- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੈਸ਼ੰਕਰ ਵੱਲੋਂ ਤਾਮਿਲ ਆਗੂਆਂ ਨਾਲ ਮੁਲਾਕਾਤ
ਕੋਲੰਬੋ – ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਸ੍ਰੀਲੰਕਾ ਵਿੱਚ ਤਾਮਿਲ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਕੌਮੀ ਸੁਲ੍ਹਾ-ਸਫ਼ਾਈ ਪ੍ਰੋਗਰਾਮ ਦੇ ਹਿੱਸੇ ਵਜੋਂ ਸੂਬਾਈ ਕੌਂਸਲਾਂ ਦੀ ਭੂਮਿਕਾ ਅਤੇ ਵਿਕਾਸ ਤੇ ਸਪੁਰਦਗੀ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਗਈ। ਤਾਮਿਲ ਆਗੂਆਂ ਨਾਲ ਇਹ ਮੀਟਿੰਗ ਇਸ ਲਈ ਵੀ ਅਹਿਮ ਹੈ ਕਿਉਂਕਿ ਸੱਤਾਧਾਰੀ ਸ੍ਰੀ ਲੰਕਾ ਪੀਪਲਜ਼ ਪਾਰਟੀ (ਐੱਸਐੱਲਪੀਪੀ) ਗੱਠਜੋੜ ਵਿਚਲੇ ਭਾਈਵਾਲਾਂ ਵੱਲੋਂ ਦੇਸ਼ ਵਿਚਲੇ ਸੂਬਾਈ ਕੌਂਸਲ ਪ੍ਰਬੰਧ ਦੇ ਖ਼ਾਤਮੇ ਲਈ ਜਨਤਕ ਮੁਹਿੰਮ ਚਲਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਐੱਸਐੱਲਪੀਪੀ ਵਿਚਲੇ ਸਿੰਹਾਲਾ ਬਹੁਗਿਣਤੀ ਵਾਲੇ ਕੱਟੜਪੰਥੀ 1987 ਤੋਂ ਸਥਾਪਤ ਸੂਬਾਈ ਕੌਂਸਲ ਪ੍ਰਬੰਧ ਨੂੰ ਮੁਕੰਮਲ ਤੌਰ ’ਤੇ ਖ਼ਤਮ ਕਰਨ ਦੀ ਵਕਾਲਤ ਕਰ ਰਹੇ ਹਨ। ਲੰਕਾ ਵਿੱਚ ਨੌਂ ਸੂਬਾਈ ਕੌਂਸਲਾਂ ਹਨ।ਜੈਸ਼ੰਕਰ ਨੇ ਮੀਟਿੰਗ ਉਪਰੰਤ ਕੀਤੇ ਟਵੀਟ ’ਚ ਕਿਹਾ, ‘ਤਿਰੂ ਸਮਪੰਤਨ ਦੀ ਅਗਵਾਈ ਵਾਲੇ ਟੀਐੇੱਨਏ ਵਫ਼ਦ ਨੂੰ ਮਿਲ ਕੇ ਖੁਸ਼ੀ ਹੋਈ। ਮੀਟਿੰਗ ’ਚ ਵਿਕਾਸ ਤੇ ਸਪੁਰਦਗੀ ਨਾਲ ਜੁੜੇ ਮੁੱਦਿਆਂ ਅਤੇ ਸੂਬਾਈ ਕੌਂਸਲਾਂ ਦੀ ਭੂਮਿਕਾ ’ਤੇ ਵਿਚਾਰ ਚਰਚਾ ਹੋਈ।’ ਤਾਮਿਲ ਨੈਸ਼ਨਲ ਅਲਾਇੰਸ (ਟੀਐੱਨਏ) ਇਸ ਟਾਪੂਨੁਮਾ ਮੁਲਕ ਵਿੱਚ ਮੁੱਖ ਤਾਮਿਲ ਪਾਰਟੀ ਹੈ। ਜੈਸ਼ੰਕਰ ਇਸ ਮੌਕੇ ਤਾਮਿਲ ਪ੍ਰਗਤੀਸ਼ੀਲ ਗੱਠਜੋੜ ਦੇ ਵਫ਼ਦ ਨੂੰ ਵੀ ਮਿਲੇ।


