ਟਰੰਪ ਦੇ ਕੰਮ ਨਾਲ ਕਰੀਬ 60 ਫੀਸਦੀ ਲੋਕ ਨਾਖੁਸ਼

ਵਾਸ਼ਿੰਗਟਨ – ਅਮਰੀਕਾ ਦੇ ਕਰੀਬ 60 ਫੀਸਦੀ ਲੋਕਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੰਮ ਨੂੰ ਨਾਮਨਜ਼ੂਰ ਕਰ ਦਿੱਤਾ ਹੈ ਤੇ ਇਨ੍ਹਾਂ ‘ਚੋਂ ਤਕਰੀਬਨ ਅੱਧੇ ਲੋਕਾਂ ਨੇ ਨਿਰਪੱਖਤਾ ਦੀ ਹਮਾਇਤ ਕੀਤੀ ਹੈ। ਸ਼ੁੱਕਰਵਾਰ ਨੂੰ ਛਪੇ ‘ਵਾਸ਼ਿੰਗਟਨ ਪੋਸਟ-ਏ.ਬੀ.ਸੀ. ਨਿਊਜ਼’ ਸਰਵੇਖਣ ਮੁਤਾਬਕ ਸਿਰਫ 30 ਫੀਸਦੀ ਲੋਕਾਂ ਨੇ ਹੀ ਟਰੰਪ ਵੱਲੋਂ ਵ੍ਹਾਈਟ ਹਾਊਸ ‘ਚ ਕੀਤੇ ਗਏ ਕੰਮ ਨੂੰ ਸਵੀਕਾਰ ਕੀਤਾ ਹੈ। ਅਪ੍ਰੈਲ ‘ਚ ਕੀਤੇ ਗਏ ਆਖਿਰੀ ਪੋਸਟ-ਏ.ਬੀ.ਸੀ. ਦੇ ਸਰਵੇਖਣ ‘ਚ ਟਰੰਪ ਦੇ ਸਮਰਥਨ ‘ਚ 40 ਫੀਸਦੀ ਤੇ ਉਨ੍ਹਾਂ ਖਿਲਾਫ 56 ਫੀਸਦੀ ਲੋਕਾਂ ਨੇ ਆਪਣੇ ਵਿਚਾਰ ਜ਼ਾਹਿਰ ਕੀਤੇ ਸਨ। ਇਸ ਤਾਜ਼ਾ ਸਰਵੇਖਣ ‘ਚ 1003 ਬਾਲਗਾਂ ਨੇ ਹਿੱਸਾ ਲਿਆ, ਜੋ 26 ਅਗਸਤ ਤੋਂ 29 ਅਗਸਤ ਵਿਚਾਲੇ ਕੀਤਾ ਗਿਆ।

VIA PUNJAB