ਇਮਰਾਨ ਮਹਿੰਗੇ ਹੋਟਲ ਦੀ ਥਾਂ ਰਾਜਦੂਤ ਦੇ ਘਰ ਠਹਿਰਨ ਦੇ ਚਾਹਵਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਆਗਾਮੀ ਅਮਰੀਕੀ ਦੌਰੇ ਦੌਰਾਨ ਕਿਸੇ ਮਹਿੰਗੇ ਹੋਟਲ ਵਿਚ ਠਹਿਰਨ ਦੀ ਬਜਾਏ ਮੁਲਕ ਦੇ ਰਾਜਦੂਤ ਦੀ ਸਰਕਾਰੀ ਰਿਹਾਇਸ਼ ਵਿਚ ਰਹਿਣਾ ਚਾਹੁੰਦੇ ਹਨ। ਇਸ ਨੂੰ ਖ਼ਰਚ ਘਟਾਉਣ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿ ਇਸ ਵੇਲੇ ਵੱਡੇ ਵਿੱਤੀ ਸੰਕਟ ਵਿਚ ਘਿਰਿਆ ਹੋਇਆ ਹੈ। ਪਿਛਲੇ ਸਾਲ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਖ਼ਰਚ ਘਟਾਉਣ ਲਈ ਕਈ ਕਦਮ ਚੁੱਕੇ ਹਨ। ਖ਼ਾਨ ਦੀ ਇਸ ਇੱਛਾ ਬਾਰੇ ਅਮਰੀਕਾ ਸਥਿਤ ਪਾਕਿ ਸਫ਼ਾਰਤਖ਼ਾਨੇ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਇਮਰਾਨ ਦਾ ਦੌਰਾ 21 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਤੇ ਦੂਤਾਵਾਸ ਵਾਸ਼ਿੰਗਟਨ ਵਿਚ ਹੈ।

VIA PUNJAB