- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਏਸ਼ੀਆਈ ਖੇਡਾਂ 2018 : ਅੰਕਿਤਾ ਨੇ ਜਿੱਤਿਆ ਕਾਂਸੀ ਤਮਗਾ
ਨਵੀਂ ਦਿੱਲੀ – ਭਾਰਤੀ ਟੈਨਿਸ ਖਿਡਾਰਨ ਅੰਕਿਤਾ ਰੈਨਾ ਨੇ ਇੱਥੇ ਏਸ਼ੀਆਈ ਖੇਡਾਂ-2018 ਵਿੱਚ ਕਾਂਸੀ ਤਮਗਾ ਜਿੱਤ ਲਿਆ ਹੈ| ਭਾਰਤ ਲਈ ਇਹ 16ਵਾਂ ਤਮਗਾ ਹੈ| ਅਜੇ ਤੱਕ ਭਾਰਤ ਨੇ 4 ਸੋਨ, 3 ਚਾਂਦੀ ਅਤੇ 9 ਕਾਂਸੀ ਤਮਗੇ ਆਪਣੇ ਨਾਂ ਕੀਤੇ ਹਨ| ਸੈਮੀਫਾਈਨਲ ਵਿੱਚ ਉਨ੍ਹਾਂ ਨੇ ਹਾਂਗਕਾਂਗ ਦੀ ਯੂਡੀਸ ਵੋਂਗ ਚੋਂਗ ਨੂੰ ਹਰਾਇਆ ਸੀ| ਪਿਛਲੀ ਵਾਰ 2014 ਇੰਚੀਓਨ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਸਿੰਗਲ ਦੇ ਅੰਤਿਮ-16 ਦੌਰ ਦੇ ਬਾਅਦ ਬਾਹਰ ਹੋਣ ਵਾਲੀ ਅੰਕਿਤਾ ਨੇ ਇਸ ਵਾਰ ਸੈਮੀਫਾਈਨਲ ਵਿੱਚ ਕਦਮ ਰਖਿਆ ਸੀ| ਪਹਿਲੇ ਸੈਟ ਦੀ ਸ਼ੁਰੂਆਤ ਵਿੱਚ ਅੰਕਿਤਾ ਨੂੰ ਹਾਂਗਕਾਂਗ ਦੀ ਖਿਡਾਰਨ ਦੇ ਖਿਲਾਫ 1-4 ਨਾਲ ਪਿੱਛੜਦੇ ਹੋਏ ਦੇਖਿਆ ਗਿਆ ਸੀ ਪਰ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਇਸ ਨੂੰ 6-4 ਨਾਲ ਆਪਣੇ ਨਾਂ ਕਰ ਲਿਆ| ਦੂਜੇ ਸੈਟ ਵਿੱਚ ਅੰਕਿਤਾ ਨੇ ਪੂਰੀ ਤਰ੍ਹਾਂ ਨਾਲ ਦਬਦਬਾ ਬਣਾਉਂਦੇ ਹੋਏ 6-1 ਨਾਲ ਜਿੱਤ ਦਰਜ ਕਰਕੇ ਅੰਤਿਮ 4 ਦੀ ਰਾਹ ਬਣਾਈ|


