- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਸਾਨ ਜਿੱਤ ਨਾਲ ਜੋਕੋਵਿਚ ਪਹੁੰਚੇ ਅਗਲੇ ਦੌਰ ਵਿੱਚ
ਦੋਹਾ – ਨੋਵਾਕ ਜੋਕੋਵਿਚ ਨੇ ਕਤਰ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਦਾਮਿਰ ਜੁਮਹੁਰ ਨੂੰ ਸਿਰਫ 55 ਮਿੰਟਾਂ ਵਿਚ ਹਰਾ ਕੇ 2019 ਦੀ ਪਹਿਲੀ ਜਿੱਤ ਦਰਜ ਕੀਤੀ| ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਦੁਨੀਆ ਦੇ 47ਵੇਂ ਨੰਬਰ ਦੇ ਖਿਡਾਰੀ ਬੋਸਨਿਆ ਦੇ ਜੁਮਹੁਰ ਨੂੰ ਸਿੱਧੇ ਸੈਟਾਂ ਵਿਚ 6-1, 6-2 ਨਾਲ ਹਰਾਇਆ| ਦੂਜਾ ਦਰਜਾ ਪ੍ਰਾਪਤ ਆਸਟਰੇਲੀਆ ਦੇ ਡੋਮਿਨਿਕ ਥਿਏਮ ਨੂੰ ਹਾਲਾਂਕਿ ਦੁਨੀਆ 55ਵੇਂ ਨੰਬਰ ਦੇ ਖਿਡਾਰੀ ਫ੍ਰਾਂਸ ਦੇ ਪਿਯਰੇ ਹਿਊਜ ਹਬਰਟ ਹੱਥੋਂ 3-6, 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ| ਇਕ ਹੋਰ ਮੈਚ ਵਿਚ ਤਜ਼ਰਬੇਕਾਰ ਸਟੇਨ ਵਾਵਰਿੰਕਾ ਨੇ ਰੂਸ ਦੇ ਉੱਭਰਦੇ ਖਿਡਾਰੀ ਤੀਜਾ ਦਰਜਾ ਪ੍ਰਾਪਤ ਕਾਰੇਨ ਖਾਚਾਨੋਵ ਨੂੰ 7-6, 6-4 ਨਾਲ ਹਰਾਇਆ|


