ਜਿਨਸੀ ਸੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ CBS ਚੇਅਰਮੈਨ ਦਾ ਅਸਤੀਫਾ

ਨਿਊਯਾਰਕ – ਅਮਰੀਕੀ ਟੈਲੀਵੀਜ਼ਨ ਨੈੱਟਵਰਕ ਸੀ. ਬੀ. ਐੱਸ. ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਲੇਸਲੀ ਮੂਨਵੇਸ ਨੇ ਜਿਨਸੀ ਸੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਕੰਪਨੀ ਨੇ ਐਤਵਾਰ ਦੇਰ ਸ਼ਾਮ ਇਕ ਬਿਆਨ ‘ਚ ਇਹ ਐਲਾਨ ਕੀਤਾ। ਬਿਆਨ ‘ਚ ਕਿਹਾ ਗਿਆ ਕਿ ਸੀ. ਬੀ. ਐੱਸ. ਦੇ ਚੀਫ ਅਪਰੈਟਿੰਗ ਅਫਸਰ ਜੋਸੇਫ ਇਜਾਨੀਐੱਲੋ ਆਖਰੀ ਸੀ. ਈ. ਓ. ਅਤੇ ਪ੍ਰਧਾਨ ਦੇ ਰੂਪ ‘ਚ ਜ਼ਿੰਮੇਵਾਰੀ ਸੰਭਾਲਣਗੇ। ਕੰਪਨੀ ਮੂਨਵੇਸ ਦੇ ਸਥਾਈ ਵਿਕਲਪ ਦੀ ਭਾਲ ਕਰ ਰਹੀ ਹੈ। ਇਸ ਐਲਾਨ ਨਾਲ ਮੂਨਵੇਸ ਦੇ 20 ਸਾਲ ਕਾਰਜਕਾਲ ਦਾ ਖਤਮ ਹੋ ਗਿਆ। ਜੁਲਾਈ ‘ਚ ਨਿਊਯਾਰਕਰ ਮੈਗਜ਼ੀਨ ‘ਚ 6 ਔਰਤਾਂ ਨੇ ਮੀਡੀਆ ਜਗਤ ਦੀ ਮੰਨੀ-ਪ੍ਰਮੰਨੀ ਹਸਤੀ ਵੱਲੋਂ ਜਿਨਸੀ ਸੋਸ਼ਣ ਕੀਤੇ ਜਾਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਬੋਰਡ ਨੇ ਮਾਮਲੇ ਦੀ ਜਾਂਚ ਲਈ ਬਾਹਰੀ ਵਕੀਲਾਂ ਨੂੰ ਰੱਖਿਆ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ।

VIA PUNJAB