ਅਰਜਨਟੀਨਾ ਚ ਮੋਦੀ ਤੇ ਆਬੇ ਨਾਲ ਟਰੰਪ ਕਰਨਗੇ ਬੈਠਕ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਰਜਨਟੀਨਾ ਦੇ ਬਿਊਲਸ ਆਯਰਸ ਵਿਚ ਆਯੋਜਿਤ ਹੋਣ ਵਾਲੇ ਜੀ-20 ਸਿਖਰ ਸੰਮੇਲਨ ਤੋਂ ਵੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਤਿੰਨ ਪੱਖੀ ਬੈਠਕ ਕਰਨਗੇ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਤਿੰਨ ਪੱਖੀ ਬੈਠਕ ਟਰੰਪ ਅਤੇ ਆਬੇ ਦੇ ਵਿਚ ਦੀ ਦੋ ਪੱਖੀ ਬੈਠਕ ਦਾ ਵਿਸਥਾਰ ਹੈ। 30 ਨਵੰਬਰ ਅਤੇ 1 ਦਸੰਬਰ ਨੂੰ ਆਯੋਜਿਤ ਹੋ ਰਹੇ ਜੀ-20 ਸਿਖਰ ਸੰਮੇਲਨ ਦੌਰਾਨ ਟਰੰਪ ਦਾ ਕਈ ਨੇਤਾਵਾਂ ਨਾਲ ਬੈਠਕ ਦਾ ਪ੍ਰੋਗਰਾਮ ਹੈ। ਇਸ ਸਾਲਾਨਾ ਬੈਠਕ ਵਿਚ ਵਿਸ਼ਵ ਦੀਆਂ 20 ਉੱਚ ਅਰਥ ਵਿਵਸਥਾਵਾਂ ਵਾਲੇ ਦੇਸ਼ਾਂ ਦੇ ਨੇਤਾ ਹਿੱਸਾ ਲੈਣਗੇ ਪਰ ਸਾਰਿਆਂ ਦੀਆਂ ਨਜ਼ਰ ਟਰੰਪ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਹੋਣ ਵਾਲੀ ਮੁਲਾਕਾਤ ‘ਤੇ ਹੋਵੇਗੀ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਕਿ ਟਰੰਪ ਅਰਜਨਟੀਨਾ ਦੇ ਰਾਸ਼ਟਰਪਤੀ ਮੌਰਿਸਿਓ ਮੈਕਰੀ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਅਤੇ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਅਰਦੌਣ ਨਾਲ ਬੈਠਕ ਕਰਨਗੇ।

VIA PUNJAB