- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਾਰ ਵਿੱਚ ਦੋ ਬੱਚਿਆਂ ਨੂੰ ਲੈ ਕੇ ਫ਼ਰਾਰ ਹੋਏ ਭਾਰਤੀ ’ਤੇ ਅਗਵਾ ਦਾ ਦੋਸ਼
ਨਿਊਯਾਰਕ – ਅਮਰੀਕਾ ਵਿੱਚ ਇਕ ਹਸਪਤਾਲ ਦੇ ਬਾਹਰ ਖੜ੍ਹੀ ਬਿਰਧ ਮਹਿਲਾ ਦੀ ਕਾਰ ਲੈ ਕੇ ਫ਼ਰਾਰ ਹੋਏ 24 ਸਾਲਾ ਭਾਰਤੀ ਨੌਜਵਾਨ ਖ਼ਿਲਾਫ਼ ਅਗਵਾ, ਕੁੱਟਮਾਰ ਤੇ ਚੋਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਕਾਰ ਵਿੱਚ ਇਸ ਮੌਕੇ ਮਹਿਲਾ ਦੇ ਦੋ ਪੋਤੇ-ਪੋਤੀ ਵੀ ਮੌਜੂਦ ਸਨ।ਮਿਡਲਟਾਊਨ ਡਿਵੀਜ਼ਨ ਦੀ ਪੁਲੀਸ ਨੇ ਇਕ ਬਿਆਨ ਵਿੱਚ ਕਿਹਾ ਕਿ ਹੈਰੋਇਨ ਦੇ ਨਸ਼ੇ ਦੇ ਆਦੀ ਦਲਵੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਖ਼ਿਲਾਫ਼ ਅਪਰਾਧਿਕ ਇਰਾਦੇ ਤਹਿਤ ਘਸੀਟਣ ਤੇ ਵੱਡੀ ਚੋਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਨੌਜਵਾਨ ਨੂੰ ਰੋਕਣ ਦੇ ਯਤਨ ਵਿੱਚ ਕੋਬਰਨ ਨਾਂ ਦੀ ਇਹ ਬਿਰਧ ਮਹਿਲਾ ਜ਼ਖ਼ਮੀ ਹੋ ਗਈ। ਮਿਡਲਟਾਊਨ ਪੁਲੀਸ ਨੇ ਦੱਸਿਆ ਕਿ 25 ਅਪਰੈਲ ਦੀ ਸ਼ਾਮ ਨੂੰ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਇਕ ਕਾਰ ਜਿਸ ਵਿੱਚ ਬੱਚੇ ਮੌਜੂਦ ਸਨ, ਇਕ ਹਸਪਤਾਲ ਦੇ ਬਾਹਰੋਂ ਚੋਰੀ ਹੋ ਗਈ ਤੇ ਇਸ ਦੌਰਾਨ ਬਿਰਧ ਮਹਿਲਾ ਜ਼ਖਮੀ ਹੋ ਗਈ। ਕੋਰਬਨ ਆਪਣੇ ਦੋਵੇਂ ਪੋਤੇ-ਪੋਤੀਆਂ ਤੇ ਇਕ ਹੋਰ ਮਹਿਲਾ ਨਾਲ ਹਸਪਤਾਲ ਗਈ ਸੀ। ਉਨ੍ਹਾਂ ਦੇ ਕਾਰ ’ਚੋਂ ਨਿਕਲਣ ਦੇ ਦਸ ਸਕਿੰਟਾਂ ਦੇ ਅੰਦਰ ਦਲਵੀਰ ਸਿੰਘ ਡਰਾਈਵਰ ਸੀਟ ’ਤੇ ਜਾ ਬੈਠਾ ਤੇ ਕਾਰ ਲੈ ਕੇ ਰਫੂਚੱਕਰ ਹੋ ਗਿਆ। ਬੱਚੇ ਉਦੋਂ ਪਿਛਲੀ ਸੀਟ ’ਤੇ ਬੈਠੇ ਸਨ। ਪੁਲੀਸ ਮੁਤਾਬਕ ਕੋਰਬਨ ਦੇ ਅੱਠ ਸਾਲਾ ਪੋਤੇ ਚਾਂਸ ਤੇ 10 ਸਾਲਾ ਪੋਤੀ ਨੇ ਕਾਰ ’ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਨੌਜਵਾਨ ਨੇ ਬੱਚੀ ਦੇ ਕੱਪੜਿਆਂ ਨੂੰ ਫੜ ਲਿਆ। ਹਾਲਾਂਕਿ ਚਾਂਸ ਨੇ ਨੌਜਵਾਨ ਦੇ ਚੁੰਗਲ ’ਚੋਂ ਉਸ ਨੂੰ ਛੁਡਾਇਆ ਤੇ ਦੋਵੇਂ ਕਾਰ ’ਚੋਂ ਬਾਹਰ ਡਿੱਗ ਪਏ।


