- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਦੇਸੀ ਪਿਸਤੌਲ ਅਤੇ ਜਿੰਦਾ ਰੋਂਦ ਬਰਾਮਦ
ਜਲੰਧਰ – ਮਿਤੀ 25/09/19 ਨੂੰ ਐੱਸ.ਆਈ ਅਸ਼ਵਨੀ ਕੁਮਾਰ ਦਕੋਹਾ,ਥਾਣਾ ਰਾਮਾਮੰਡੀ ਜਲੰਧਰ ਨੇ ਚੈਕਿੰਗ ਦੌਰਾਨ ਰਾਜੀਵ ਗਾਂਧੀ ਵਿਹਾਰ ਫਲੈਟਾਂ ਦੇ ਕੋਲ ਇੱਕ ਨੌਜਵਾਨ ਚੋਗਿਟੀ ਵਾਲੀ ਸਾਈਡ ਤੋਂ ਆ ਰਿਹਾ ਸੀ ਜਦੋਂ ਉਸਨੇ ਪੁਲਿਸ ਪਾਰਟੀ ਵੱਲ ਦੇਖਿਆ ਤਾਂ ਘਬਰਾ ਗਿਆ ਅਤੇ ਪਿੱਛੇ ਖਿਸਕਣ ਲੱਗਾ.ਜਿਸਨੂੰ ਸ਼ੱਕ ਦੀ ਬਿਨਾਂ ਤੇ ਐਸ.ਆਈ ਅਸ਼ਵਨੀ ਕੁਮਾਰ ਨੇ ਆਪਣੇ ਸਾਥੀਆਂ ਦੇ ਨਾਲ ਕਾਬੂ ਕੀਤਾ। ਦੋਸ਼ੀ ਦੀ ਪਹਿਚਾਣ ਸੋਨੂ ਪੁੱਤਰ ਸਤਪਾਲ ਵਾਸੀ ਮਕਾਨ ਨੰਬਰ 516,ਚੋਗਿੱਟੀ ਜਲੰਧਰ ਵਜੋਂ ਹੋਈ.ਜਿਸਦੀ ਤਲਾਸ਼ੀ ਕਰਨ ਤੇ ਉਸ ਪਾਸੋਂ ਇੱਕ ਦੇਸੀ ਪਿਸਤੌਲ 12 ਬੋਰ ਬਰਾਮਦ ਹੋਇਆ ਅਤੇ ਕੱਪੜਿਆਂ ਦੀ ਤਲਾਸ਼ੀ ਲੈਣ ਤੇ ਤਿੰਨ ਰੋਂਦ ਜਿੰਦਾ ਵੀ ਬਰਾਮਦ ਹੋਏ.ਜਿਨ੍ਹਾਂ ਵਿੱਚੋਂ ਦੋ ਰੋਂਦਾ ਤੇ ਸ਼ਕਤੀਮਾਨ 12 ਐਕਸਪ੍ਰੈਸ ਲਿਖਿਆ ਹੈ ਅਤੇ ਇੱਕ ਰੋਂਦ ਤੇ ਕੇ.ਐਫ 12 ਲਿਖਿਆ ਹੈ.ਦੋਸ਼ੀ ਪਾਸੋਂ ਦੇਸੀ ਪਿਸਤੌਲ ਰੱਖਣ ਸਬੰਦੀ ਕੋਈ ਵੀ ਲਾਈਸੈਂਸ ਪੇਸ਼ ਨਹੀਂ ਕਰ ਸਕਿਆ.ਜਿਸਤੇ ਮੁਕੱਦਮਾ ਨੰਬਰ 210 ਮਿਤੀ 25/09/19 ਅ/ਧ 25/55/59 ਆਰਮਜ਼ ਐਕਟ,ਥਾਣਾ ਰਾਮਾਮੰਡੀ ਜਲੰਧਰ ਦਰਜ ਕੀਤਾ ਗਿਆ.ਦੋਸ਼ੀ ਦੀ ਉਮਰ 30 ਸਾਲ ਹੈ,ਇਹ ਅਨਪੜ ਹੈ ਅਤੇ ਮਜਦੂਰੀ ਕਰਦਾ ਹੈ,ਇਸਦਾ ਪਿਤਾ ਸਤਪਾਲ ਇਸਦੀ ਮਾਤਾ ਨਿਰਮਲ ਕੌਰ ਉਰਫ ਨਿਮੀ ਤੋਂ ਵੱਖ ਰਹਿੰਦਾ ਹੈ.ਇਸਦੀ ਪਤਨੀ ਦਾ ਨਾਮ ਗੁਰਵਿੰਦਰ ਕੌਰ ਹੈ ਅਤੇ ਇਸਦੇ ਦੋ ਲੜਕੇ ਅਰਮਾਨ ਉਮਰ ਕਰੀਬ 5 ਸਾਲ ਤੇ ਦੂਸਰਾ ਇਸ਼ਾਨ ਉਮਰ ਕਰੀਬ 3 ਸਾਲ ਹਨ.ਉਹ ਭੂਕੀ ਵੇਚਣ ਦਾ ਵੀ ਕੰਮ ਕਰਦਾ ਹੈ ਮਿਤੀ 09/09/19 ਨੂੰ ਹੀ ਉਸਨੇ ਅਤੇ ਉਸਦੀ ਪਤਨੀ ਨੇ ਪਿੰਡ ਲਾਟੀਆਂ ਵਾਲ ਕਪੂਰਥਲਾ ਤੋਂ ਭੂਕੀ ਲਈ ਸੀ।


