- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਨੇ ਮੂਲਰ ਦੀ ਰਿਪੋਰਟ ਤੇ ਕਿਹਾ- ‘ਗੇਮ ਓਵਰ’
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ੇਸ਼ ਵਕੀਲ ਰੌਬਰਟ ਮੂਲਰ ਦੀ ਜਾਂਚ ਵਿੱਚ ਆਪਣੇ ਵਿਰੁੱਧ ਕੁਝ ਸਾਬਿਤ ਨਾ ਹੋਣ ਤੇ ਐਚ.ਬੀ.ਓ. ਦੀ ਮਸ਼ਹੂਰ ਫੰਤਾਸੀ ਸੀਰੀਜ਼ ‘ਗੇਮ ਆਫ ਥ੍ਰੋਨਸ’ ਦੇ ਸਟਾਈਲ ਵਿਚ ਫਿਰ ਇਕ ਪੋਸਟਰ ਜਾਰੀ ਕੀਤਾ| ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,”ਗੇਮ ਓਵਰ”|ਇਸ ਪੋਸਟਰ ਵਿਚ ਟਰੰਪ ਨੂੰ ਪਿੱਛਿਓਂ ਦਿਖਾਇਆ ਗਿਆ ਹੈ| ਇਸ ਵਿੱਚ ਉਹ ਆਪਣਾ ਟਰੇਡਮਾਰਕ ਕਾਲਾ ਓਵਰਕੋਟ ਪਹਿਨੇ ਦਿੱਸ ਰਹੇ ਹਨ| ਪਿੱਠਭੂਮੀ ਵਿੱਚ ਹਲਕੀ ਧੁੰਦ ਹੈ| ਪੋਸਟਰ ਵਿਚ ਲਿਖਿਆ ਹੈ,”ਕੋਈ ਮਿਲੀਭਗਤ ਨਹੀਂ, ਕੋਈ ਰੁਕਾਵਟ ਨਹੀਂ| ਨਫਰਤ ਕਰਨ ਵਾਲਿਆਂ ਅਤੇ ਕੱਟੜਵਾਦੀ ਖੱਬੇ ਪੱਖੀ ਡੈਮੋਕ੍ਰੇਟਸ ਲਈ ਖੇਲ ਖਤਮ|” ਇਸ ਤੋਂ ਪਹਿਲਾਂ ਟਰੰਪ ਨੇ ਈਰਾਨ ਵਿਰੁੱਧ ਪਾਬੰਦੀਆਂ ਦੇ ਐਲਾਨ ਵਾਲਾ ਅਜਿਹਾ ਹੀ ਇਕ ਪੋਸਟਰ ਜਾਰੀ ਕੀਤਾ ਸੀ|


