- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੋਕੋਵਿਚ ਨੇ ਤੀਜਾ US Open ਖਿਤਾਬ ਜਿੱਤਿਆ
8ਵੀਂ ਵਾਰ ਅਮਰੀਕੀ ਓਪਨ ਫਾਈਨਲ ਖੇਡਣ ਵਾਲੇ ਜੋਕੋਵਿਚ ਨੇ 6-3, 7-6, 6-3 ਨਾਲ ਜਿੱਤ ਦਰਜ ਕੀਤੀ। ਉਹ 2011 ਅਤੇ 2015 ਵਿਚ ਵੀ ਖਿਤਾਬ ਜਿੱਤ ਚੁੱਕਾ ਹੈ ਅਤੇ ਗ੍ਰੈਂਡਸਲੈਮ ਖਿਤਾਬ ਦੇ ਮਾਮਲੇ ਵਿਚ ਰਾਫੇਲ ਨਡਾਲ ਤੋਂ 3 ਅਤੇ ਰੋਜਰ ਫੈਡਰਰ ਤੋਂ 6 ਖਿਤਾਬ ਪਿੱਛੇ ਹੈ। ਸਰਬੀਆ ਦਾ ਇਹ ਖਿਡਾਰੀ ਪਿਛਲੇ ਸਾਲ ਕੋਹਣੀ ਦੀ ਸੱਟ ਕਾਰਨ ਨਹੀਂ ਖੇਡ ਸਕਿਆ ਸੀ। ਦੁਨੀਆ ਦਾ ਸਾਬਕਾ ਨੰਬਰ ਇਕ ਖਿਡਾਰੀ ਡੇਲ ਪੋਤਰੋ 9 ਸਾਲ ਪਹਿਲਾਂ ਅਮਰੀਕੀ ਓਪਨ ਜਿੱਤਣ ਤੋਂ ਬਾਅਦ ਦੂਜੀ ਹੀ ਵਾਰ ਗ੍ਰੈਂਡਸਲੈਮ ਦੇ ਫਾਈਨਲ ਵਿਚ ਪਹੁੰਚਿਆ ਸੀ। ਅਰਜਨਟੀਨਾ ਦੇ ਇਸ ਖਿਡਾਰੀ ‘ਤੇ ਜੋਕੋਵਿਚ ਦੀ ਇਹ 15ਵੀਂ ਅਤੇ ਗ੍ਰੈਂਡਸਲੈਮ ਵਿਚ ਪੰਜਵੀਂ ਜਿੱਤ ਸੀ। ਜੋਕੋਵਿਚ ਦੀ ਇਸ ਜਿੱਤ ਤੋਂ ਬਾਅਦ ਪਿਛਲੇ 55 ਵਿਚੋਂ 50 ਗ੍ਰੈਂਡਸਲੈਮ ‘ਬਿਗ ਫੋਰ’ ਅਰਥਾਤ ਫੈਡਰਰ, ਨਡਾਲ, ਜੋਕੋਵਿਚ ਜਾਂ ਐਂਡੀ ਮਰੇ ਨੇ ਜਿੱਤੇ ਹਨ। ਮੀਂਹ ਕਾਰਨ ਆਰਥਰ ਏਸ਼ੇ ਸਟੇਡੀਅਮ ਦੀ ਛੱਤ ਬੰਦ ਕਰ ਦਿੱਤੀ ਗਈ ਸੀ। ਜੋਕੋਵਿਚ ਨੇ ਪਹਿਲੇ ਹੀ ਸੈੱਟ ਵਿਚ 5-3 ਦੀ ਬੜ੍ਹਤ ਬਣਾ ਲਈ। ਉਸ ਨੇ 22 ਸ਼ਾਟ ਦੀ ਰੈਲੀ ਤੋਂ ਬਾਅਦ ਪਹਿਲਾ ਸੈੱਟ ਆਪਣੀ ਝੋਲੀ ਵਿਚ ਪਾਇਆ। ਡੇਲ ਪੋਤਰੋ ਨੇ ਦੂਜੇ ਸੈੱਟ ਵਿਚ ਵਾਪਸੀ ਕਰਨ ਦੀ ਕੋਸ਼ਿਸ ਕੀਤੀ ਪਰ ਅਸਫਲ ਰਿਹਾ। ਤੀਜੇ ਸੈੱਟ ਵਿਚ ਡੇਲ ਪੋਤਰੋ ਕਾਫੀ ਥੱਕਿਆ ਦਿਸਿਆ ਅਤੇ ਇਸ ਦਾ ਫਾਇਦਾ ਚੁੱਤਦੇ ਜੋਕੋਵਿਚ ਨੇ ਆਖਰੀ ਸੈੱਟ ਜਿੱਤ ਕੇ ਮੈਚ ਆਪਣੇ ਨਾਂ ਕਰ ਲਿਆ।


