- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
IPL ਤੱਕ ਫਿੱਟ ਹੋ ਜਾਵਾਂਗਾ : ਪ੍ਰਿਥਵੀ ਸ਼ਾਹ
ਨਵੀਂ ਦਿੱਲੀ – ਭਾਰਤੀ ਟੀਮ ਦੇ ਬੱਲੇਬਾਜ਼ ਪ੍ਰਿਥਵੀ ਸ਼ਾਹ ਨੂੰ ਉਮੀਦ ਹੈ ਕਿ ਉਹ ਆਈ. ਪੀ. ਐੱਲ. ਤੱਕ ਪੂਰੀ ਤਰ੍ਹਾਂ ਨਾਲ ਫਿੱਟ ਹੋਣ ਜਾਣਗੇ। ਪ੍ਰਿਥਵੀ ਨੂੰ ਅਭਿਆਸ ਮੈਚ ‘ਚ ਸੱਟ ਲੱਗਣ ਕਾਰਨ ਆਸਟਰੇਲੀਆ ਦੌਰੇ ਤੋਂ ਬਾਹਰ ਹੋਣਾ ਪਿਆ ਸੀ। ਸੱਟ ਲੱਗਣ ਕਾਰਨ ਪ੍ਰਿਥਵੀ ਨਿਰਾਸ਼ ਹੋ ਗਏ ਸਨ। ਹਾਲਾਂਕਿ ਇਸ ਦੌਰਾਨ ਸਾਥੀ ਖਿਡਾਰੀਆਂ ਦਾ ਉਸ ਨੂੰ ਸਮਰਥਨ ਮਿਲਿਆ। ਖੁਦ ਪ੍ਰਿਥਵੀ ਨੇ ਇਸ ਗੱਲ ਨੂੰ ਸਵਿਕਾਰ ਕੀਤਾ। ਪ੍ਰਿਥਵੀ ਨੇ ਕਿਹਾ ਕਿ ਮੈਨੂੰ ਉਸ ਸਮੇਂ ਪੂਰੀ ਟੀਮ ਦੀ ਹੌਸਲਾ-ਅਫਜ਼ਾਈ ਮਿਲੀ ਕਿਉਂਕਿ ਮੈਂ ਸੱਟ ਤੋਂ ਬਹੁਤ ਨਿਰਾਸ਼ ਸੀ। ਮੈਂ ਆਸਟਰੇਲੀਆ ਦੌਰੇ ਦੇ ਲਈ ਸਖਤ ਅਭਿਆਸ ਕੀਤਾ ਸੀ ਤੇ ਮੇਰੇ ਦਿਮਾਗ ‘ਚ ਕਈ ਚੀਜ਼ਾਂ ਸੀ ਜੋ ਮੈਨੂੰ ਲੱਗਦਾ ਸੀ ਕਿ ਮੈਂ ਉਹ ਕਰਾਂਗਾ। ਇਹ ਨਿਰਾਸ਼ਾਜਨਕ ਸੀ ਪਰ ਹੁਣ ਮੈਂ ਖੁਸ਼ ਹਾਂ ਕਿ ਅਸੀਂ ਟੈਸਟ ਮੈਚ ਤੇ ਵਨ ਡੇ ਸੀਰੀਜ਼ ਜਿੱਤੀ। ਨੌਜਵਾਨ ਓਪਨਰ ਨੇ ਕਿਹਾ ਕਿ ਆਸਟਰੇਲੀਆ ‘ਚ ਚੁਣੌਤੀਪੂਰਣ ਹਾਲਾਤਾਂ ‘ਚ ਖੇਡਣਾ ਮੇਰੀ ਇੱਛਾ ਸੀ। ਮੈਨੂੰ ਉੱਥੇ ਬਾਊਂਸ ਪਸੰਦ ਹੈ ਪਰ ਮਾੜੇ ਹਲਾਤ ‘ਚ ਮੇਰੇ ਪੈਰ ‘ਤੇ ਸੱਟ ਲੱਗ ਗਈ ਪਰ ਹੁਣ ਠੀਕ ਹੈ।


