ਚੀਨ ਦੀ ਦਰਾਮਦ ਤੇ ਟੈਕਸ ਨਾਲ ਅਮਰੀਕੀ ਅਰਥ ਵਿਵਸਥਾ ਤੇ ਅਸਰ ਨਹੀਂ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਵੱਲੋਂ ਚੀਨੀ ਉਤਪਾਦਾਂ ਤੇ ਲਗਾਏ ਗਏ ਵਾਧੂ ਟੈਕਸ ਨਾਲ ਅਮਰੀਕੀ ਅਰਥ ਵਿਵਸਥਾ ਪ੍ਰਭਾਵਿਤ ਨਹੀਂ ਹੋਈ ਹੈ| ਅਮਰੀਕਾ ਨੇ ਚੀਨ ਦੇ 250 ਅਰਬ ਡਾਲਰ ਦੇ ਉਤਪਾਦਾਂ ਤੇ ਵਾਧੂ ਟੈਕਸ ਲਗਾਇਆ ਹੈ| ਟਰੰਪ ਨੇ ਫਾਕਸ ਨਿਊਜ਼ ਨਾਲ ਇੰਟਰਵਿਊ ਵਿੱਚ ਚੀਨ ਨਾਲ ਵਪਾਰ ਕਰਾਰ ਵਾਰਤਾ ਸ਼ੁਰੂ ਕਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ| ਰਾਸ਼ਟਰਪਤੀ ਨੇ ਕਿਹਾ ਕਿ ਚੀਨ ਹਾਲੇ ਇਸ ਤਰ੍ਹਾਂ ਦੀ ਵਾਰਤਾ ਲਈ ਤਿਆਰ ਨਹੀਂ ਹੈ| ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨੇ ਚੀਨ ਦੇ ਮੁੜ ਨਿਰਮਾਣ ਵਿੱਚ ਸਹਿਯੋਗ ਦਿੱਤਾ| ”ਹੁਣ ਉਹ 250 ਅਰਬ ਡਾਲਰ ਤੇ 25 ਫੀਸਦੀ ਟੈਕਸ ਦੇ ਰਹੇ ਹਨ| ਇਸ ਨਾਲ ਸਾਡੀ ਅਰਥ ਵਿਵਸਥਾ ਪ੍ਰਭਾਵਿਤ ਨਹੀਂ ਹੋਈ ਹੈ| ਲਾਗਤ ਨਹੀਂ ਵਧੀ ਹੈ| ਮਹਿੰਗਾਈ ਹਾਲੇ ਹੇਠਲੇ ਪੱਧਰ ਤੇ ਹੈ|

VIA PUNJAB