- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੈਨਿਸ: ਇਤਿਹਾਸ ਬਣਾਉਣ ਤੋਂ ਖੁੰਝਿਆ ਰਾਮਕੁਮਾਰ
ਨਵੀਂ ਦਿੱਲੀ – ਭਾਰਤੀ ਟੈਨਿਸ ਖਿਡਾਰੀ ਰਾਮਕੁਮਾਰ ਰਾਮਨਾਥਨ ਆਪਣਾ ਪਹਿਲਾ ਏਟੀਪੀ ਵਿਸ਼ਵ ਟੂਰ ਖ਼ਿਤਾਬ ਜਿੱਤਣ ਅਤੇ ਇਤਿਹਾਸ ਸਿਰਜਣ ਤੋਂ ਖੁੰਝਣ ਤੋਂ ਬਾਅਦ ਵੀ ਨਿਰਾਸ਼ ਨਹੀਂ ਹੈ। ਰਾਮਕੁਮਾਰ ਸੱਤ ਸਾਲ ਵਿੱਚ ਏਟੀਪੀ ਵਿਸ਼ਵ ਟੂਰ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਹੈ।
ਅਮਰੀਕਾ ਦੇ ਨਿਊਪੋਰਟ ਵਿੱਚ ਖੇਡੇ ਗਏ ਹਾਲ ਆਫ ਫੇਮ ਓਪਨ ਦੇ ਫਾਈਨਲ ਵਿੱਚ ਉਹ ਸਥਾਨਕ ਖਿਡਾਰੀ ਸਟੀਵਨ ਜੌਨਸਨ ਤੋਂ ਹਾਰ ਕੇ ਏਟੀਪੀ ਟੂਰ ਸਿੰਗਲ ਖ਼ਿਤਾਬ ਵਿੱਚ ਭਾਰਤ ਦੇ 20 ਸਾਲ ਦੇ ਸੋਕੇ ਨੂੰ ਖ਼ਤਮ ਨਹੀਂ ਕਰ ਸਕਿਆ। ਇਸ ਤੋਂ ਪਹਿਲਾਂ ਲਿਏਂਡਰ ਪੇਸ ਨੇ 1998 ਵਿੱਚ ਇਹ ਖ਼ਿਤਾਬ ਜਿੱਤਿਆ ਸੀ। ਰਾਮਕੁਮਾਰ ਤੋਂ ਪਹਿਲਾਂ ਸੋਮਦੇਵ ਦੇਵਵਰਮਨ ਏਟੀਪੀ ਵਿਸ਼ਵ ਟੂਰਨ ਚੈਂਪੀਅਨਸ਼ਿਪ ਦੇ ਸਿੰਗਲਜ਼ ਫਾਈਨਲ ਵਿੱਚ ਪਹੁੰਚਿਆ ਸੀ। ਸੋਮਦੇਵ 2011 ਦੌਰਾਨ ਜੋਹਾਨੈੱਸਬਰਗ ਵਿੱਚ ਕੇਵਿਨ ਐਂਡਰਸਨ ਤੋਂ ਹਾਰ ਗਿਆ ਸੀ।


