ਅਰਵਿੰਦਰ ਸਿੰਘ ਕਾਹਲੋਂ ਬਣਿਆ ਬਾਸਕਟਬਾਲ ਚੈਂਪੀਅਨ

ਆਪਣੀ ਟੀਮ ਲਈ ਜਿੱਤਿਆ ਸੋਨੇ ਦਾ ਤਗਮਾ

ਬਰਨਾਲਾ – ਬਰਨਾਲਾ ਜ਼ਿਲ੍ਹੇ ਦਾ ਪਿੰਡ ਧਨੌਲਾ ਦਾ ਜੰਮਪਲ ਅਰਵਿੰਦਰ ਸਿੰਘ ਕਾਹਲੋਂ ਛੋਟੀ ਉਮਰੇ ਵੱਡੀਆਂ ਪਲਾਂਘਾਂ ਪੁੱਟ ਰਿਹਾ ਹੈ ਅਤੇ ਬਾਸਕਟਬਾਲ ਦੇ ਵਿਚ ਧਰੂ ਤਾਰੇ ਵਾਂਗ ਚਮਕ ਰਿਹਾ ਹੈ। ਸਾਢੇ ਸੱਤ ਫੁੱਟ ਗੱਭਰੂ ਪਿਛਲੇ ਦਿਨ ਹੀ 17 ਅਕਤੂਬਰ ਤੋਂ 24 ਅਕਤੂਬਰ ਚੱਲੇ 70ਵੀਂ ਜੂਨੀਅਰ ਬਾਸਕਟਬਾਲ ਚੈਪੀਅਨਸ਼ਿਪ ਪਟਨਾ ਵਿਚ ਰਾਜਸਥਾਨ ਦੀ ਟੀਮ ਨੂੰ 105/77 ਦੇ ਫ਼ਰਕ ਨਾਲ ਹਰਾ ਕੇ ਗੋਲਡ ਮੈਡਲ ਤੇ ਕਬਜ਼ਾ ਕੀਤਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਅਰਵਿੰਦਰ ਸਿੰਘ ਦੇ ਪਿਤਾ ਮਨੋਹਰ ਸਿੰਘ ਨੇ ਦੱਸਿਆ ਕਿ ਅਰਵਿੰਦਰ ਸਿੰਘ ਦੇ ਕੋਚ ਰਜਿੰਦਰ ਸਿੰਘ ਧਾਲੀਵਾਲ, ਦਵਿੰਦਰ ਸਿੰਘ ਢੀਡਸਾ, ਜਸਪਾਲ ਸਿੰਘ ਤੇ ਤੇਜਾ ਸਿੰਘ ਧਾਲੀਵਾਲ ਦੀ ਮਿਹਨਤ ਸਦਕਾ ਅੱਜ ਮੇਰਾ ਬੇਟਾ ਇਸ ਮੁਕਾਮ ਤੇ ਪਹੁੰਚਿਆ ਹੈ। ਇਹਨਾਂ ਦੁਆਰਾ ਦਿੱਤੀ ਗਈ ਟਰੇਨਿੰਗ ਤਹਿਤ ਅਤੇ ਦਿਨ ਰਾਤ ਮਿਹਨਤ ਕਰਵਾਉਣ ਸਦਕਾ ਮੇਰੇ ਬੇਟੀ ਦੀ ਐਨਬੀਏ ਵਿਚ ਚੋਣ ਹੋਈ। ਜਿਸ ਤਹਿਤ ਹੁਣ ਤੱਕ ਏਸ਼ੀਆ ਗੇਮਾ ਵਿਚ ਅਮਰੀਕਾ, ਜਾਪਾਨ, ਹੰਗਰੀ, ਆਦਿ ਦੇਸ਼ਾ ਵਿਚ ਆਪਣੀ ਕਲਾਂ ਦੇ ਜੌਹਰ ਵਿਖਾ ਚੁੱਕਿਆ ਹੈ ਅਤੇ ਤਗਮੇ ਜਿੱਤ ਕੇ ਆਪਣੇ ਦੇਸ਼ ਦੀ ਝੋਲੀ ਪਾ ਚੁੱਕਿਆ ਹੈ। ਪੰਜਾਬ ਵਿਚੋਂ 2 ਖਿਡਾਰੀ ਹੀ ਚੁਣੇ ਗਏ ਸਨ। ਉਹਨਾਂ ਵਿਚੋਂ 1 ਅਰਵਿੰਦਰ ਸਿੰਘ ਹੈ। ਅਰਵਿੰਦਰ ਸਿੰਘ ਨੇ ਗੱਲਬਾਤ ਕਰਦਿਆ ਦੱਸਿਆ ਕਿ ਮੇਰੇ ਇਸ ਜਿੱਤ ਦਾ ਸੇਹਰਾ ਆਪਣੇ ਪਰਮਾਤਮਾ ਦਾ ਸੁਕਰਾਨਾ ਕਰਦਾ ਹਾਂ। ਪਰਮਾਤਮਾ ਦੀ ਮਿਹਰ ਸਦਕਾ ਹੀ ਮੈ ਇਸ ਮੁਕਾਮ ਤੇ ਹਾਂ। ਇਸ ਮੌਕੇ ਅਰਵਿੰਦਰ ਸਿੰਘ ਦੇ ਮਾਤਾ ਪਿਤਾ ਨੇ ਵੀ ਪਰਮਾਤਮਾ ਦਾ ਸੁਕਰਾਨਾ ਕੀਤਾ।

VIA PUNJAB