- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਮਰਾਨ ਖਾਨ ਨੂੰ ਰਾਹਤ, ਲਾਹੌਰ ਸੀਟ ਉਤੇ ਨਹੀਂ ਹੋਵੇਗੀ ਦੁਬਾਰਾ ਗਿਣਤੀ
ਇਸਲਾਮਾਬਾਦ – ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖਾਨ ਨੂੰ ਵੱਡੀ ਰਾਹਤ ਦਿੰਦੇ ਹੋਏ ਲਾਹੌਰ ਨੈਸ਼ਨਲ ਅਸੈਂਬਲੀ ਸੀਟ ਉਤੇ ਵੋਟਾਂ ਦੀ ਦੁਬਾਰਾ ਗਿਣਤੀ ਦੀ ਅਪੀਲ ਨੂੰ ਰੱਦ ਕਰ ਦਿੱਤਾ| ਇਸ ਸੀਟ ਤੋਂ ਇਮਰਾਨ ਨੇ ਥੋੜ੍ਹੇ ਫਰਕ ਨਾਲ ਆਪਣੇ ਵਿਰੋਧੀ ਨੂੰ ਹਰਾਇਆ ਸੀ| ਇੱਥੇ ਦੱਸ ਦਈਏ ਕਿ ਇਮਰਾਨ ਨੇ ਪੰਜ ਸੀਟਾਂ ਤੋਂ ਚੋਣ ਲੜੀ ਸੀ ਅਤੇ ਉਹ ਸਾਰੀਆਂ ਸੀਟਾਂ ਉਤੇ ਜਿੱਤ ਹਾਸਲ ਕਰਨ ਵਿਚ ਸਫਲ ਰਹੇ| ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਨੇ ਜਿੱਥੇ ਇਮਰਾਨ ਦੀ ਦੋ ਸੀਟਾਂ ਉਤੇ ਜਿੱਤ ਦੀ ਨੋਟੀਫਿਕੇਸ਼ਨ ਉਤੇ ਰੋਕ ਲਗਾ ਦਿੱਤੀ ਸੀ, ਉਥੇ ਬਾਕੀ 3 ਸੀਟਾਂ ਉਤੇ ਜੇਤੂ ਹੋਣ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਸੀ| ਚੋਣ ਜ਼ਾਬਤਾ ਦੀ ਕਥਿਤ ਉਲੰਘਣਾ ਸਬੰਧੀ ਇਕ ਮਾਮਲੇ ਨੂੰ ਦੇਖਦੇ ਹੋਏ ਈ.ਸੀ.ਪੀ. ਨੇ ਇਹ ਫੈਸਲਾ ਲਿਆ ਸੀ| ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਦੇ ਨੇਤਾ ਖਵਾਜ਼ਾ ਸਾਦ ਰਫੀਕ ਨੇ ਐਨ.ਏ.-131 ਲਾਹੌਰ-9 ਸੀਟ ਤੋਂ ਦੁਬਾਰਾ ਗਿਣਤੀ ਲਈ ਪਟੀਸ਼ਨ ਦਾਇਰ ਕੀਤੀ ਸੀ| ਰਫੀਕ ਨੇ ਦੋਸ਼ ਲਗਾਏ ਸਨ ਕਿ ਪ੍ਰੀਜਾਇਡਿੰਗ ਅਫਸਰ ਨੇ ਜਾਣਬੁੱਝ ਕੇ ਸੈਂਕੜੇ ਵੋਟ ਰੱਦ ਕਰ ਦਿੱਤੇ ਸਨ| ਰਫੀਕ ਦੇ ਵਕੀਲ ਨੇ ਕਿਹਾ ਕਿ ਜੇ ਜਿੱਤ ਦਾ ਫਰਕ 5 ਫੀਸਦੀ ਤੋਂ ਘੱਟ ਹੈ ਤਾਂ ਦੁਬਾਰਾ ਗਿਣਤੀ ਦੀ ਅਪੀਲ ਕਾਨੂੰਨੀ ਹੈ| ਲਾਹੌਰ ਹਾਈ ਕੋਰਟ ਦੇ ਆਦੇਸ਼ ਨੂੰ ਰੱਦ ਕਰਦਿਆਂ ਪ੍ਰਧਾਨ ਜੱਜ ਸਾਕਿਬ ਨਿਸਾਰ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਫੈਸਲੇ ਵਿਰੁੱਧ ਇਮਰਾਨ ਦੀ ਪਟੀਸ਼ਨ ਸਵੀਕਾਰ ਕਰ ਲਈ|


