ਆਨੰਦ ਰੈਪਿਡ ਸ਼ਤਰੰਜ ਦੇ ਪਹਿਲੇ ਦਿਨ ਸੰਯੁਕਤ ਚੌਥੇ ਸਥਾਨ ‘ਤੇ

ਸੈਂਟ ਲੁਈ : ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦੇ ਲਈ ਸੈਂਟ ਲੁਈ ਰੈਪਿਡ ਅਤੇ ਬਲਿਟ੍ਰਸ ਸ਼ਤਰੰਜ ਚੈਂਪੀਅਨਸ਼ਿਪ ਦਾ ਪਹਿਲਾ ਦਿਨ ਮਿਕਸਡ ਸਫਲਤਾ ਵਾਲਾ ਰਿਹਾ ਅਤੇ ਉਸ ਨੇ ਇਕ ਬਾਜੀ ਜਿੱਤੀ ਅਤੇ ਅਕ ਡਰਾਅ ਖੇਡੀ। ਉਥੇ ਹੀ ਕਿ ਬਾਜੀ ‘ਚ ਉਸ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ। ਆਨੰਦ ਨੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਖਿਲਾਫ ਸ਼ਾਨਦਾਰ ਜਿੱਤ ਦੇ ਨਾਲ ਸ਼ੁਰੂਆਤ ਕੀਤੀ ਪਰ ਦੂਜੇ ਦੌਰ ‘ਚ ਉਹ ਫ੍ਰਾਂਸ ਦੇ ਮੈਕਸਿਮ ਵਾਚਿਅਰ ਲਾਗ੍ਰੇਵ ਖਿਲਾਫ ਹਾਰ ਗਏ। ਇਸ ਦੇ ਬਾਅਦ ਉਸ ਨੇ ਰੂਸ ਦੇ ਸਰਗੇਈ ਕਜਾਰਕਿਨ ਦੇ ਨਾਲ ਬਾਜੀ ਡਰਾਅ ਖੇਡੀ। ਉਸ ਦੇ ਹੁਣ ਸੰਭਾਵਤ 6 ਵਿਚੋਂ 3 ਅੰਕ ਹਨ। ਇੱਥੇ ਰੈਪਿਡ ਵਰਗ ‘ਚ ਜਿੱਤ ‘ਤੇ ਦੋ ਅੰਕ ਦਿੱਤੇ ਜਾ ਰਹੇ ਹਨ। ਅਮਰੀਕਾ ਦੇ ਫੈਬਿਆਨੋ ਕਾਰੂਆਨਾ ਤਿਨ ਮੈਚਾਂ ‘ਚ 6 ਅੰਕ ਲੈ ਕੇ ਚੋਟੀ ‘ਤੇ ਹਨ। ਉਸ ਦੇ ਬਾਅਦ ਕਜਾਰਕਿਨ ਅਤੇ ਵਾਚਿਅਰ ਲਾਗ੍ਰੇਵ 4-4 ਅੰਕ ਲੈ ਕੇ ਦੂਜੇ ਸਥਾਨ ‘ਤੇ ਹਨ। ਆਨੰਦ ਦੇ 3 ਅੰਕ ਹਨ ਅਤੇ ਉਹ ਅਜਰਬੇਜਾਨ ਸ਼ਖਰਿਆਰ ਮਾਮੇਦਯਾਰੋਵ ਅਤੇ ਨਾਕਾਮੁਰਾ ਦੇ ਨਾਲ ਸੰਯੁਕਤ ਚੌਥੇ ਸਥਾਨ ‘ਤੇ ਹਨ।

VIA PUNJAB