- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਸ਼ਾਂਤ ਸ਼ਰਮਾ ਨੂੰ ਜੁਰਮਾਨਾ; ਮੈਚ ਫ਼ੀਸ ’ਚ 15 ਫ਼ੀਸਦੀ ਕਟੌਤੀ
ਬਰਮਿੰਘਮ – ਇੰਗਲੈਂਡ ਦੇ ਬੱਲੇਬਾਜ਼ ਡੇਵਿਡ ਮਲਾਨ ਦੀ ਵਿਕਟ ਦਾ ਗ਼ਲਤ ਢੰਗ ਨਾਲ ਜਸ਼ਨ ਮਨਾਉਣ ਕਾਰਨ ਅੱਜ ਭਾਰਤ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ ਲਾਇਆ ਗਿਆ। ਇਸ਼ਾਂਤ ਨੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਕੱਲ੍ਹ ਮਲਾਨ ਦੇ ਆਊਟ ਹੋਣ ਮਗਰੋਂ ਗ਼ਲਤ ਢੰਗ ਨਾਲ ਜਸ਼ਨ ਮਨਾਇਆ ਸੀ, ਜਿਸ ਮਗਰੋਂ ਜੁਰਮਾਨੇ ਤੋਂ ਇਲਾਵਾ ਉਸ ਦੇ ਨਾਮ ਇੱਕ ਡੀਮੈਰਿਟ ਅੰਕ ਵੀ ਜੋੜਿਆ ਗਿਆ। ਆਈਸੀਸੀ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ, ‘‘ਆਈਸੀਸੀ ਦੇ ਖਿਡਾਰੀਆਂ ਦੇ ਜ਼ਾਬਤੇ ਦੇ ਲੇਵਲ ਇੱਕ ਦੀ ਉਲੰਘਣਾ ਕਰਨ ’ਤੇ ਇਸ਼ਾਂਤ ਸ਼ਰਮਾ ਨੂੰ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਖਾਤੇ ਵਿੱਚ ਇੱਕ ਡੀਮੈਰਿਟ ਅੰਕ ਵੀ ਜੋੜਿਆ ਗਿਆ ਹੈ।’’ ਇਸ਼ਾਂਤ ਨੇ ਜ਼ਾਬਤੇ ਦੀ ਧਾਰਾ 2.1.7 ਦਾ ਉਲੰਘਣਾ ਕੀਤੀ, ਜਿਸ ਵਿੱਚ ‘ਵਿਰੋਧੀ ਖਿਡਾਰੀ ਖ਼ਿਲਾਫ਼ ਆਊਟ ਹੋਣ ਮੌਕੇ ਗ਼ਲਤ ਭਾਸ਼ਾ ਜਾਂ ਇਸ਼ਾਰਾ ਕਰਨ ’ਤੇ ਸਜ਼ਾ ਦੀ ਤਜਵੀਜ਼ ਹੈ।’’ ਬਿਆਨ ਅਨੁਸਾਰ, ‘‘ਇਹ ਘਟਨਾ ਕੱਲ੍ਹ ਖੇਡ ਦੇ ਪਹਿਲੇ ਸੈਸ਼ਨ ਸਮੇਂ ਵਾਪਰੀ, ਜਦੋਂ ਸ਼ਰਮਾ ਮਲਾਨ ਦੇ ਬਿਲਕੁਲ ਕੋਲ ਜਾ ਕੇ ਜਸ਼ਨ ਮਨਾਉਣ ਲੱਗਿਆ। ਮੈਚ ਅਧਿਕਾਰੀਆਂ ਨੂੰ ਜਾਪਿਆ ਕਿ ਉਸ ਦੀ ਇਹ ਹਰਕਤ ਵਿਰੋਧੀ ਟੀਮ ਦੇ ਬੱਲੇਬਾਜ਼ ਨੂੰ ਮੋੜਵੀਂ ਹਮਲਾਵਰ ਪ੍ਰਤੀਕਿਰਿਆ ਲਈ ਉਕਸਾ ਸਕਦੀ ਸੀ।’’ ਦਿਨ ਦੀ ਖੇਡ ਖ਼ਤਮ ਹੋਣ ਮਗਰੋਂ ਇਸ਼ਾਂਤ ਨੇ ਆਪਣੀ ਗ਼ਲਤੀ ਕਬੂਲ ਕਰ ਲਈ। ਉਸ ਨੇ ਮੈਚ ਰੈਫਰੀ ਜੈਫ ਕ੍ਰੋ ਵੱਲੋਂ ਲਾਇਆ ਜੁਰਮਾਨਾ ਵੀ ਸਵੀਕਾਰ ਕਰ ਲਿਆ।


