- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ੍ਰੀਲੰਕਾ ਦੀ ਦੱਖਣੀ ਅਫਰੀਕਾ ’ਤੇ ਵੱਡੀ ਜਿੱਤ
ਕੋਲੰਬੋ, ਕਪਤਾਨ ਏਂਜਲੋ ਮੈਥਿਊਜ਼ ਦੀ 97 ਦੌੜਾਂ ਦੀ ਨਾਬਾਦ ਪਾਰੀ ਤੇ ਆਫ਼ ਸਪਿੰਨਰ ਅਕਿਲਾ ਧਨੰਜੈ ਵੱਲੋਂ ਲਈਆਂ 6 ਵਿਕਟਾਂ ਦੀ ਬਦੌਲਤ ਸ੍ਰੀਲੰਕਾ ਨੇ ਪੰਜਵੇਂ ਤੇ ਆਖਰੀ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਦੱਖਣੀ ਅਫ਼ਰੀਕਾ ਨੂੰ ਅੱਜ ਇਥੇ 178 ਦੌੜਾਂ ਦੀ ਕਰਾਰੀ ਸ਼ਿਕਸਤ ਦਿੱਤੀ। ਮੈਥਿਊਜ਼ ਦੀ 97 ਗੇਂਦਾਂ ’ਤੇ ਖੇਡੀ ਗਈ 11 ਚੌਕਿਆਂ ਤੇ ਇਕ ਛੱਕੇ ਨਾਲ ਸਜੀ ਬਿਹਤਰੀਨ ਪਾਰੀ ਤੇ ਨਿਰੋਸ਼ਨ ਡਿਕਵੇਲਾ 43, ਕੁਸਾਲ ਮੈਂਡਿਸ 38 ਤੇ ਧਨੰਜੈ ਡੀਸਿਵਲਾ 30 ਦੇ ਅਹਿਮ ਯੋਗਦਾਨ ਨਾਲ ਮੇਜ਼ਬਾਨ ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ਦੇ ਨੁਕਸਾਨ ਨਾਲ 299 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਦੱਖਣੀ ਅਫ਼ਰੀਕਾ ਦੀ ਟੀਮ ਇਸ ਟੀਚੇ ਦਾ ਪਿੱਛਾ ਕਰਦਿਆਂ 24.4 ਓਵਰਾਂ ਵਿੱਚ 121 ਦੌੜਾਂ ’ਤੇ ਢੇਰ ਹੋ ਗਈ। ਮਹਿਮਾਨ ਟੀਮ ਲਈ ਕੁਇੰਟਨ ਡੀਕਾਕ ਨੇ ਸਭ ਤੋਂ ਵਧ 54 ਦੌੜਾਂ ਬਣਾਈਆਂ। ਅਕਿਲਾ ਧਨੰਜੈ ਨੇ ਨੌਂ ਓਵਰਾਂ ’ਚ 29 ਦੌੜਾਂ ਬਦਲੇ ਛੇ ਵਿਕਟ ਲਏ, ਜੋ ਉਸ ਦਾ ਇਕ ਰੋਜ਼ਾ ’ਚ ਸਰਵੋਤਮ ਪ੍ਰਦਰਸ਼ਨ ਹੈ। ਉਸ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਹੋਰਨਾਂ ਗੇਂਦਬਾਜ਼ਾਂ ’ਚ ਲਾਹਿਰੂ ਕੁਮਾਰਾ ਨੇ ਦੋ ਅਤੇ ਸੁਰੰਗਾ ਲਕਮਲ ਤੇ ਧਨੰਜੈ ਡੀਸਿਲਵਾ ਦੇ ਹਿੱਸੇ ਹਿੱਸੇ ਇਕ ਇਕ ਵਿਕਟ ਆਈ।


