- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਏ ਟੀ ਐਮ ਤੋੜਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
ਲੁਧਿਆਣਾ – ਥਾਣਾ ਪੀ ਏ ਯੂ ਦੀ ਪੁਲਸ ਪਾਰਟੀ ਨੇ ਅਲਟੋਸ ਨਗਰ ਵਿਖੇ ਸੁਨਸਾਨ ਜਗ੍ਹਾ ਤੇ ਛਾਪੇਮਾਰੀ ਦੋਰਾਨ ਡਾਕੇ ਦੀ ਯੋਜਨਾ ਬਣਾ ਰਹੇ ਏ ਟੀ ਐਮ ਮਸ਼ੀਨ ਤੋੜਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 1 ਦਾਤ 1 ਲੋਹੇ ਦਾ ਕਟਰ ਬਰਾਮਦ ਕੀਤਾ ਹੈ ਜਦ ਇਹਨਾਂ ਦੇ 6 ਹੋਰ ਸਾਥੀ ਭੱਜਣ ਚ ਕਾਮਯਾਬ ਹੋ ਗਏ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਏ ਡੀ ਸੀ ਪੀ 3 ਗੁਰਪ੍ਰੀਤ ਕੌਰ ਪੁਰੇਵਾਲ ਏ ਸੀ ਪੀ ਸਮੀਰ ਵਰਮਾ ਦੀ ਅਗਵਾਈ ਵਾਲੀ ਟੀਮ ਦੇ ਥਾਣਾ ਪੀ ਏ ਯੂ ਮੁਖੀ ਪਰਮਦੀਪ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਅਲਟੋਸ ਨਗਰ ਸੁਨਸਾਨ ਜਗ੍ਹਾ ਤੇ ਏ ਟੀ ਐਮ ਮਸ਼ੀਨ ਤੋੜ ਕੇ ਨਗਦੀ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰ ਝੁੰਡ ਬਣਾ ਕੇ ਕਿਥੇ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਅਲਟੋਸ ਨਗਰ ਚ ਛਾਪੇਮਾਰੀ ਕਰਕੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰ ਲਿਆ ਜਦ ਕਿ ਗਿਰੋਹ 6 ਮੈਂਬਰ ਭੱਜਣ ਚ ਕਾਮਯਾਬ ਹੋ ਗਏ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਚੋ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਥਿਆਰ ਬਰਾਮਦ ਕਰ ਲਏ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸ਼ਿਮਲਾਪੁਰੀ ਬਰੋਟਾ ਨਿਵਾਸੀ ਦੀਪਕ ਕੁਮਾਰ ਉਰਫ ਦੀਪੂ ਫਿਰੋਜਪੁਰ ਨਿਵਾਸੀ ਅਜੇ ਕੁਮਾਰ ਅਤੇ ਜਵਾਹਰ ਨਗਰ ਨਿਵਾਸੀ ਦੀਪਕ ਉਰਫ ਬਿੱਲਾ ਵਜੋਂ ਹੋਈ ਪੁਲਸ ਅਨੁਸਾਰ ਫੜੇ ਗਏ ਦੋਸ਼ੀਆਂ ਦੇ 6 ਸਾਥੀ ਜਵਾਹਰ ਕੈਂਪ ਨਿਵਾਸੀ ਸੁਖਵਿੰਦਰ ਸਿੰਘ ਉਰਫ ਮੋਨੂੰ , ਅਮਿਤ ਮੀਤੁ ਇਯਾਲੀ ਨਿਵਾਸੀ ਗਟੁ ਫਿਰੋਜ਼ਪੁਰ ਨਿਵਾਸੀ ਸੋਨੂ ਪਿੰਨਾ ,ਰਾਕੇਸ਼ ਕੁਮਾਰ ਬਾਲਾ , ਗੁਰਜੰਟ ਸਿੰਘ , ਹਜੇ ਪੁਲਸ ਦੀ ਗ੍ਰਿਫ਼ ਤੋਂ ਬਾਹਰ ਹਨ ਜਿਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ ਪੁਲਸ ਅਨੁਸਾਰ ਫੜੇ ਗਏ ਦੋਸ਼ੀਆਂ ਨੇ ਕਬੂਲਿਆ ਕਿ ਪਿਛਲੇ ਦਿਨੀ ਓਹਨਾ ਨੇ ਹੈਬੋਵਾਲ ਦੇ ਸੰਧੂ ਨਗਰ ਇਲਾਕੇ ਚ ਏ ਟੀ ਐਮ ਮਸ਼ੀਨ ਤੋੜਨ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਨਾਕਾਮ ਰਹੇ ਸਨ ਇਸ ਤਰਾਂ ਓਹਨਾ ਨੇ ਥਾਣਾ ਪੀ ਏ ਯੂ ਇਲਾਕੇ ਵਲਟੋਸ ਨਗਰ ਚ ਏ ਟੀ ਐਮ ਤੋੜਨ ਦੀ ਕੋਸ਼ਿਸ ਕੀਤੀ ਸੀ ਪਰੰਤੂ ਉਹ ਉਥੇ ਵੀ ਨਾਕਾਮ ਸਾਬਿਤ ਹੋਏ ਸਨ ਇਸ ਤਰਾਂ ਦੋਸ਼ੀਆਂ ਨੇ ਪਿਛਲੇ ਦਿਨੀ ਥਾਣਾ ਸੁਧਾਰ ਜਗਰਾਉ ਪਿੰਡ ਪੱਖੋਵਾਲ ਦੇ ਇਲਾਕੇ ਚ ਏ ਟੀ ਐਮ ਮਸ਼ੀਨ ਤੋੜ ਕੇ 23 ਲੱਖ ਦੀ ਲੁੱਟ ਕੀਤੀ ਸੀ ਪੁਲਸ ਦੋਸ਼ੀਆ ਨੂੰ ਅੱਜ ਕੋਰਟ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


