾਰਟੀ ਦਾ ‘ਲੋਗੋ’ ਵੀ ਜਾਰੀ ਕੀਤਾ ਹੈ। ਮਨਜੀਤ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ‘ਜਾਗੋ’ ਸੁੱਤਿਆ ਨੂੰ ਜਗਾਉਣ ਆ ਗਈ ਹੈ। ਇਸ ਦੀ ਟੈਗ ਲਾਈਨ ਹੋਵੇਗੀ…

VIA PUNJAB
ਅੱਗੇ ਪੜ੍ਹੋ
1 144 145 146 147 148 325