ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ‘ਚ ਮਨਾਇਆ ਫਿਜ਼ੀਓਥੈਰੇਪੀ ਦਿਵਸ

ਵਾਇਆ ਪੰਜਾਬ ਬਿਊਰੋ
ਫ਼ਤਹਿਗੜ੍ਹ ਸਾਹਿਬ, 8 ਸਤੰਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਫ਼ਿਜ਼ੀਓਥੈਰੇਪੀ ਵਿਭਾਗ ਵਲੋਂ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਉਪ ਕੁਲਪਤੀ ਡਾ. ਸੁਖਦਰਸ਼ਨ ਸਿੰਘ ਖਹਿਰਾ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਫੋਰਟਿਸ ਹਸਪਤਾਲ ਲੁਧਿਆਣਾ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਮੁਖੀ ਡਾ. ਸੋਮ ਗੁਪਤਾ ਸ਼ਾਮਲ ਹੋਏ। ਪੀ.ਜੀ.ਆਈ. ਦੇ ਸੀਨੀਅਰ ਫਿਜ਼ੀਓਥੈਰੇਪਿਸਟ ਡਾ. ਉਪੇਂਦਰਾ ਗੋਸਵਾਮੀ ਦੇ ਸਹਿਯੋਗ ਨਾਲ ਕਰਵਾਈ ਇਸ ਵਰਕਸ਼ਾਪ ਦੇ ਕਨਵੀਨਰ ਡਾ. ਪ੍ਰਿਤਪਾਲ ਸਿੰਘ ਅਤੇ ਕੋਆਰਡੀਨੇਟਰ ਫਿਜ਼ੀਓਥੈਰੇਪੀ ਵਿਭਾਗ ਦੇ ਇੰਚਾਰਜ ਡਾ. ਪੰਕਜਪ੍ਰੀਤ ਸਿੰਘ ਸਨ।
ਇਸ ਮੌਕੇ ਵਰਕਸ਼ਾਪ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰਦਿਆਂ ਉਪ ਕੁਲਪਤੀ ਡਾ. ਸੁਖਦਰਸ਼ਨ ਸਿੰਘ ਖਹਿਰਾ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਫਿਜ਼ੀਓਥੈਰੇਪੀ ਦੀ ਅਹਿਮ ਮਹੱਤਤਾ ਹੈ। ਇਸ ਨਾਲ ਸਹਿਜੇ ਹੀ ਦਰਦਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਦੌਰਾਨ ਆਪਣੇ ਸੰਬੋਧਨ ‘ਚ ਡਾ. ਉਪੇਂਦਰਾ ਗੋਸਵਾਮੀ ਨੇ ਦੱਸਿਆ ਕਿ ਜੇਕਰ ਅਸੀਂ ਜੋੜਾਂ ਦੇ ਦਰਦਾਂ ਸਬੰਧੀ ਅਤੇ ਹੋਰ ਦਰਦਾਂ ਦਾ ਸਮਾਂ ਰਹਿੰਦੇ ਫਿਜ਼ੀਓਥੈਰੇਪੀ ਰਾਹੀਂ ਇਲਾਜ ਕਰਵਾਈਏ ਤਾਂ ਸਾਡਾ ਬਿਮਾਰੀਆਂ ਸਮੇਤ ਦਵਾਈਆਂ ਤੋਂ ਵੀ ਛੁਟਕਾਰਾ ਹੋ ਸਕਦਾ ਹੈ।
ਡਾ. ਸੋਮ ਗੁਪਤਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਅਸੀਂ ਫਿਜ਼ੀਓਥੈਰੇਪੀ ਵਿਧੀ ਰਾਹੀਂ ਕਿਸ ਤਰ੍ਹਾਂ, ਲੱਤਾਂ-ਬਾਹਾਂ, ਗੋਡਿਆਂ, ਗਰਦਨ ਅਤੇ ਪਿੱਠ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹਾਂ।
ਫਿਜ਼ੀਓਥੈਰੇਪੀ ਵਿਭਾਗ ਦੇ ਇੰਚਾਰਜ ਡਾ. ਪੰਕਜਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਓ.ਪੀ.ਡੀ. ਵਿਚ 70-80 ਮਰੀਜਾਂ ਦਾ ਮੁਫ਼ਤ ਵਿਚ ਇਲਾਜ ਕਰਦੇ ਹਨ। ਇਲਾਜ ਲਈ ਲੋਕ ਸੰਗਰੂਰ, ਪਟਿਆਲਾ, ਬਰਨਾਲਾ, ਬਠਿੰਡਾ, ਮੁਹਾਲੀ ਅਤੇ ਫ਼ਤਹਿਗੜ੍ਹ ਸਾਹਿਬ ਤੋਂ ਇਲਾਵਾ ਦੂਰੋਂ-ਦੂਰੋਂ ਆਉਂਦੇ ਹਨ।
ਇਸ ਵਰਕਸ਼ਾਪ ਵਿਚ ਹੋਰਨਾਂ ਤੋਂ ਇਲਾਵਾ ਅਸਿਸਟੈਂਟ ਪ੍ਰੋਫੈਸਰ ਡਾ. ਸੁਪ੍ਰੀਤ ਬਿੰਦਰਾ, ਫੈਕੀਲਿਟੀ ਮੈਂਬਰ ਡਾ. ਕਰਨਜੋਤ ਸਿੰਘ, ਡਾ. ਪ੍ਰਭਦੀਪ ਕੌਰ ਅਤੇ ਡਾ. ਨਵਰੂਪ ਕੌਰ ਤੋਂ ਇਲਾਵਾ ਹੋਰ ਵੀ ਅਨੇਕਾਂ ਸ਼ਖ਼ਸੀਅਤਾਂ ਹਾਜ਼ਰ ਸਨ।

 

VIA PUNJAB